
ਭਾਰਤ ਵਿੱਚ ਕੁਝ ਮਹੀਨੇ ਠੰਢ ਰਹਿੰਦੀ ਹੈ। ਜਦੋਂ ਭਾਰਤ 'ਚ ਠੰਢ ਖ਼ਤਮ ਹੁੰਦੀ ਹੈ, ਉਦੋਂ ਵੀ ਦੁਨੀਆ ਦੇ ਕਈ ਸ਼ਹਿਰਾਂ 'ਚ ਠੰਢ ਪੈ ਰਹੀ ਹੁੰਦੀ ਹੈ।
ਜਾਣਕਾਰੀ ਮੁਤਾਬਕ ਸਾਈਬੇਰੀਆ ਦੇ ਨੋਰੀਲਸਕ ਨੂੰ ਦੁਨੀਆ ਦੀ ਸਭ ਤੋਂ ਠੰਢੀ ਜਗ੍ਹਾ ਮੰਨਿਆ ਜਾਂਦਾ ਹੈ। ਸਾਧਾਰਨ ਦਿਨਾਂ ਵਿੱਚ ਇੱਥੇ ਤਾਪਮਾਨ 10 ਡਿਗਰੀ ਰਹਿੰਦਾ ਹੈ। ਉੱਥੇ ਜ਼ਿਆਦਾ ਸਰਦੀ 'ਚ ਇਥੇ ਤਾਪਮਾਨ ਮਨਫੀ 55 ਡਿਗਰੀ ਤੱਕ ਪਹੁੰਚ ਜਾਂਦਾ ਹੈ।
ਸ਼ਾਇਦ ਤੁਸੀਂ ਇਹ ਨਹੀਂ ਜਾਣਦੇ ਹੋਵੋਗੇ ਕਿ ਨੋਰੀਲਸਕ ਵਿੱਚ ਜ਼ਿਆਦਾ ਸਰਦੀ ਦੇ ਸਮੇਂ ਕਰੀਬ ਦੋ ਮਹੀਨੇ ਹਨ੍ਹੇਰਾ ਰਹਿੰਦਾ ਹੈ। ਦੋ ਮਹੀਨੇ ਲੋਕਾਂ ਨੂੰ ਘਰ ' ਹੀ ਚ ਰਹਿਣਾ ਪੈਂਦਾ ਹੈ। ਸਾਲ ਦੇ ਜ਼ਿਆਦਾ ਦਿਨ ਇੱਥੇ ਠੰਢ ਰਹਿੰਦੀ ਹੈ। ਸਾਲ ਦੇ 130 ਦਿਨ ਬਰਫ਼ਬਾਰੀ ਹੁੰਦੀ ਹੈ। ਇਸ ਤਰ੍ਹਾਂ ਦੇ ਹਾਲਾਤ ਹੋਣ ਕਾਰਨ ਲੋਕ ਵੱਖ-ਵੱਖ ਤਰ੍ਹਾਂ ਦੀ ਜ਼ਿੰਦਗੀ ਜਿਊਣ ਨੂੰ ਮਜਬੂਰ ਹੁੰਦੇ ਹਨ। ਇੱਥੇ ਬਾਕੀ ਸ਼ਹਿਰਾਂ ਦੀ ਤਰ੍ਹਾਂ ਕੋਈ ਪ੍ਰੋਗਰਾਮ ਨਹੀਂ ਹੁੰਦੇ।
ਜ਼ਿਆਦਾ ਠੰਢ ਹੋਣ ਕਾਰਨ ਇੱਥੋਂ ਦੇ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕ ਘਬਰਾਹਟ, ਤਣਾਅ ਸਮੇਤ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਇੱਥੇ ਬੱਚਿਆਂ ਦੇ ਖੇਡਣ ਲਈ ਜਗ੍ਹਾ ਨਹੀਂ ਹੁੰਦੀ। ਬੇਹੱਦ ਖ਼ਰਾਬ ਮੌਸਮ ਹੋਣ ਕਾਰਨ ਵੀ ਲੋਕ ਇੱਥੇ ਆਰਾਮ ਨਾਲ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਲੋਕ ਬਾਕੀ ਸ਼ਹਿਰਾਂ ਦੀ ਤਰ੍ਹਾਂ ਪਿਕਨਿਕ ਮਨਾਉਂਦੇ ਹਨ ਤੇ ਨਾਰਮਲ ਲਾਈਫ਼ ਜਿਉਣ ਦੀ ਕੋਸ਼ਿਸ਼ ਕਰਦੇ ਹਨ।