ਚੀਨ ਨੇ ਬਣਾਇਆ ਦੁਨੀਆਂ ਦਾ ਪਹਿਲਾ ਸੋਲਰ ਹਾਈਵੇ
Published : Dec 30, 2017, 11:19 pm IST
Updated : Dec 30, 2017, 5:49 pm IST
SHARE ARTICLE

ਪੇਈਚਿੰਗ, 30 ਦਸੰਬਰ : ਆਰਕੀਟੈਕਚਰ ਦੇ ਖੇਤਰ 'ਚ ਨਾਂ ਚਮਕਾਉਣ ਤੋਂ ਬਾਅਦ ਚੀਨ ਨੇ ਇਕ ਹੋਰ ਕਾਰਨਾਮਾ ਕਰ ਦਿਤਾ ਹੈ। ਹੁਣ ਚੀਨ ਨੇ ਦੁਨੀਆ ਦਾ ਪਹਿਲਾ ਸੋਲਰ ਹਾਈਵੇ ਬਣਾਇਆ ਹੈ। ਇਕ ਕਿਲੋਮੀਟਰ ਲੰਮਾ ਇਹ ਹਾਈਵੇ ਬਿਜਲੀ ਬਣਾਏਗਾ ਅਤੇ ਸਰਦੀਆਂ ਦੇ ਮੌਸਮ 'ਚ ਜੰਮੀ ਬਰਫ਼ ਨੂੰ ਪਿਘਲਾਏਗਾ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ 'ਚ ਇਹ ਹਾਈਵੇ ਬਿਜਲਈ ਵਾਹਨਾਂ ਨੂੰ ਚਾਰਜ ਵੀ ਕਰੇਗਾ। ਪੂਰਬੀ ਚੀਨ ਦੇ ਸ਼ੇਨਡਾਂਗ ਸੂਬੇ ਦੀ ਰਾਜਧਾਨੀ ਜਿਨਾਨ 'ਚ ਬਣੇ ਇਸ ਹਾਈਵੇ ਨੂੰ ਪ੍ਰੀਖਣ ਲਈ ਖੋਲ੍ਹ ਦਿਤਾ ਗਿਆ ਹੈ। ਚੀਨ ਦੀ ਸੀ.ਸੀ.ਟੀ.ਵੀ. ਨਿਊਜ਼ ਮੁਤਾਬਕ ਸੋਲਰ ਹਾਈਵੇ 'ਚ ਟਰੈਂਸਲੂਸੇਂਟ ਕੰਕਰੀਟ, ਸਿਲੀਕਾਨ ਪੈਨਲ ਅਤੇ ਇੰਸੁਲੇਸ਼ਨ ਦੀ ਪਰਤ ਸ਼ਾਮਲ ਹੈ। ਸਰਦੀਆਂ ਦੇ ਮੌਸਮ 'ਚ ਇਹ ਜੰਮੀ ਹੋਈ ਬਰਫ਼ ਨੂੰ ਪਿਘਲਾਉਣ ਲਈ ਮੈਲਟਿੰਗ ਸਿਸਟਮ ਅਤੇ ਸੋਲਰ ਸਟ੍ਰੀਮ ਲਾਈਟਾਂ ਨੂੰ ਵੀ ਬਿਜਲੀ ਦੇਵੇਗਾ। ਚੀਨ ਦੀ ਯੋਜਨਾ ਹੈ ਕਿ ਭਵਿੱਖ 'ਚ ਇਸ ਹਾਈਵੇ ਰਾਹੀਂ ਬਿਜਲਈ ਵਾਹਨਾਂ ਨੂੰ ਚਾਰਜ ਕੀਤਾ ਜਾਵੇਗਾ। ਇਸ ਹਾਈਵੇ ਤੋਂ ਇਕ ਸਾਲ 'ਚ 1 ਕਰੋੜ ਮੈਗਾਵਾਟ ਬਿਜਲੀ

ਪੈਦਾ ਕੀਤੀ ਜਾ ਸਕੇਗੀ।ਚੀਨ ਦੀ ਟੋਂਗਜੀ ਯੂਨੀਵਰਸਟੀ ਦੇ ਟਰਾਂਸਪੋਰਟ ਇੰਜੀਨੀਅਰਿੰਗ ਵਿਭਾਗ ਦੇ ਮਾਹਰਾਂ ਅਨੁਸਾਰ ਝੇਂਗ ਹੋਂਗਚਾਓ ਨੇ ਕਿਹਾ, ''ਇਹ ਹਾਈਵੇ ਆਮ ਨਾਲੋਂ 10 ਗੁਣਾ ਵੱਧ ਭਾਰ ਚੁੱਕ ਸਕਦਾ ਹ।''ਸੋਲਰ ਹਾਈਵੇ 'ਤੇ ਫ਼ਰਾਂਸ, ਹਾਲੈਂਡ ਜਿਹੇ ਦੇਸ਼ ਕੰਮ ਕਰ ਰਹੇ ਹਨ। ਫਿਲਹਾਲ ਫ਼ਰਾਂਸ ਦੇ ਇਕ ਪਿੰਡ 'ਚ ਸੋਲਰ ਪੈਨਲ ਸੜਕ ਬਣਾਈ ਗਈ ਹੈ। ਫਰਾਂਸ ਦਾ ਦਾਅਵਾ ਹੈ ਕਿ ਇਹ ਅਪਣੀ ਤਰ੍ਹਾਂ ਦੀ ਪਹਿਲੀ ਸੋਲਰ ਪੈਨਲ ਸੜਕ ਹੈ ਅਤੇ ਇਹ ਸਾਲ 2016 'ਚ ਬਣਾਈ ਗਈ ਸੀ। ਸਾਲ 2014 'ਚ ਨੀਦਰਲੈਂਡ ਨੇ ਇਕ ਬਾਈਕ ਟਰੈਕ ਬਣਾਇਆ ਸੀ, ਜਿਸ 'ਚ ਸੋਲਰ ਪੈਨਲ ਲੱਗੇ ਸਨ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement