ਅਮਰੀਕਾ ਨੇ ਐਚ-1ਬੀ ਵੀਜ਼ਾ ਦੇ ਨਿਯਮ ਕੀਤੇ ਸਖ਼ਤ
Published : Feb 24, 2018, 1:48 am IST
Updated : Feb 23, 2018, 8:18 pm IST
SHARE ARTICLE

ਭਾਰਤੀ ਲੋਕਾਂ 'ਤੇ ਪੈ ਸਕਦੈ ਅਸਰ
ਵਾਸ਼ਿੰਗਟਨ, 23 ਫ਼ਰਵਰੀ: ਟਰੰਪ ਸਰਕਾਰ ਨੇ ਐੱਚ-1ਬੀ ਵੀਜ਼ਾ ਜਾਰੀ ਕਰਨ ਦੇ ਨਿਯਮ ਸਖ਼ਤ ਕਰ ਦਿਤੇ ਹਨ। ਇਸ ਦਾ ਸਿੱਧਾ ਅਸਰ ਅਮਰੀਕਾ ਵਿਚ ਕੰਮ ਕਰ ਰਹੇ ਭਾਰਤੀ ਲੋਕਾਂ 'ਤੇ ਪੈ ਸਕਦਾ ਹੈ। ਇਸ ਨਵੇਂ ਨਿਯਮ ਮੁਤਾਬਕ ਅਮਰੀਕਾ ਵਿਚ ਕੰਮ ਕਰਨ ਵਾਲੀਆਂ ਭਾਰਤੀ ਸੂਚਨਾ ਤਕਨਾਲੋਜੀ ਕੰਪਨੀਆਂ ਲਈ ਘੱਟ ਸਮੇਂ ਲਈ ਭਾਰਤ ਤੋਂ ਕੁਸ਼ਲ ਕਰਮਚਾਰੀਆਂ ਨੂੰ ਬੁਲਾਉਣ ਵਿਚ ਭਾਰੀ ਮੁਸ਼ਕਲਾਂ ਹੋ ਸਕਦੀਆਂ ਹਨ।
ਅਮਰੀਕੀ ਸਰਕਾਰ ਦੀ ਨਵੀਂ ਨੀਤੀ ਤਹਿਤ ਇਹ ਸਾਬਤ ਕਰਨਾ ਹੋਵੇਗਾ ਕਿ ਇਕ ਜਾਂ ਇਕ ਤੋਂ ਵੱਧ ਥਾਵਾਂ ਉਤੇ ਕੰਮ ਕਰਨ ਲਈ ਇਸ ਵੀਜ਼ਾ 'ਤੇ ਬੁਲਾਏ ਜਾ ਰਹੇ ਕਰਮਚਾਰੀ ਦਾ ਕੰਮ ਖ਼ਾਸ ਤਰ੍ਹਾਂ ਦਾ ਹੈ ਅਤੇ ਕੰਪਨੀ ਨੂੰ ਉਸ ਕਰਮਚਾਰੀ ਦੀ ਖ਼ਾਸ ਲੋੜ ਹੈ। ਸਰਕਾਰ ਇਹ ਵੀਜ਼ਾ ਅਜਿਹੇ 


ਕਰਮਚਾਰੀਆਂ ਲਈ ਜਾਰੀ ਕਰਦੀ ਹੈ, ਜੋ ਬਹੁਤ ਉਚ ਹੁਨਰ ਪ੍ਰਾਪਤ ਹੁੰਦੇ ਹਨ ਅਤੇ ਉਸ ਤਰ੍ਹਾਂ ਦੇ ਹੁਨਰਮੰਦ ਲੋਕਾਂ ਦੀ ਅਮਰੀਕਾ ਵਿਚ ਕਮੀ ਹੁੰਦੀ ਹੈ। ਸਰਕਾਰ ਨੇ ਬੀਤੇ ਦਿਨੀਂ 7 ਪੇਜਾਂ ਦਾ ਇਕ ਨੀਤੀਗਤ ਦਸਤਾਵੇਜ਼ ਜਾਰੀ ਕੀਤਾ, ਜਿਸ ਵਿਚ ਐੱਚ-1ਬੀ ਵੀਜ਼ਾ ਲਈ ਨਵੇਂ ਨਿਯਮ ਜਾਰੀ ਕੀਤੇ ਗਏ ਹਨ। ਇਸ ਤਹਿਤ ਅਮਰੀਕਾ ਦੀ ਨਾਗਰਿਕਤਾ ਅਤੇ ਇਮੀਗਰੇਸ਼ਨ ਵਿਭਾਗ ਨੂੰ ਇਹ ਵੀਜ਼ਾ ਸਿਰਫ਼ ਤੀਜੇ ਪੱਖ ਦੇ ਸਾਈਟ ਕੰਮ (ਕਾਰਜ ਸਥਲ) ਦੀ ਮਿਆਦ ਲਈ ਜਾਰੀ ਕਰਨ ਦੀ ਹੀ ਇਜਾਜ਼ਤ ਹੋਵੇਗੀ। ਇਸ ਤਰ੍ਹਾਂ ਇਸ ਵੀਜ਼ੇ ਦੀ ਮਿਆਦ ਤਿੰਨ ਸਾਲ ਤੋਂ ਘੱਟ ਵੀ ਹੋ ਸਕਦੀ ਹੈ। ਜਦਕਿ ਪਹਿਲਾਂ ਇਹ ਵੀਜ਼ਾ ਇਕ ਵਾਰੀ ਵਿਚ ਤਿੰਨ ਸਾਲ ਲਈ ਦਿਤਾ ਜਾਂਦਾ ਸੀ।

SHARE ARTICLE
Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement