ਦੁਨੀਆ ਲਈ ਸਿਰ-ਦਰਦ ਬਣਦੇ ਜਾ ਰਹੇ ਹਨ ਟਰੰਪ ਦੇ ਇਹ ਫੈਸਲੇ
Published : Dec 7, 2017, 9:14 am IST
Updated : Dec 7, 2017, 3:44 am IST
SHARE ARTICLE

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸੱਤਾ ਸੰਭਾਲਣ ਤੋਂ ਬਾਅਦ ਵਿਵਾਦਾਂ 'ਚ ਘਿਰੇ ਹੋਏ ਹਨ। ਉਨ੍ਹਾਂ ਨੂੰ ਰਾਸ਼ਟਰਪਤੀ ਬਣੇ ਭਾਂਵੇ ਇਕ ਸਾਲ ਵੀ ਨਹੀਂ ਹੋਇਆ, ਪਰ ਉਨ੍ਹਾਂ ਵੱਲੋਂ ਲਏ ਫੈਸਲੇ ਅੰਤਰ-ਰਾਸ਼ਟਰੀ ਪੱਧਰ 'ਤੇ ਸਿਰ-ਦਰਦ ਪੈਦਾ ਕਰਦੇ ਜਾ ਰਹੇ ਹਨ। ਨਵਾਂ ਫੈਸਲਾ ਇਜ਼ਰਾਇਲ ਨੂੰ ਲੈ ਕੇ ਹੈ। ਰਾਸ਼ਟਰਪਤੀ ਟਰੰਪ ਬੁੱਧਵਾਰ ਨੂੰ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਰੂਪ 'ਚ ਸਵੀਕਾਰ ਕਰ ਸਕਦੇ ਹਨ। ਗਲੋਬਲ ਮੰਚ ਖਾਸ ਕਰਕੇ ਖਾੜੀ ਦੇਸ਼ਾਂ 'ਚ ਤਣਾਅ ਦਾ ਮਾਹੌਲ ਬਣ ਗਿਆ ਹੈ।

ਸਾਊਦੀ ਅਰਬ ਦੇ ਸੁਲਤਾਨ ਸਲਮਾਨ, ਫਿਲਸਤੀਨੀ ਨੇਤਾ ਮਹਿਮੂਦ ਅਬੱਾਸ, ਜਾਰਡਨ ਦੇ ਸੁਲਤਾਨ ਅਬਦੁਲਾ ਅਤੇ ਮਿਸ਼ਰ ਦੇ ਰਾਸ਼ਟਰਪਤੀ ਅਬਦੁਲਫਤਿਹ ਅਲ ਸਿਸੀ ਨੇ ਖਦਸ਼ਾ ਜਤਾਇਆ ਕਿ ਅਜਿਹਾ ਹੋਣ 'ਤੇ ਅੰਤਰ-ਰਾਸ਼ਟਰੀ ਪੱਧਰ ਤੇ ਹਾਲਾਤ ਵਿਗੜ ਸਕਦੇ ਹਨ। ਜ਼ਿਕਯੋਗ ਹੈ ਕਿ ਯੇਰੂਸ਼ਲਮ, ਇਜ਼ਰਾਇਲ ਅਤੇ ਫਿਲਸਤੀਨੀਆਂ ਵਿਚਾਲੇ ਵਿਵਾਦ ਦਾ ਸਭ ਤੋਂ ਗੰਭੀਰ ਮੁੱਦਾ ਹੈ। ਜੇਕਰ ਅਮਰੀਕਾ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਰੂਪ 'ਚ ਸਵੀਕਾਰ ਕਰਦਾ ਹੈ ਤਾਂ ਇਜ਼ਰਾਇਲ ਦੇ ਜਨਮ ਤੋਂ ਬਾਅਦ ਮਤਲਬ 1948 ਤੋਂ ਬਾਅਦ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਹੋਵੇਗਾ।
ਇਸ ਤੋਂ ਇਲਾਵਾ ਟਰੰਪ ਦੇ ਇਹ 5 ਖਤਰਨਾਕ ਫੈਸਲੇ ਹਨ ਜਿਨ੍ਹਾਂ ਦੇ ਭਵਿੱਖ 'ਚ ਗਲੋਬਲ ਪੱਧਰ 'ਤੇ ਗੰਭੀਰ ਨਤੀਜੇ ਹੋ ਸਕਦੇ ਹਨ।

ਉੱਤਰ ਕੋਰੀਆ ਨਾਲ ਟੱਕਰ

ਪਿਛਲੇ ਕਈ ਮਹੀਨਿਆਂ ਤੋਂ ਉੱਤਰ ਕੋਰੀਆ ਅਮਰੀਕਾ ਨੂੰ ਲਗਾਤਾਰ ਉਕਸਾ ਰਿਹਾ ਹੈ ਅਤੇ ਅਮਰੀਕਾ ਨੂੰ ਉਸ ਨੂੰ ਸਬਕ ਸਿਖਾਉਣ ਲਈ ਹਮਲਾ ਕਰਨ ਦੀ ਤਿਆਰੀ 'ਚ ਹੈ। ਉੱਤਰ ਕੋਰੀਆ ਅਤੇ ਅਮਰੀਕਾ ਵਿਚਾਲੇ ਤਣਾਅ ਦਾ ਅਸਰ ਪੂਰੀ ਦੁਨੀਆ ਨੂੰ ਭੁਗਤਣਾ ਪੈ ਸਕਦਾ ਹੈ। ਜੇਕਰ ਅਮਰੀਕਾ ਉਸ ਦੇ ਨਾਲ ਜੰਗ ਕਰਦਾ ਹੈ ਤਾਂ ਹੋਰ ਦੇਸ਼ ਵੀ ਇਸ ਦੇ ਲਪੇਟ 'ਚ ਆ ਜਾਣਗੇ। ਹਾਲ ਹੀ 'ਚ ਉੱਤਰ ਕੋਰੀਆ ਦੇ ਬੈਲਿਸਟਿਕ ਮਿਜ਼ਾਇਲ ਦੇ ਨਵੇਂ ਟੈਸਟ ਨੂੰ ਅਮਰੀਕੀ ਰੱਖਿਆ ਮੰਤਰੀ ਨੇ ਦੁਨੀਆ ਲਈ ਖਤਰਾ ਦੱਸਿਆ ਸੀ। ਇਸ ਤੋਂ ਪਹਿਲਾਂ ਸਤੰਬਰ 'ਚ ਹੀ ਉਸ ਨੇ ਆਪਣੇ ਹੁਣ ਤੱਕ ਦਾ ਸਭ ਤੋਂ ਵੱਡਾ ਪਰੀਖਣ ਕੀਤਾ ਸੀ। ਉੱਤਰ ਕੋਰੀਆ ਨੂੰ ਲੈ ਕੇ ਟਰੰਪ ਦੀ ਨਾਰਾਜ਼ਗੀ ਜਗ-ਜ਼ਾਹਰ ਹੈ ਅਤੇ ਉਸ ਨੂੰ ਅਜਿਹਾ ਨਰਕ ਦੱਸਿਆ ਜਿੱਥੇ ਕਿਸੇ ਨੂੰ ਨਹੀਂ ਰਹਿਣਾ ਚਾਹੀਦਾ।

ਯੂਨੇਸਕੋ ਤੋਂ ਪਿੱਛੇ ਹੱਟਣਾ
ਅਕਤੂਬਰ 'ਚ ਟਰੰਪ ਨੇ ਯੂਨੇਸਕੋ ਤੋਂ ਹੱਟਣ ਦਾ ਫੈਸਲਾ ਲੈ ਕੇ ਇਕ ਵਾਰ ਫਿਰ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ। ਉਦੋਂ ਯੂਨੇਸਕੋ ਇਜ਼ਰਾਇਲ ਵਿਰੋਧੀ ਹੋਣ ਦਾ ਦੋਸ਼ ਲਾ ਅਮਰੀਕਾ ਨੇ ਇਸ ਦਾ ਸਾਥ ਛੱਡ ਦਿੱਤਾ। ਉਸ ਨੇ ਯੂਨੇਸਕੋ 'ਤੇ ਪੱਖਪਾਤ ਦੇ ਦੋਸ਼ਾਂ ਤੋਂ ਇਲਾਵਾ ਸੰਗਠਨ ਦੇ ਵਧਦੇ ਹੋਏ ਆਰਥਿਕ ਬੋਝ ਨੂੰ ਲੈ ਕੇ ਚਿੰਤਾ ਜਤਾਉਂਦੇ ਹੋਏ ਇਸ 'ਚ ਸੁਧਾਰ ਕਰਨ ਦੀ ਜ਼ਰੂਰਤ ਦੱਸੀ ਸੀ। ਯੂਨੇਸਕੋ ਪੂਰੀ ਦੁਨੀਆ 'ਚ ਵਿਸ਼ਵ ਵਿਰਾਸਤ ਸਾਈਟਸ ਚੁਣਨ ਲਈ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਇਕ ਬਹੁ-ਪੱਖੀ ਸੰਸਥਾ ਹੈ, ਜਿਹੜੀ ਸਿੱਖਿਆ ਅਤੇ ਵਿਕਾਸ ਨਾਲ ਜੁੜੇ ਟੀਚਿਆਂ ਲਈ ਕੰਮ ਕਰਦੀ ਹੈ।

ਪੈਰਿਸ ਜਲਵਾਯੂ ਸਮਝੌਤਾ 
ਸਾਲ ਦੇ ਵਿਚਾਲੇ ਰਾਸ਼ਟਰਪਤੀ ਟਰੰਪ ਦਾ ਵਾਤਾਵਰਣ ਸੰਤੁਲਨ ਲਈ ਕੀਤੇ ਗਏ ਪੈਰਿਸ ਸਮਝੌਤੇ ਨਾਲ ਅਮਰੀਕਾ ਦੇ ਪਿੱਛੇ ਹੱਟਣ ਦੀ ਘੋਸ਼ਣਾ ਕਰਨਾ ਦੁਨੀਆ ਨੂੰ ਹੈਰਾਨ ਕਰ ਦੇਣ ਵਾਲਾ ਸੀ। ਪੈਰਿਸ ਸਮਝੌਤਾ ਗਲੋਬਲ ਪੱਧਰ 'ਤੇ ਪਹਿਲਾ ਵਿਆਪਕ ਜਲਵਾਯੂ ਪਰਿਵਰਤਨ ਸਮਝੌਤਾ ਹੈ, 2015 'ਚ ਦੁਨੀਆ ਭਰ ਦੇ ਨੇਤਾਵਾਂ ਵਿਚਾਲੇ ਇਹ ਸਹਿਮਤੀ ਬਣੀ ਸੀ, ਜਿਸ ਦੇ ਤਹਿਤ ਗਲੋਬਲ ਫੀਸਦੀ ਤਾਪਮਾਨ ਨੂੰ 2 ਡਿਗਰੀ ਸੈਲਸੀਅਸ ਹੇਠਾਂ ਲਿਆਉਣਾ ਸੀ। ਅਜਿਹਾ ਕਰਨ ਲਈ ਦੁਨੀਆ ਭਰ ਦੇ ਦੇਸ਼ਾਂ ਨੇ ਕਾਰਬਨ ਦੇ ਨਿਕਾਸ 'ਚ ਕਮੀ ਲਿਆਉਣ ਦਾ ਵਾਅਦਾ ਕੀਤਾ। ਅਮਰੀਕਾ ਵੱਲੋਂ ਸਤੰਬਰ 2016 'ਚ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਸ 'ਤੇ ਹਸਤਾਖਰ ਕੀਤੇ ਸਨ। ਅਮਰੀਕਾ ਕਾਰਬਨ ਦੇ ਸਭ ਤੋਂ ਵੱਡੇ ਨਿਕਾਸ ਕਰਨ ਵਾਲੇ ਦੇਸ਼ਾਂ 'ਚੋਂ ਇਕ ਹੈ ਅਤੇ ਉਸ ਦੇ ਪਿੱਛੇ ਹੱਟਣ ਨਾਲ ਹੋ ਸਕਦਾ ਹੈ ਕਿ ਹੋਰ ਦੇਸ਼ ਵੀ ਅਜਿਹਾ ਹੀ ਰੁਖ ਅਪਣਾਉਣ। ਅਜਿਹਾ ਹੋਣ 'ਤੇ ਵਾਤਾਵਰਣ ਨੂੰ ਕੰਟਰੋਲ 'ਚ ਰੱਖਣ ਦੇ ਅਭਿਆਨ 'ਤੇ ਵਿਆਪਕ ਅਸਰ ਪੈ ਸਕਦਾ ਹੈ।

ਮੁਸਲਿਮ ਦੇਸ਼ਾਂ 'ਤੇ ਟ੍ਰੈਵਲ ਪਾਬੰਦੀ
ਟਰੰਪ ਦਾ ਇਕ ਹੋਰ ਵਿਵਾਦਤ ਫੈਸਲਾ 6 ਮੁਸਲਿਮ ਦੇਸ਼ਾਂ ਚਾੜ, ਈਰਾਨ, ਲੀਬੀਆ, ਸੋਮਾਲੀਆ ਅਤੇ ਯਮਨ ਦੇ ਲੋਕਾਂ ਨੂੰ ਅਮਰੀਕਾ ਆਉਣ 'ਤੇ ਪਾਬੰਦੀ ਲਾਉਣਾ ਰਿਹਾ ਹੈ। ਇਸ ਸਾਲ ਜਨਵਰੀ 'ਚ ਸੱਤਾ 'ਚ ਆਉਣ ਤੋਂ ਬਾਅਦ ਉਨ੍ਹਾਂ ਨੇ ਯਾਤਰਾ ਸਬੰਧੀ ਨੀਤੀ ਦਾ ਰੂਪ ਜਾਰੀ ਕੀਤਾ ਸੀ। ਹਾਲਾਂਕਿ ਇਸ ਫੈਸਲਾ ਨਾ ਸਿਰਫ ਉਨ੍ਹਾਂ ਦੇ ਦੇਸ਼ 'ਚ ਵਿਰੋਧ ਹੋਇਆ ਬਲਕਿ ਪੂਰੀ ਦੁਨੀਆ 'ਚ ਵੀ ਇਸ ਦੀ ਨਿੰਦਾ ਹੋਈ। ਹੁਣ ਅਮਰੀਕੀ ਕੋਰਟ ਨੇ ਵੀ 6 ਮੁਸਲਿਮ ਦੇਸ਼ਾਂ ਖਿਲਾਫ ਯਾਤਰਾ ਪਾਬੰਦੀ ਦੇ ਰਾਸ਼ਟਰਪਤੀ ਟਰੰਪ ਦੇ ਫੈਸਲੇ ਨੂੰ ਸਹਿਮਤੀ ਜਤਾਉਂਦੇ ਹੋਏ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਹੈ।

ਮੈਕਸੀਕੋ ਦੀ ਕੰਧ 


ਰਾਸ਼ਟਰਪਤੀ ਟਰੰਪ ਨੇ ਆਪਣੇ ਚੋਣ ਅਭਿਆਨ ਦੌਰਾਨ ਕਈ ਵਾਰ ਮੈਕਸੀਕਨ ਸਰਹੱਦ 'ਤੇ ਕੰਧ ਬਣਾਉਣ ਦਾ ਵਾਅਦਾ ਕੀਤਾ ਸੀ ਅਤੇ ਹੁਣ ਉਹ ਇਸ ਦਿਸ਼ਾ 'ਚ ਕਾਫੀ ਅੱਗੇ ਚੁੱਕੇ ਹਨ। ਸੁੰਹ ਚੁੱਕਣ ਤੋਂ ਕੁਝ ਦਿਨਾਂ ਦੇ ਅੰਦਰ ਉਨ੍ਹਾਂ ਨੇ ਕੰਧ ਬਣਾਉਣ ਦੇ ਕਾਰਜਕਾਰੀ ਆਦੇਸ਼ 'ਤੇ ਹਸਤਾਖਰ ਵੀ ਕਰ ਦਿੱਤੇ ਸਨ। ਕੰਧ ਬਣਾਉਣ ਨੂੰ ਲੈ ਕੇ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਦੀ ਦੱਖਣੀ ਸਰਹੱਦ 'ਤੇ ਸੰਕਟ ਦੇ ਹਾਲਾਤ ਹਨ ਅਤੇ ਅਜਿਹਾ ਕਰਨ ਨਾਲ ਗੈਰ-ਕਾਨੂੰਨੀ ਤਰੀਕੇ ਨਾਲ ਘੁਸਪੈਠ ਅਤੇ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਰੋਕੀ ਜਾ ਸਕਦੀ ਹੈ।


SHARE ARTICLE
Advertisement

Jaswinder Bhalla Death News : ਭੱਲਾ ਦੇ ਘਰ ਦੀਆਂ ਤਸਵੀਰਾਂ ਆਈਆਂ ਸਾਹਮਣੇ Jaswinder Bhalla passes Away

22 Aug 2025 9:35 PM

Gurpreet Ghuggi Emotional On jaswinder bhalla Death : ਆਪਣੇ ਯਾਰ ਭੱਲਾ ਨੂੰ ਯਾਦ ਕਰ ਭਾਵੁਕ ਹੋਏ Ghuggi

22 Aug 2025 9:33 PM

jaswinder bhalla ਦੇ chhankata ਦੇ producer ਨੇ ਬਿਆਨ ਕੀਤੇ ਜਜ਼ਬਾਤ|Bahadur Singh Bhalla|Bhalla Death News

22 Aug 2025 3:15 PM

Bal Mukand Sharma Emotional On jaswinder bhalla Death 'ਜਿਗਰੀ ਯਾਰ ਨਾਲ ਬਿਤਾਏ ਪਲ ਯਾਦ ਕਰ ਭਰ ਆਈਆਂ ਅੱਖਾਂ'

22 Aug 2025 3:15 PM

'ਭੱਲਾ ਸਾਬ੍ਹ ਦੀਆਂ ਯਾਦਾਂ ਸਾਨੂੰ ਹਸਾਉਂਦੀਆਂ ਰਹਿਣਗੀਆਂ' Jaswinder bhalla ਦੇ ਕਰੀਬੀ ਪਹੁੰਚੇ ਦੁੱਖ ਵੰਡਾਉਣ | RIP

22 Aug 2025 3:14 PM
Advertisement