ਕੈਲਗਰੀ : ਕੈਨੇਡਾ ਦੇ ਸ਼ਹਿਰ ਕੈਲਗਰੀ 'ਚ ਬਰਫਬਾਰੀ ਨੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਕੈਲਗਰੀ 'ਚ ਸ਼ੁੱਕਰਵਾਰ ਨੂੰ ਭਾਰੀ ਬਰਫਬਾਰੀ ਹੋਈ। ਸੜਕਾਂ ਤੋਂ ਬਰਫਬਾਰੀ ਨੂੰ ਸਾਫ ਕਰਨ ਲਈ ਮਸ਼ੀਨਾ ਦੀ ਮਦਦ ਲਈ ਜਾ ਰਹੀ ਹੈ। ਵਾਤਾਵਰਣ ਕੈਨੇਡਾ ਨੇ ਸ਼ਨੀਵਾਰ ਦੀ ਸਵੇਰ ਨੂੰ ਵੀ ਬਰਫ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਲੋਕਾਂ ਨੂੰ ਸੜਕਾਂ 'ਤੇ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਹਿਦਾਇਤ ਦਿੱਤੀ ਗਈ ਹੈ।
ਸ਼ੁੱਕਰਵਾਰ ਨੂੰ ਕੈਲਗਰੀ 'ਚ 13 ਸੈਂਟੀਮੀਟਰ ਬਰਫ ਪਈ, ਜਿਸ ਨੇ 1939 'ਚ ਪਈ 10.2 ਸੈਂਟੀਮੀਟਰ ਬਰਫ ਦੇ ਰਿਕਾਰਡ ਨੂੰ ਤੋੜਿਆ ਹੈ। ਜਿਨ੍ਹਾਂ ਸੜਕਾਂ ਜਾਂ ਗਲੀਆਂ 'ਚ ਜ਼ਿਆਦਾ ਬਰਫ ਇਕੱਠੀ ਹੋ ਗਈ ਹੈ, ਉੱਥੇ ਬਕਾਇਦਾ ਨੀਲੇ ਰੰਗ ਦੇ ਸਾਈਨ ਬੋਰਡ ਲਾਏ ਗਏ ਹਨ, ਜਿਨ੍ਹਾਂ 'ਤੇ ਲਿਖਿਆ ਹੈ, 'ਸਨੋ ਰੂਟ'। ਇਸ ਦੇ ਨਾਲ ਹੀ ਲੋਕਾਂ ਨੂੰ ਪਾਰਕਿੰਗ 'ਚ ਗੱਡੀਆਂ ਨਾ ਖੜ੍ਹੀਆਂ ਦੀ ਸਲਾਹ ਦਿੱਤੀ ਗਈ ਹੈ। ਇਹ ਸੰਭਾਵਨਾ ਜ਼ਾਹਰ ਰਹੀ ਹੈ ਕਿ ਕੈਲਗਰੀ 'ਚ 2 ਤੋਂ 5 ਸੈਂਟੀਮੀਟਰ ਤੱਕ ਦੀ ਬਰਫਬਾਰੀ ਹੁੰਦੀ ਰਹੇਗੀ।