ਅੱਤਵਾਦੀਆਂ ਤੋਂ ਬਚ ਕੇ ਆਏ ਮੁੰਡੇ ਨੇ ਕਿਹਾ— ਜਸਟਿਨ ਟਰੂਡੋ, ਕੀ ਤੁਸੀਂ ਮੈਨੂੰ ਮਿਲੋਗੇ ?
Published : Jan 25, 2018, 5:37 pm IST
Updated : Jan 25, 2018, 12:42 pm IST
SHARE ARTICLE

ਵਿਨੀਪੈਗ: ਇਰਾਕ 'ਚ ਅੱਤਵਾਦੀਆਂ ਦੇ ਚੁੰਗਲ ਤੋਂ ਬੀਤੇ ਸਾਲ ਇਰਾਕੀ ਫੌਜੀਆਂ ਨੇ ਇਕ ਮੁੰਡੇ ਨੂੰ ਬਚਾਇਆ ਸੀ, ਜਿਸ ਦੀ ਮਾਂ ਕੈਨੇਡਾ ਦੇ ਵਿਨੀਪੈਗ 'ਚ ਸ਼ਰਨਾਰਥੀ ਵਜੋਂ ਰਹਿ ਰਹੀ ਹੈ। 13 ਸਾਲਾਂ ਇਮਾਦ ਮਿਸ਼ਕੋ ਤਾਮੋ 3 ਸਾਲਾਂ ਤੱਕ ਅੱਤਵਾਦੀਆਂ ਦੇ ਚੁੰਗਲ 'ਚ ਰਿਹਾ। ਬੀਤੇ ਸਾਲ ਅਗਸਤ ਮਹੀਨੇ ਉਸ ਨੂੰ ਇਰਾਕੀ ਫੌਜੀਆਂ ਨੇ ਬਚਾਇਆ ਅਤੇ ਉਸ ਦੀ ਮਾਂ ਨਾਲ ਮਿਲਵਾਇਆ। ਤਾਮੋ ਨੇ ਮਦਦ ਲਈ ਕੈਨੇਡਾ ਦਾ ਧੰਨਵਾਦ ਕੀਤਾ ਸੀ। ਓਧਰ ਮੈਨੀਟੋਬਾ ਐਸੋਸੀਏਸ਼ਨ ਨੇ ਯਹੂਦੀ ਲੜਕੇ ਦੀ ਕਹਾਣੀ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਹੁਣ ਇਮਾਦ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਿਲਣ ਦੀ ਆਪਣੀ ਇੱਛਾ ਜ਼ਾਹਰ ਕੀਤੀ ਹੈ। ਉਸ ਨੇ ਕਿਹਾ, ''ਜਸਟਿਨ ਟਰੂਡੋ, ਕੀ ਤੁਸੀਂ ਮੈਨੂੰ ਮਿਲੋਗੇ?''



ਐਸੋਸੀਏਸ਼ਨ ਦੇ ਪ੍ਰਧਾਨ ਹਦਜੀ ਹੈਸੋ ਨੇ ਕਿਹਾ ਕਿ ਸੰਗਠਨ ਨੂੰ ਉਮੀਦ ਹੈ ਕਿ ਫੈਡਰਲ ਸਰਕਾਰ ਵਧੇਰੇ ਯਹੂਦੀ ਸ਼ਰਨਾਰਥੀਆਂ ਨੂੰ ਕੈਨੇਡਾ ਲਿਆ ਸਕਦੀ ਹੈ। ਇਰਾਕ ਵਿਚ ਇਸਲਾਮਿਕ ਸਟੇਟ ਦੀ ਹਾਰ ਤੋਂ ਬਾਅਦ ਕੁਝ ਅਜਿਹੇ ਬੱਚੇ ਹਨ, ਜਿਨ੍ਹਾਂ ਨੂੰ ਆਜ਼ਾਦ ਕੀਤਾ ਗਿਆ ਪਰ ਉਨ੍ਹਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੈ।

ਇਮਾਦ ਆਪਣੀ ਮਾਂ ਨੋਫਾ ਮਿਹੋਲੋ ਤੋਂ ਵੱਖ ਹੋ ਗਿਆ ਸੀ। ਉਸ ਨੂੰ ਬੀਤੇ ਸਾਲ ਇਰਾਕ ਦੇ ਸ਼ਹਿਰ ਮੋਸੂਲ ਤੋਂ ਛੁਡਵਾਇਆ ਗਿਆ। ਇਮਾਦ ਦੀ ਮਾਂ ਨੋਫਾ ਦੇ ਦਿਮਾਗ ਵਿਚ ਅਜਿਹਾ ਕੋਈ ਵਿਚਾਰ ਨਹੀਂ ਸੀ ਕਿ ਉਸ ਦਾ ਬੇਟਾ ਜ਼ਿੰਦਾ ਹੈ। ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਗਈ ਤਸਵੀਰ ਜ਼ਰੀਏ ਹੀ ਉਸ ਦੀ ਮਾਂ ਨੇ ਉਸ ਨੂੰ ਪਛਾਣਿਆ ਸੀ। ਉਹ ਮਿੱਟੀ ਨਾਲ ਲਿਬੜਿਆ ਨਜ਼ਰ ਆ ਰਿਹਾ ਹੈ। 


ਅੱਤਵਾਦੀਆਂ ਦੇ ਚੁੰਗਲ 'ਚੋਂ ਛੁਡਵਾਉਣ ਤੋਂ ਬਾਅਦ ਉਸ ਨੂੰ ਕੈਨੇਡਾ ਲਿਆਂਦਾ ਗਿਆ ਅਤੇ ਮਾਂ ਨਾਲ ਮਿਲਵਾਇਆ ਗਿਆ। ਇੱਥੇ ਦੱਸ ਦੇਈਏ ਕਿ ਇਮਾਦ ਆਪਣੀ ਮਾਂ ਨੋਫਾ ਮਿਹੋਲੋ ਤੋਂ 2014 'ਚ ਵੱਖ ਹੋ ਗਿਆ ਸੀ। ਆਈ. ਐੱਸ. ਆਈ. ਐੱਸ. ਦੇ ਅੱਤਵਾਦੀਆਂ ਵਲੋਂ ਯੁੱਧ ਛੇੜਨ ਕਰ ਕੇ ਹਜ਼ਾਰਾਂ ਯਹੂਦੀ ਪਰਿਵਾਰ ਬੇਘਰ ਹੋ ਗਏ। ਇਮਾਦ ਨੂੰ ਬੀਤੇ ਸਾਲ ਇਰਾਕ ਦੇ ਸ਼ਹਿਰ ਮੋਸੂਲ ਤੋਂ ਆਜ਼ਾਦ ਕਰਵਾਇਆ। ਜਦਕਿ ਇਮਾਦ ਦੇ ਪਿਤਾ ਅਤੇ ਉਸ ਦਾ ਭਰਾ ਅਜੇ ਇਰਾਕ 'ਚ ਹਨ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement