ਅਮਰੀਕਾ: ਸਿੱਖ ਬੀਬੀ ਬਣੀ ਪਾਇਲਟ, ਸ਼੍ਰੋਮਣੀ ਕਮੇਟੀ ਨੇ ਦਿਤੀ ਵਧਾਈ
Published : Jan 5, 2018, 1:41 am IST
Updated : Jan 4, 2018, 8:11 pm IST
SHARE ARTICLE

ਅੰਮ੍ਰਿਤਸਰ, 4 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਅਮਰੀਕਾ ਵਿਚ ਪਹਿਲੀ ਦਸਤਾਰਧਾਰੀ ਕਮਰਸ਼ੀਅਲ ਪਾਇਲਟ ਬਣੀ ਸਿੱਖ ਬੀਬੀ ਅਰਪਿੰਦਰ ਕੌਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵਧਾਈ ਦਿਤੀ ਹੈ। ਬਿਆਨ ਵਿਚ ਭਾਈ ਲੌਂਗੋਵਾਲ ਕਿਹਾ ਕਿ ਅਮਰੀਕਾ ਦੀ ਕਮਰਸ਼ੀਅਲ ਕੰਪਨੀ ਵਲੋਂ ਅਰਪਿੰਦਰ ਕੌਰ ਨੂੰ ਪਾਇਲਟ ਨਿਯੁਕਤ ਕਰਨਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅਰਪਿੰਦਰ ਕੌਰ ਦੀ ਇਸ ਨਿਯੁਕਤੀ ਨਾਲ ਜਿਥੇ ਸਿੱਖ ਮਾਣ ਮਹਿਸੂਸ ਕਰ ਰਹੇ ਹਨ, ਉਥੇ ਹੀ ਇਸ ਨਾਲ ਸਿੱਖੀ ਦੀ ਪਛਾਣ ਵੀ ਮਜ਼ਬੂਤ ਹੋਈ ਹੈ। ਵਿਦੇਸ਼ੀ ਸਿੱਖਾਂ ਨੇ ਸਾਬਤ ਕਰ ਦਿਤਾ ਹੈ ਕਿ ਸਿੱਖੀ ਸਰੂਪ 'ਚ ਰਹਿੰਦਿਆਂ ਵੀ ਅਮਰੀਕਾ, ਕੈਨੇਡਾ, ਇੰਗਲੈਂਡ, 


ਆਸਟ੍ਰੇਲੀਆ ਵਰਗੇ ਦੇਸ਼ਾਂ ਵਿਚ ਤਰੱਕੀ ਕੀਤੀ ਜਾ ਸਕਦੀ ਹੈ। ਉਨ੍ਹਾਂ ਅਰਪਿੰਦਰ ਕੌਰ ਦੇ ਨਾਲ-ਨਾਲ ਉਸ ਦੇ ਮਾਪਿਆਂ ਨੂੰ ਵੀ ਵਧਾਈ ਦਿਤੀ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਕੈਨੇਡੀਅਨ ਫ਼ੌਜ ਵਿਚ ਸਿੱਖਾਂ ਦੀ ਸ਼ਾਨ ਵਧਾਉਣ ਵਾਲੇ ਬਲਰਾਜ ਸਿੰਘ ਦਿਓਲ ਨੂੰ ਵੀ ਵਧਾਈ ਦਿਤੀ। ਦਿਓਲ ਵਲੋਂ ਵੱਖ-ਵੱਖ ਥਾਵਾਂ ਤੇ ਕੰਮ ਕਰਦਿਆਂ ਅਪਣੀ ਕਾਬਲੀਅਤ ਨਾਲ ਮਾਣ ਪ੍ਰਾਪਤ ਕੀਤਾ ਹੈ।  ਦਿਓਲ ਦਾ ਕੈਨੇਡੀਅਨ ਫ਼ੋਰਸਜ਼ ਲਈ ਸੈਕੰਡ ਲੈਫ਼ਟੀਨੈਂਟ ਆਰਟਿਲਰੀ ਅਫ਼ਸਰ ਚੁਣੇ ਜਾਣਾ ਸਿੱਖਾਂ ਲਈ ਮਾਣ ਵਾਲੀ ਗੱਲ ਹੈ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement