
ਚੱਕਰਵਾਤੀ ਤੂਫਾਨ ਇਰਮਾ ਕਾਰਨ ਲੱਗਭੱਗ 63 ਲੱਖ ਲੋਕਾਂ ਨੂੰ ਆਪਣਾ ਘਰ ਛੱਡ ਕੇ ਦੂਜੀਆਂ ਥਾਵਾਂ ਉੱਤੇ ਜਾਣਾ ਪਿਆ ਹੈ। ਜੋ ਲੋਕ ਘਰਾਂ ਵਿਚ ਬੰਦ ਹਨ ਉਨ੍ਹਾਂ ਦਾ ਬਾਹਰ ਨਿਕਲਨਾ ਤੱਕ ਮੁਸ਼ਕਿਲ ਹੈ। ਤੂਫਾਨ ਦੀ ਵਜ੍ਹਾ ਨਾਲ ਹੀ ਮਿਆਮੀ ਵਿਚ ਇਕ ਮਹਿਲਾ ਨੂੰ ਆਪਣੇ ਆਪ ਹੀ ਆਪਣੀ ਡਿਲੀਵਰੀ ਕਰਨੀ ਪਈ। ਮਹਿਲਾ ਨਾ ਤਾਂ ਡਾਕਟਰ ਦੇ ਕੋਲ ਜਾ ਸਕੀ ਅਤੇ ਨਾ ਡਾਕਟਰ ਉਸ ਦੇ ਘਰ ਆ ਸਕੇ।
ਦੱਸ ਦਈÎਏ ਕਿ ਪੱਛਮੀ ਤੱਟ ਉੱਤੇ ਤੂਫਾਨ ਦਾ ਸਭ ਤੋਂ ਜ਼ਿਆਦਾ ਅਸਰ ਹੈ ਅਤੇ ਇਹ ਸੁਮੰਦਰ ਨਾਲ ਲੱਗਦਾ ਸ਼ਹਿਰ ਹੈ। ਐਤਵਾਰ ਸਵੇਰੇ ਔਰਤ ਨੂੰ ਘਰ ਵਿਚ ਹੀ ਲੇਬਰ ਪੇਨ ਸ਼ੁਰੂ ਹੋ ਗਿਆ ਪਰ ਤੂਫਾਨ ਕਾਰਨ ਕੋਈ ਡਾਕਟਰ ਉਸ ਦੇ ਕੋਲ ਨਾ ਪਹੁੰਚ ਸਕਿਆ। ਇਸ ਤੋਂ ਬਾਅਦ ਮਹਿਲਾ ਨੇ ਡਾਕਟਰ ਨਾਲ ਫੋਨ ਉੱਤੇ ਗੱਲ ਕਰਦੇ-ਕਰਦੇ ਹੀ ਆਪਣੇ ਬੱਚੇ ਨੂੰ ਜਨਮ ਦਿੱਤਾ।
ਫਿਲਹਾਲ ਮਾਂ ਅਤੇ ਬੱਚਾ ਠੀਕ ਹੈ। 'ਮਿਆਮੀ ਹੇਰਾਲਡ ਮੁਤਾਬਕ,' ਅਸਿਸਟੈਂਟ ਫਾਇਰ ਚੀਫ ਐਲਾਏ ਗਰੇਸ਼ੀਆ ਨੇ ਦੱਸਿਆ ਕਿ ਅਸੀਂ ਮਹਿਲਾ ਕੋਲ ਨਾ ਪੁੱਜ ਸਕੇ। ਇਸ ਲਈ ਉਨ੍ਹਾਂ ਨੇ ਆਪਣੇ ਆਪ ਬੱਚੇ ਨੂੰ ਜਨਮ ਦਿੱਤਾ ਅਤੇ ਆਪਣੇ ਆਪ ਹੀ ਬੱਚੇ ਨੂੰ ਨਾਭੀਨਾਲ ਵੱਖ ਕੀਤਾ। ਅਸੀਂ ਅਸਿਸਟੈਂਟ ਮੈਡੀਕਲ ਡਾਇਰੈਕਟਰ ਨਾਲ ਫੋਨ ਉੱਤੇ ਗੱਲਬਾਤ ਰਾਹੀ ਇਹ ਸੰਭਵ ਕਰ ਦਿਖਾਇਆ।
ਡਿਲੀਵਰੀ ਤੋਂ ਬਾਅਦ ਉਹ ਘਰ 'ਚ ਠੀਕ ਹਾਲਤ ਵਿਚ ਸੀ।' ਮਾਂ ਅਤੇ ਬੱਚੇ ਨੂੰ ਬਾਅਦ ਵਿਚ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਸੀਟੀ ਆਫ ਮਿਆਮੀ ਫਾਇਰ ਨੇ ਆਪਣੇ ਆਧਿਕਾਰਿਕ ਹੈਂਡਲ ਨਾਲ ਟਵੀਟ ਕਰ ਦੱਸਿਆ ਕਿ ਸਾਡੇ ਲੋਕ ਮਾਂ ਅਤੇ ਬੱਚੇ ਨੂੰ ਜੈਕਸਨ ਹਸਪਤਾਲ ਤੱਕ ਲਿਆਉਣ ਵਿਚ ਸਫਲ ਰਹੇ।