ਬੱਚੇ ਦੀ ਇੱਛਾ ਪੂਰੀ ਕਰਨ ਲਈ ਪਰਿਵਾਰ ਨੇ ਬੱਸ 'ਚ ਹੀ ਮਨਾਇਆ ਜਨਮਦਿਨ
Published : Jan 5, 2018, 5:41 pm IST
Updated : Jan 5, 2018, 12:11 pm IST
SHARE ARTICLE

ਕੈਲਗਰੀ: ਕੈਨੇਡਾ ਦੇ ਕੈਲਗਰੀ 'ਚ ਰਹਿਣ ਵਾਲੇ 9 ਸਾਲਾ ਬੱਚੇ ਨੂੰ ਕੈਲਗਰੀ ਦੀ ਇਕ ਬੱਸ ਇੰਨੀ ਕੁ ਪਸੰਦ ਆ ਗਈ ਕਿ ਉਸ ਨੇ ਇਸ 'ਚ ਹੀ ਆਪਣਾ ਜਨਮ ਦਿਨ ਮਨਾਇਆ। ਇਸ ਬੱਚੇ ਦਾ ਨਾਂ ਐਲਕ ਹਮਿਲਟਨ ਹੈ ਤੇ ਉਸ ਨੂੰ ਪਿਛਲੇ 2 ਸਾਲਾਂ ਤੋਂ ਇਹ ਬੱਸ ਬਹੁਤ ਵਧੀਆ ਲੱਗਦੀ ਸੀ। ਜਦ ਉਸ ਨੂੰ ਪਤਾ ਲੱਗਾ ਕਿ ਇਹ ਬੱਸ ਹੁਣ ਰਿਟਾਇਰ ਹੋਣ ਵਾਲੀ ਹੈ ਭਾਵ ਇਸ ਦਾ ਟੈਂਡਰ ਖਤਮ ਹੋਣ ਵਾਲਾ ਹੈ ਤਾਂ ਉਸ ਨੂੰ ਬਹੁਤ ਦੁੱਖ ਲੱਗਾ। 

ਉਸ ਨੇ ਸੋਚਿਆ ਕਿ ਉਹ ਆਪਣਾ ਜਨਮ ਦਿਨ ਇਸ ਬੱਸ 'ਚ ਹੀ ਮਨਾਵੇਗਾ। ਐਲਕ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਉਸ ਦੀ ਇਹ ਗੱਲ ਮੰਨ ਲਈ ਤੇ ਉਨ੍ਹਾਂ ਨੇ ਬੱਸ ਡੀਪੂ 'ਚ ਜਾ ਕੇ ਇਸ ਸੰਬੰਧੀ ਗੱਲ ਕੀਤੀ। ਉਸ ਨੇ ਬਹੁਤ ਮਜ਼ੇ ਨਾਲ ਜਨਮ ਦਿਨ ਮਨਾਇਆ ਤੇ ਉਸ ਦੇ ਸਾਰੇ ਦੋਸਤ ਇਸ ਮੌਕੇ ਉੱਥੇ ਮੌਜੂਦ ਸਨ। 



ਐਲਕ ਨੇ ਕਿਹਾ ਕਿ ਉਹ ਇਸ ਜਨਮ ਦਿਨ ਨੂੰ ਕਦੇ ਨਹੀਂ ਭੁੱਲ ਸਕਦਾ। ਐਲਕ ਨੇ ਕਿਹਾ ਕਿ ਉਸ ਨੇ ਪਹਿਲੀ ਵਾਰ ਇਸ ਬੱਸ ਰਾਹੀਂ 2016 'ਚ ਸਫਰ ਕੀਤਾ ਸੀ ਤੇ ਉਸ ਨੂੰ ਇਸ ਬੱਸ ਦੀ ਹਰ ਚੀਜ਼ ਚੰਗੀ ਲੱਗਣ ਲੱਗ ਗਈ। ਉਹ ਅਕਸਰ ਇਸ ਬੱਸ 'ਚ ਆਉਂਦਾ-ਜਾਂਦਾ ਰਹਿੰਦਾ ਹੈ। ਉਸ ਦੇ ਪਰਿਵਾਰ ਨੇ ਕਿਹਾ ਕਿ ਲਗਭਗ 2,80,000 ਕੈਲਗਰੀ ਵਾਸੀ ਰੋਜ਼ਾਨਾ ਬੱਸਾਂ 'ਚ ਸਫਰ ਕਰਦੇ ਹਨ। 


ਉਨ੍ਹਾਂ ਦੀ ਜ਼ਿੰਦਗੀ 'ਚ ਬੱਸ ਦਾ ਕੀ ਮਹੱਤਵ ਹੈ ਕਦੇ ਨਾ ਕਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐਲਕ ਨੇ ਇਕ ਨਵਾਂ ਤਰੀਕਾ ਲੱਭਿਆ ਹੈ ਤਾਂ ਕਿ ਉਹ ਆਪਣੇ ਅਤੇ ਬੱਸ ਦੇ ਰਿਸ਼ਤੇ ਬਾਰੇ ਲੋਕਾਂ ਨੂੰ ਦੱਸ ਸਕੇ ਅਤੇ ਇਸ ਤਰ੍ਹਾਂ ਹੋਰ ਲੋਕ ਵੀ ਕਰ ਸਕਦੇ ਹਨ। ਬੱਚੇ ਦੀ ਖੁਸ਼ੀ 'ਚ ਉਸ ਦਾ ਪਰਿਵਾਰ ਵੀ ਖੁਸ਼ ਨਜ਼ਰ ਆਇਆ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement