ਚਾਰ ਭੈਣਾਂ ਦੇ ਇਕਲੌਤੇ ਭਰਾ ਦਾ ਕਤਲ ਕਰਨ ਵਾਲੇ ਟਰੈਵਲ ਏਜੰਟਾਂ ਖਿਲਾਫ ਮਾਮਲਾ ਦਰਜ
Published : Feb 3, 2018, 2:55 pm IST
Updated : Feb 3, 2018, 9:25 am IST
SHARE ARTICLE

ਟਾਂਡਾ ਉੜਮੁੜ - ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਪਿੰਡ ਕਲਿਆਣਪੁਰ ਦੇ ਨੌਜਵਾਨ ਨੂੰ ਬੈਂਗਲੁਰੂ ਵਿਚ ਬੰਦੀ ਬਣਾਉਣ ਵਾਲੇ ਚਾਰ ਦੋਸ਼ੀ ਟਰੈਵਲ ਏਜੰਟਾਂ ਖਿਲਾਫ਼ ਟਾਂਡਾ ਪੁਲਿਸ ਨੇ ਠੱਗੀ, ਅਗਵਾ, ਅਸਲਾ ਐਕਟ ਅਤੇ ਹੋਰ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਸੀ, ਉਹ ਨੌਜਵਾਨ ਕਤਲ ਹੋ ਚੁੱਕਾ ਹੈ। ਚਾਰ ਭੈਣਾਂ ਦੇ ਇਕਲੌਤੇ ਭਰਾ ਸੁਰਿੰਦਰ ਪਾਲ ਸਿੰਘ ਪਾਲੀ ਦੀ ਲਾਸ਼ 6 ਦਸੰਬਰ ਨੂੰ ਹੀ ਬੈਂਗਲੁਰੂ 'ਚ ਪੁਲਿਸ ਨੂੰ ਝਾੜੀਆਂ ਵਿਚੋਂ ਮਿਲ ਗਈ ਸੀ। 

ਬੈਂਗਲੁਰੂ ਦੇ ਥਾਣਾ ਰਾਮ ਨਗਰ ਇਲਾਕੇ ਵਿਚੋਂ ਚਰਵਾਹੇ ਕਸ਼ਿਸ਼ ਦੀ ਸੂਚਨਾ ਦੇ ਆਧਾਰ 'ਤੇ ਜਦੋਂ ਪਾਲੀ ਦੀ ਲਾਸ਼ ਮਿਲੀ ਤਾਂ ਉਸ ਹੱਥ-ਪੈਰ ਬੰਨ੍ਹੇ ਹੋਏ ਸਨ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ 72 ਘੰਟਿਆਂ ਲਈ ਲਾਸ਼ ਸ਼ਨਾਖਤ ਲਈ ਰੱਖਣ ਉਪਰੰਤ ਅਣਪਛਾਤੀ ਸਮਝ ਕੇ ਅੰਤਿਮ ਸਸਕਾਰ ਵੀ ਕਰ ਦਿੱਤਾ ਸੀ। ਪਾਲੀ ਦੀ ਭਾਲ ਵਿਚ ਲੱਗੇ ਪਰਿਵਾਰ ਨੂੰ ਇਸ ਦੀ ਸੂਚਨਾ ਬੈਂਗਲੁਰੂ ਪਹੁੰਚਣ 'ਤੇ ਮਿਲੀ।



ਕੀ ਹੈ ਮਾਮਲਾ

ਟਾਂਡਾ ਪੁਲਿਸ ਨੇ 15 ਜਨਵਰੀ ਨੂੰ ਪਾਲੀ ਦੇ ਗਾਇਬ ਹੋਣ ਤੋਂ ਬਾਅਦ ਇਹ ਮਾਮਲਾ ਉਸ ਦੇ ਸਾਲੇ ਗੋਬਿੰਦ ਸਿੰਘ ਪੁੱਤਰ ਦਲਜੀਤ ਸਿੰਘ ਨਿਵਾਸੀ ਲੰਮੇ (ਕਪੂਰਥਲਾ) ਦੇ ਬਿਆਨ ਦੇ ਆਧਾਰ 'ਤੇ ਹਰਮਿੰਦਰ ਸਿੰਘ ਸ਼ੈਲੀ ਪੁੱਤਰ ਸੁਰਜੀਤ ਸਿੰਘ ਨਿਵਾਸੀ ਚੱਕ ਸ਼ਰੀਫ, ਜੇ. ਡੀ. ਪਟੇਲ, ਸੰਜੀਵ ਅਤੇ ਨਰੇਸ਼ ਪਟੇਲ ਆਦਿ ਖ਼ਿਲਾਫ਼ ਦਰਜ ਕੀਤਾ ਸੀ। ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿਚ ਗੋਬਿੰਦ ਸਿੰਘ ਨੇ ਦੱਸਿਆ ਕਿ ਉਕਤ ਟਰੈਵਲ ਏਜੰਟ ਹਰਮਿੰਦਰ ਸਿੰਘ ਸ਼ੈਲੀ ਉਸ ਦੇ ਜੀਜੇ ਸੁਰਿੰਦਰ ਪਾਲ ਸਿੰਘ ਪੁੱਤਰ ਸੇਵਾ ਸਿੰਘ ਨਿਵਾਸੀ ਕਲਿਆਣਪੁਰ ਨੂੰ 3 ਦਸੰਬਰ 2107 ਨੂੰ ਕੈਨੇਡਾ ਦੀ ਫਲਾਈਟ ਕਰਵਾਉਣ ਲਈ ਘਰੋਂ ਲੈ ਕੇ ਗਿਆ। ਉਸ ਨੇ ਕਿਹਾ ਸੀ ਕਿ ਅੰਮ੍ਰਿਤਸਰ ਤੋਂ ਮੁੰਬਈ ਅਤੇ ਫਿਰ ਬੈਂਗਲੁਰੂ ਤੋਂ ਕੈਨੇਡਾ ਦੀ ਫਲਾਈਟ ਕਰਵਾਉਣੀ ਹੈ। ਗੋਬਿੰਦ ਨੇ ਦੋਸ਼ ਲਾਇਆ ਕਿ ਉਸ ਦੇ ਜੀਜੇ ਨੂੰ ਸ਼ੈਲੀ ਅਤੇ ਉਸ ਦੇ ਸਾਥੀਆਂ ਨੇ ਕੈਨੇਡਾ ਭੇਜਣ ਦੀ ਬਜਾਏ ਬੈਂਗਲੁਰੂ 'ਚ ਹੀ ਅਗਵਾ ਕਰ ਕੇ ਬੰਦੀ ਬਣਾਇਆ ਹੋਇਆ ਹੈ।

 

ਗੋਬਿੰਦ ਨੇ ਦੱਸਿਆ ਕਿ ਉਨ੍ਹਾਂ ਇਹ ਜਾਣਕਾਰੀ ਜੀਜੇ ਨਾਲ ਗਏ ਹੋਰ ਨੌਜਵਾਨ ਮਨੀ ਨਿਵਾਸੀ ਚੱਕ ਸ਼ਰੀਫ਼ ਤੇ ਖੁਰਦਾਂ ਨਿਵਾਸੀ ਗੋਪੀ ਨੇ ਫੋਨ 'ਤੇ ਦਿੱਤੀ, ਜੋ ਖੁਦ ਕ੍ਰਮਵਾਰ 22 ਤੇ 21 ਲੱਖ ਰੁਪਏ ਗੰਨ ਪੁਆਇੰਟ 'ਤੇ ਦੇ ਕੇ ਛੁੱਟ ਕੇ ਆਏ ਹਨ। ਉਨ੍ਹਾਂ ਗੋਬਿੰਦ ਨੂੰ ਇਹ ਦੱਸਿਆ ਤੁਹਾਡੇ ਲੜਕੇ ਨਾਲ ਅਗਵਾਕਾਰਾਂ ਨੇ ਮਾਰਕੁੱਟ ਵੀ ਕੀਤੀ ਹੈ। ਉਸ ਨੇ ਆਪਣੇ ਬਿਆਨ 'ਚ ਖਦਸ਼ਾ ਜ਼ਾਹਰ ਕੀਤਾ ਕਿ ਦੋਸ਼ੀਆਂ ਨੇ ਉਸ ਦੇ ਜੀਜੇ ਦਾ ਕੋਈ ਸਰੀਰਕ ਨੁਕਸਾਨ ਕੀਤਾ ਹੈ। 


ਉਨ੍ਹਾਂ ਦੱਸਿਆ ਕਿ ਸੁਰਿੰਦਰ ਪਾਲ ਨਾਲ ਆਖ਼ਰੀ ਵਾਰ 5 ਦਸੰਬਰ ਦੀ ਰਾਤ ਨੂੰ ਗੱਲ ਹੋਈ ਸੀ। ਥਾਣਾ ਮੁਖੀ ਪ੍ਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਏ. ਐੱਸ. ਆਈ. ਲਖਵਿੰਦਰ ਸਿੰਘ ਬੈਂਗਲੁਰੂ ਗਏ ਸਨ। ਟਾਂਡਾ ਵਿਚ ਦਰਜ ਮਾਮਲੇ ਸਬੰਧੀ ਜਾਣਕਾਰੀ ਵੀ ਬੈਂਗਲੁਰੂ ਪੁਲਿਸ ਨਾਲ ਸਾਂਝੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੈਂਗਲੁਰੂ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕੀਤਾ ਹੈ।

SHARE ARTICLE
Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement