
ਵਾਸ਼ਿੰਗਟਨ — ਦੋ ਨੌਜਵਾਨ ਭਾਰਤੀ-ਅਮਰੀਕੀਆਂ ਨੇ ਬੈਂਕ ਦੀ ਨੌਕਰੀ ਛੱਡ ਕੇ ਅਮਰੀਕਾ 'ਚ ਭਾਰਤੀ ਰੈਸਟੋਰੈਂਟ ਖੋਲ੍ਹਿਆ ਹੈ ਅਤੇ ਉਨ੍ਹਾਂ ਦਾ ਸੁਪਨਾ ਇਸ ਨੂੰ ਵਾਜਿਬ ਕੀਮਤ 'ਚ ਦੇਸ਼ ਭਰ ਵਿਚ ਥਾਂ-ਥਾਂ ਪਹੁੰਚਾਉਣਾ ਹੈ। ਰਾਹੁਲ ਵਿਨੋਦ ਅਤੇ ਸਾਹਿਲ ਰਹਿਮਾਨ ਨਾਂ ਦੇ ਦੋ ਭਾਰਤੀਆਂ ਨੇ ਭਾਰਤੀ ਵਿਅੰਜਨ ਪੇਸ਼ ਕਰਨ ਵਾਲੇ ਰੈਸਟੋਰੈਂਟ 'ਰਾਸਾ' ਦੀ ਸ਼ੁਰੂਆਤ ਕੀਤੀ ਹੈ। ਇਹ ਨਾਂ ਦੋਹਾਂ ਦੋਸਤਾਂ ਦੇ ਨਾਵਾਂ ਦਾ ਸ਼ੁਰੂਆਤੀ ਅੱਖਰ ਨਹੀਂ ਸਗੋਂ ਕਿ ਸੰਸਕ੍ਰਿਤ 'ਚ ਇਸ ਦਾ ਅਰਥ 'ਸੁੰਗਧ ਅਤੇ ਸਵਾਦ' ਹੈ।
ਸਾਹਿਲ ਨੇ ਕਿਹਾ ਕਿ ਅਜਿਹਾ ਕਿਹਾ ਜਾਂਦਾ ਹੈ ਕਿ ਭਾਰਤੀ ਭੋਜਨ ਬਹੁਤ ਭਾਰਾ ਹੁੰਦਾ ਹੈ ਜਾਂ ਇਸ 'ਚ ਬਹੁਤ ਮੱਖਣ ਹੁੰਦਾ ਹੈ ਪਰ ਅਸੀਂ ਲੋਕਾਂ ਨੂੰ ਇਹ ਦਿਖਾਉਣ ਲਈ ਉਤਸੁਕ ਹਾਂ ਕਿ ਅਜਿਹਾ ਨਹੀਂ ਹੈ। ਇਹ ਬੇਹੱਦ ਸਵੱਛ ਅਤੇ ਸਿਹਤਮੰਦ ਭੋਜਨ ਹੈ। ਇਹ ਸਿਰਫ ਬਣਾਉਣ 'ਤੇ ਨਿਰਭਰ ਹੈ। ਸਾਹਿਲ ਦੇ ਬਚਪਨ ਦੇ ਦੋਸਤ ਰਾਹੁਲ ਨੇ ਕਿਹਾ, ''ਭਾਰਤੀ ਭੋਜਨ ਬਾਰੇ ਸਭ ਤੋਂ ਚੰਗੀ ਗੱਲ ਇਸ ਦੀ ਵਿਭਿੰਨਤਾ। ਲੋਕਾਂ ਨੂੰ ਲੱਗਦਾ ਹੈ ਕਿ ਇਹ ਸਿਰਫ ਮਸਾਲੇਦਾਰ ਹੈ ਪਰ ਸਾਡੇ ਕੋਲ ਬੇਹਦ ਲਜੀਜ਼ ਮਠਿਆਈਆਂ ਵੀ ਹਨ। ਉੱਤਰ ਤੋਂ ਲੈ ਕੇ ਦੱਖਣ ਤੱਕ ਇੰਨੇ ਵਿਅੰਜਨ ਹਨ ਕਿ ਤੁਸੀਂ ਕੁਝ ਵੀ ਚੁਣ ਸਕਦੇ ਹੋ। ਇਹ ਦੋਵੇਂ ਦੋਸਤ ਲੰਬੇ ਸਮੇਂ ਤੋਂ ਵਪਾਰਕ ਸਾਂਝੇਦਾਰ ਸ਼ੈਫ ਕੇ. ਐੱਨ. ਵਿਨੋਦ ਅਤੇ ਐੱਸ. ਰਹਿਮਾਨ ਦੇ ਪੁੱਤਰ ਹਨ।