'ਭਾਰਤੀ ਮਾਪੇ ਅਪਣੇ ਬੱਚਿਆਂ ਦੀ ਪੜ੍ਹਾਈ ਲਈ ਜ਼ਿਆਦਾ ਗੰਭੀਰ'
Published : Mar 13, 2018, 5:07 pm IST
Updated : Mar 13, 2018, 11:37 am IST
SHARE ARTICLE

ਲੰਡਨ : ਭਾਰਤੀ ਮਾਪਿਆਂ ਲਈ ਇਕ ਚੰਗੀ ਖ਼ਬਰ ਹੈ ਕਿ ਉਹ ਦੁਨੀਆਂ ਭਰ ਦੇ ਸੱਭ ਤੋਂ ਚੰਗੇ ਮਾਪਿਆਂ ਵਿਚੋਂ ਇਕ ਹਨ, ਜੋ ਅਪਣੇ ਬੱਚਿਆਂ ਦੀ ਪੜ੍ਹਾਈ ਵਿਚ ਪੂਰੀ ਮਦਦ ਕਰਦੇ ਹਨ। ਇਕ ਅਧਿਐਨ 'ਚ ਦੇਖਿਆ ਗਿਆ ਹੈ ਕਿ ਭਾਰਤੀ ਮਾਤਾ-ਪਿਤਾ ਦੁਨੀਆ 'ਚ ਸਭ ਤੋਂ ਜ਼ਿਆਦਾ ਅਪਣੇ ਬੱਚਿਆਂ ਨੂੰ ਸਮਾਂ ਦਿੰਦੇ ਹਨ। ਇਥੇ ਤੱਕ ਕਿ ਸਕੂਲ ਵਰਕ 'ਚ ਵੀ ਉਹ ਅਪਣੇ ਬੱਚਿਆਂ ਦੀ ਮਦਦ ਕਰਦੇ ਹਨ ਅਤੇ ਉਹ ਦੇਸ਼ 'ਚ ਸਿਖਿਆ ਦੇ ਪੱਧਰ ਦੇ ਬਾਰੇ 'ਚ ਜ਼ਿਆਦਾ ਆਸਵੰਦ ਹਨ।


ਬਰਤਾਨੀਆ ਸਥਿਤ ਵਾਰਕੀ ਫਾਊਂਡੇਸ਼ਨ ਦੁਆਰਾ 'ਗਲੋਬਲ ਪੈਰੇਂਟਸ ਸਰਵੇ' ਕੀਤਾ ਗਿਆ ਹੈ। ਜਿਸ 'ਚ 29 ਦੇਸ਼ਾਂ ਦੇ 27,000 ਮਾਪਿਆਂ ਨੇ ਸ਼ਿਰਕਤ ਕੀਤੀ। ਇਨ੍ਹਾਂ 'ਚ ਭਾਰਤੀ ਮਾਤਾ ਪਿਤਾ ਅਪਣੇ ਬੱਚਿਆਂ ਦੀ ਸਿਖਿਆ ਦੇ ਪ੍ਰਤੀ ਜ਼ਿਆਦਾ ਜਾਗਰੂਕ ਦਿਖੇ। 95 ਫ਼ੀ ਸਦੀ ਭਾਰਤੀ ਮਾਤਾ-ਪਿਤਾ ਅਪਣੇ ਬੱਚਿਆਂ ਦੇ ਸਕੂਲ ਦੇ ਕੰਮ 'ਚ ਮਦਦ ਕਰਦੇ ਹਨ। 


62 ਫ਼ੀ ਸਦੀ ਮਾਤਾ-ਪਿਤਾ ਇਕ ਹਫ਼ਤੇ 'ਚ ਅਪਣੇ ਬੱਚਿਆਂ 'ਤੇ ਸੱਤ ਜਾਂ ਉਸ ਤੋਂ ਜ਼ਿਆਦਾ ਘੰਟੇ ਰੋਜ਼ਾਨਾ ਖ਼ਰਚ ਕਰਦੇ ਹਨ। ਇਸ ਦੀ ਤੁਲਨਾ 'ਚ ਬਰਤਾਨੀਆ ਦੇ ਮਾਤਾ-ਪਿਤਾ ਦਾ ਗਰਾਫ਼ ਕਾਫ਼ੀ ਹੇਠਾਂ ਹੈ। ਬਰਤਾਨਵੀ ਮਾਤਾ-ਪਿਤਾ ਰੋਜ਼ਾਨਾ ਸਿਰਫ ਇਕ ਘੰਟਾ ਅਤੇ ਉਸ ਤੋਂ ਮਾਮੂਲੀ ਜ਼ਿਆਦਾ ਹੀ ਅਪਣੇ ਬੱਚਿਆਂ ਨੂੰ ਸਮਾਂ ਦਿੰਦੇ ਹਨ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement