ਬਰਤਾਨੀਆ : ਪੈਟਰੋਲ ਕਾਰਨ ਦੁਕਾਨ 'ਚ ਹੋਏ ਧਮਾਕੇ ਦੌਰਾਨ ਭਾਰਤੀ ਮੂਲ ਦੇ ਪਰਿਵਾਰ ਦੀ ਮੌਤ
Published : Mar 6, 2018, 4:08 pm IST
Updated : Mar 6, 2018, 10:38 am IST
SHARE ARTICLE

ਲੰਡਨ : ਬਰਤਾਨੀਆ ਦੇ ਲੀਸੇਸਟਰ ਸ਼ਹਿਰ ਵਿਚ ਇੱਕ ਪਾਲਿਸ਼ ਦੀ ਦੁਕਾਨ 'ਤੇ ਹੋਏ ਧਮਾਕੇ ਵਿਚ ਇੱਕ ਭਾਰਤੀ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਇਹ ਧਮਾਕਾ ਕੰਪਲੈਕਸ ਵਿਚ ਪੈਟਰੋਲ ਦੇ ਫੈਲਣ ਨਾਲ ਹੋਇਆ। ਇਹ ਖ਼ੁਲਾਸਾ ਅੱਜ ਅਦਾਲਤ ਵੱਲੋਂ ਕੀਤਾ ਗਿਆ ਹੈ। ਦੱਸਣਯੋਗ ਹੈ ਕਿ 25 ਫਰਵਰੀ ਦੀ ਸ਼ਾਮ ਨੂੰ ਹੋਏ ਇਸ ਧਮਾਕੇ ਵਿਚ ਜਾਬਕਾ ਮਿਨੀ ਸੁਪਰ ਮਾਰਕੀਟ ਅਤੇ ਇਸ ਦੇ ਉੱਪਰ ਬਣਿਆ ਇਕ ਫਲੈਟ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਸੀ। ਇਸ ਵਿਚ ਰਹਿਣ ਵਾਲੇ ਰਘੁਬੀਰ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ, ਜੋ ਕਿ ਹਾਲ ਵਿਚ ਹੀ ਮੋਰੀਸ਼ਸ ਤੋਂ ਲੰਡਨ ਸ਼ਿਫਟ ਹੋਏ ਸਨ।



ਧਮਾਕੇ ਦੇ ਦੋਸ਼ ਵਿਚ ਤਿੰਨ ਵਿਅਕਤੀ ਲੀਸੇਸਟਰ ਮਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤੇ ਗਏ। ਜਿੱਥੇ ਉਨ੍ਹਾਂ ਨੂੰ 3 ਅਪ੍ਰੈਲ ਨੂੰ ਲੀਸੇਸਟਰ ਕ੍ਰਾਊਨ ਅਦਾਲਤ ਸਾਹਮਣੇ ਪੇਸ਼ ਹੋਣ ਤੱਕ ਹਿਰਾਸਤ ਵਿਚ ਰੱਖਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਇਨ੍ਹਾਂ ਵਿਚ ਸਟੋਰ ਦਾ ਮਾਲਕ 33 ਸਾਲਾ ਅਰਮ ਕੁਰਦ, 32 ਸਾਲਾ ਹਾਵਕਰ ਹਸਨ ਅਤੇ 37 ਸਾਲਾ ਅਰਕਾਨ ਅਲੀ ਹੈ। ਅਦਾਲਤ ਵਿਚ ਵਕੀਲ ਨੇ ਕਿਹਾ ਕਿ ਧਮਾਕਾ ਪੈਟਰੋਲ ਦੇ ਕਾਰਨ ਸੀ, ਜਿਸ ਨੂੰ ਪੂਰੇ ਸਟੋਰ ਵਿਚ ਸੁੱਟਿਆ ਗਿਆ ਸੀ। ਤਿੰਨੇ ਵਿਅਕਤੀਆਂ 'ਤੇ ਹੱਤਿਆ ਅਤੇ ਅਗਜ਼ਨੀ ਦਾ ਦੋਸ਼ ਲਗਾਇਆ ਗਿਆ। 

ਜਾਣਕਾਰੀ ਮੁਤਾਬਕ ਬੀਤੇ ਹਫਤੇ ਪੁਲਿਸ ਨੇ ਰਮਮੀ ਤੌਰ 'ਤੇ ਪੀੜਤਾਂ ਵਿਚੋਂ ਦੋ ਭਰਾਵਾਂ 18 ਸਾਲਾ ਸ਼ੇਨ ਰਘੁਬੀਰ ਅਤੇ 17 ਸਾਲਾ ਸ਼ੌਨ ਰਘੁਬੀਰ ਦੀ ਪਛਾਣ ਕੀਤੀ ਸੀ, ਜੋ ਪਾਲਿਸ਼ ਦੁਕਾਨ ਦੇ ਉੱਪਰ ਬਣੇ ਫਲੈਟ ਵਿਚ ਰਹਿੰਦੇ ਸਨ। ਉਨ੍ਹਾਂ ਦੀ ਮਾਂ 46 ਸਾਲਾ ਮੈਰੀ ਰਘੁਬੀਰ ਦੀ ਪਛਾਣ ਹਾਲੇ ਤੱਕ ਨਹੀਂ ਹੋ ਸਕੀ ਹੈ। ਅਦਾਲਤ ਵਿਚ ਦੱਸਿਆ ਗਿਆ ਹੈ ਕਿ ਇਨ੍ਹਾਂ ਦੇ ਇਲਾਵਾ ਸ਼ੇਨ ਰਘੁਬੀਰ ਦੀ 18 ਸਾਲਾ ਪ੍ਰੇਮਿਕਾ ਦੀ ਵੀ ਮੌਤ ਹੋ ਗਈ।
ਲੀਸੇਸਟਰ ਸ਼ਹਿਰ ਵਿਚ ਹਿੰਕਲੇ ਰੋਡ 'ਤੇ ਪੁਲਿਸ ਫਿਲਹਾਲ ਇਸ ਧਮਾਕੇ ਦੀ ਜਾਂਚ ਕਰ ਰਹੀ ਹੈ। 



ਇਸ ਦੌਰਾਨ ਸ਼ੱਕ ਦੇ ਆਧਾਰ 'ਤੇ 40 ਸਾਲਾ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਹਿਰਾਸਤ ਵਿਚ ਲਏ ਜਾਣ ਮਗਰੋਂ ਉਸ ਕੋਲੋਂ ਪੁੱਛਗਿੱਛ ਜਾਰੀ ਹੈ। ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤੇ ਗਏ ਦੋ ਸ਼ੱਕੀਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪੁਲਿਸ ਨੇ ਇਸ ਮਾਮਲੇ ਵਿਚ ਇਕ ਨਵਾਂ ਗਵਾਹ ਪੇਸ਼ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਧਮਾਕੇ ਨੂੰ ਲੈ ਕੇ ਹੋਰ ਏਜੰਸੀਆਂ ਦੇ ਮਾਹਿਰ ਮਾਮਲੇ ਦੀ ਤਫਤੀਸ਼ ਕਰ ਰਹੇ ਹਨ।

SHARE ARTICLE
Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement