ਦੁਨੀਆ ਦੀਆਂ ਸਭ ਤੋਂ ਪਾਵਰਫੁੱਲ 5 ਕਰੰਸੀਆਂ !
Published : Dec 22, 2017, 8:00 am IST
Updated : Dec 22, 2017, 2:30 am IST
SHARE ARTICLE

ਅੱਜ ਅਸੀਂ ਤੁਹਾਨੂੰ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਕਰੰਸੀਆਂ ਬਾਰੇ ਦੱਸਦੇ ਹਾਂ ਤੇ ਇਹ ਵੀ ਜਾਣੋ ਕਿ ਇਨ੍ਹਾਂ ਦੀ ਭਾਰਤ ਦੇ ਰੁਪਏ ਮੁਕਾਬਲੇ ਕਿੰਨੀ ਕੀਮਤ ਹੈ। ਇਸ ਵਿੱਚ ਅਸੀਂ ਇਹ ਵੀ ਦੱਸਾਂਗੇ ਕਿ ਜੇਕਰ ਭਾਰਤ ਦੇ ਰਾਸ਼ਟਰਪਤੀ ਨੂੰ ਇਨ੍ਹਾਂ ਕਰੰਸੀਆਂ ਵਿੱਚ ਸੈਲਰੀ ਦਿੱਤੀ ਜਾਵੇਗੀ ਤਾਂ ਉਹ ਕਿੰਨੀ ਰਕਮ ਬਣੇਗੀ।

ਕੁਵੈਤੀ ਦਿਨਾਰ- ਕੁਵੈਤੀ ਦਿਨਾਰ ਕੁਵੈਤ ਦੀ ਕਰੰਸੀ ਹੈ। ਇਸ ਦੀ ਸ਼ੁਰੂ ਤੋਂ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਕੀਮਤ ਰਹੀ ਹੈ। ਬਾਜ਼ਾਰ ਦੇ ਹਿਸਾਬ ਨਾਲ ਕੀਮਤ ਵਧਦੀ-ਘਟਦੀ ਰਹਿੰਦੀ ਹੈ। ਇਸ ਵੇਲੇ ਕੁਵੈਤੀ ਦਿਨਾਰ ਦੀ ਕੀਮਤ 213 ਰੁਪਏ ਹੈ। ਮਤਲਬ ਜੇਕਰ ਤੁਸੀਂ ਇੱਕ ਕੁਵੈਤੀ ਦਿਨਾਰ ਭਾਰਤ ਵਿੱਚ ਲੈ ਕੇ ਆਉਂਦੇ ਹੋ ਤਾਂ ਇਸ ਦੇ ਬਦਲੇ 213 ਰੁਪਏ ਮਿਲਣਗੇ। ਭਾਰਤ ਦੇ ਰਾਸ਼ਟਰਪਤੀ ਦੀ ਤਨਖਾਹ ਇਸ ਵੇਲੇ 2.5 ਲੱਖ ਰੁਪਏ ਹੈ। ਇਸ ਮੁਤਾਬਕ ਇਹ ਸਿਰਫ 1174 ਕੁਵੈਤੀ ਦਿਨਾਰ ਬਣਦਾ ਹੈ।



ਬਹਿਰੀਨੀ ਦਿਨਾਰ- ਬਹਿਰੀਨ ਵਿੱਚ ਵੀ ਦਿਨਾਰ ਚੱਲਦਾ ਹੈ। ਬਹਿਰੀਨ ਦੇ ਇੱਕ ਦਿਨਾਰ ਦੀ ਕੀਮਤ ਭਾਰਤ ਵਿੱਚ 170 ਰੁਪਏ ਹੈ। ਇਸ ਮੁਤਾਬਕ ਸਾਡੇ ਰਾਸ਼ਟਰਪਤੀ ਦੀ ਤਨਖਾਹ 1470 ਦਿਨਾਰ ਹੀ ਹੋਵੇਗੀ।

ਓਮਾਨੀ ਰਿਆਲ – ਓਮਾਨੀ ਰਿਆਲ ਓਮਾਨ ਦੀ ਕਰੰਸੀ ਹੈ। ਭਾਰਤ ਵਿੱਚ ਇੱਕ ਓਮਾਨੀ ਰਿਆਲ ਦੀ ਕੀਮਤ ਕਰੀਬ 167 ਰੁਪਏ ਹੈ। ਜੇਕਰ ਭਾਰਤ ਦੇ ਰਾਸ਼ਟਰਪਤੀ ਦੀ ਤਨਖਾਹ ਨੂੰ ਓਮਾਨੀ ਰਿਆਲ ਵਿੱਚ ਬਦਲਿਆ ਜਾਵੇ ਤਾਂ ਇਹ ਕਰੀਬ 1497 ਓਮਾਨੀ ਰਿਆਲ ਬਣੇਗੀ।

ਜੌਰਡਨ ਦਾ ਦਿਨਾਰ- ਜੌਰਡਨ ਮੁਲਕ ਦੇ ਦਿਨਾਰ ਦੀ ਕੀਮਤ ਕਰੀਬ 90 ਰੁਪਏ ਹੈ। ਇਸ ਹਿਸਾਬ ਨਾਲ ਭਾਰਤ ਦੇ ਰਾਸ਼ਟਪਤੀ ਦੀ ਸੈਲਰੀ 2778 ਦਿਨਾਰ ਹੋਵੇਗੀ।

ਬ੍ਰਿਟੇਨ ਦਾ ਪਾਉਂਡ- ਦੁਨੀਆ ਭਰ ਵਿੱਚ ਪਾਉਂਡ ਨਾਲ ਵਪਾਰ ਕੀਤੇ ਜਾਣ ਦਾ ਟਰੈਂਡ ਵੱਧ ਰਿਹਾ ਹੈ। ਇੱਕ ਪਾਉਂਡ ਦੀ ਕੀਮਤ 86 ਰੁਪਏ ਹੈ। ਇਸ ਹਿਸਾਬ ਨਾਲ ਭਾਰਤ ਦੇ ਰਾਸ਼ਟਰਪਤੀ ਦੀ ਤਨਖਾਹ 2906 ਪਾਉਂਡ ਹੁੰਦੀ ਹੈ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement