
ਕੈਨੇਡਾ ਦੇ ਪ੍ਰਧਾਨਮੰਤਰੀ 8 ਦਿਨਾਂ ਦੇ ਭਾਰਤ ਦੌਰੇ 'ਤੇ ਆਏ ਹੋਏ ਹਨ। ਜਿਥੇ ਉਹਨਾਂ ਨੇ ਮਾਇਆ ਨਗਰੀ ਮੁੰਬਈ ਦਾ ਵੀ ਦੌਰਾ ਕੀਤਾ ਅਤੇ ਮਾਇਆ ਨਗਰੀ ਆ ਕੇ ਟਰੂਡੋ ਬਾਦਸ਼ਾਹ ਖ਼ਾਨ ਦੇ ਨਾਲ ਮੁਲਾਕਾਤ ਨਾ ਕਰਨ ਇਹ ਤਾਂ ਹੋ ਨਹੀਂ ਸਕਦਾ।
ਜੀ ਹਾਂ ਬੀਤੇ ਦਿਨੀ ਮੁੰਬਈ ਦੇ ਵਿਚ ਜਸਟਿਨ ਟਰੂਡੋ ਨੇ ਪੂਰੇ ਪਰਿਵਾਰ ਦੇ ਨਾਲ ਸ਼ਾਹਰੁਖ ਖਾਨ ਅਤੇ ਹੋਰ ਫ਼ਿਲਮੀ ਸਿਤਾਰਿਆਂ ਨਾਲ ਮੁਲਾਕਾਤ ਕੀਤੀ। ਸ਼ਾਹਰੁਖ ਅਤੇ ਟਰੂਡੋ ਦੀ ਮੁਲਾਕਾਤ ਕੈਨੇਡਾ - ਇੰਡੀਆ ਏ ਸੈਲੀਬ੍ਰੇਸ਼ਨ ਆਫ ਫਿਲਮ ਸਮਾਗਮ ਦੌਰਾਨ ਹੋਈ।
ਇਸ ਮੌਕੇ ਟਰੂਡੋ ਸ਼ਾਹਰੁਖ ਦੇ ਨਾਲ-ਨਾਲ ਆਮਿਰ ਖ਼ਾਨ ਅਤੇ ਅਨੁਪਮ ਖੇਰ, ਫਰਹਾਨ ਅਖਤਰ ,ਆਰ ਮਾਧਵਨ ਸਮੇਤ ਕਈ ਫ਼ਿਲਮੀ ਹਸਤੀਆਂ ਨੇ ਟਰੂਡੋ ਅਤੇ ਪਰਿਵਾਰ ਦਾ ਸਵਾਗਤ ਕੀਤਾ। ਤੁਹਾਨੂੰ ਦੱਸ ਦੇਈਏ ਕਿ ਜਸਟਿਨ ਟਰੂਡੋ ਇਥੇ ਹੋਰ ਵੀ ਕਾਰੋਬਾਰੀਆਂ ਨਾਲ ਮਿਲੇ ਅਤੇ ਖੁਸ਼ੀ ਜ਼ਾਹਿਰ ਕੀਤੀ।
ਤੁਹਾਨੂੰ ਦੱਸ ਦੇਈਏ ਕਿ ਆਪਣੇ ਭਾਰਤ ਦੌਰੇ ਦੌਰਾਨ ਟਰੂਡੋ ਹੁਣ ਤੱਕ ਮੁੰਬਈ ਗੁਜਰਾਤ ਜਾ ਚੁਕੇ ਹਨ ਅਤੇ ਅੱਜ ਉਹ ਗੁਰੂ ਕੀ ਨਗਰੀ ਅੰਮ੍ਰਿਤਸਰ ਪੁੱਜੇ ਹਨ ਜਿਥੇ ਉਹ ਸ਼੍ਰੀ ਦਰਬਾਰ ਸਾਹਿਬ ਦੇ ਵਿਚ ਨਤਮਸਤਕ ਹੋ ਰਹੇ ਹਨ। ਇਸ ਦੇ ਨਾਲ ਹੀ ਦੱਸ ਦੇਈਏ ਕਿ ਜਸਟਿਨ ਟਰੂਡੋ ਕੈਨੇਡਾ ਦੇ ਅਜਿਹੇ ਨੌਜਵਾਨ ਪ੍ਰਧਾਨਮੰਤਰੀ ਹਨ ਜੋ ਹਮੇਸ਼ਾ ਸੋਸ਼ਲ ਮੀਡੀਆ ਅਤੇ ਲੋਕਾਂ ਦੇ ਵਿਚ ਕਾਫੀ ਐਕਟਿਵ ਰਹਿੰਦੇ ਹਨ।