
ਵਾਸ਼ਿੰਗਟਨ : ਜੇਕਰ ਤੁਸੀਂ ਐਲਬਰਟ ਆਇੰਸਟੀਨ ਜਿੰਨੇ ਪ੍ਰਭਾਵਸ਼ਾਲੀ ਹੋ ਤਾਂ ਤੁਸੀਂ ਅਮਰੀਕਾ ਜਾ ਕੇ ਰਹਿ ਸਕਦੇ ਹੋ, ਕਿਉਂਕਿ ਅਮਰੀਕਾ ਇਸ ਦੇ ਲਈ ਈ. ਬੀ.-1 ਵੀਜ਼ਾ ਜਾਰੀ ਕਰਦਾ ਹੈ, ਸ਼ਰਤ ਸਿਰਫ ਇੰਨੀ ਹੈ ਕਿ ਤੁਹਾਡੇ 'ਚ 'ਅਸਾਧਾਰਨ ਯੋਗਤਾ' ਹੋਣੀ ਚਾਹੀਦੀ ਹੈ। ਈ. ਬੀ.-1 ਨੂੰ ਆਇੰਸਟੀਨ ਵੀਜ਼ਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅਮਰੀਕੀ ਸਰਕਾਰ ਇਸ ਨੂੰ ਪੁਲਤਿਜ਼ਰ ਪੁਰਸਕਾਰ, ਆਸਕਰ ਅਵਾਰਡ ਅਤੇ ਓਲੰਪਿਕ ਮੈਡਲ ਜੇਤੂਆਂ ਦੇ ਨਾਲ-ਨਾਲ ਸਨਮਾਨਿਤ ਅਕਾਦਮਿਕ ਖੋਜਕਾਰਾਂ ਅਤੇ ਬਹੁ-ਰਾਸ਼ਟਰੀ ਕੰਪਨੀਆਂ ਦੇ ਅਧਿਕਾਰੀਆਂ ਨੂੰ ਦਿੰਦੀ ਹੈ। ਇਸ ਵੀਜ਼ੇ ਨੂੰ ਹਾਸਲ ਕਰਨ ਲਈ ਤੁਹਾਨੂੰ 'ਅਸਾਧਾਰਨ ਯੋਗਤਾ' ਦਾ ਪ੍ਰਮਾਣ ਪੱਤਰ ਵੀ ਦੇਣਾ ਹੁੰਦਾ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਨੂੰ ਵੀ ਇਸੇ ਵੀਜ਼ੇ ਦੇ ਆਧਾਰ 'ਤੇ ਅਮਰੀਕਾ ਰਹਿਣ ਦਾ ਮੌਕਾ ਮਿਲਿਆ। ਅਮਰੀਕੀ ਰਾਸ਼ਟਰਪਤੀ ਦੀ ਪਤਨੀ ਮੇਲਾਨੀਆ ਸਲੋਨੇਵੀਆ ਦੀ ਮਾਡਲ ਹੈ। ਉਸ ਦਾ ਨਾਂ ਮੇਲਾਨੀਆ ਕਾਨਾਸ ਹੈ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਸਾਲ 2000 'ਚ ਉਸ ਨੇ ਅਮਰੀਕੀ ਵੀਜ਼ੇ ਲਈ ਅਪਲਾਈ ਕੀਤਾ ਸੀ। ਉਦੋਂ ਉਹ ਨਿਊਯਾਰਕ 'ਚ ਮਾਡਲਿੰਗ ਕਰ ਰਹੀ ਸੀ ਅਤੇ ਨਾਲ ਹੀ ਡੋਨਾਲਡ ਟਰੰਪ ਨੂੰ ਡੇਟ ਵੀ ਕਰ ਰਹੀ ਸੀ। 2001 'ਚ ਉਸ ਨੂੰ ਵੀਜ਼ੇ ਨੂੰ ਇਜ਼ਾਜਤ ਮਿਲ ਗਈ। ਉਸ ਸਾਲ ਸਲੋਵੇਨੀਆ ਦੇ ਸਿਰਫ 5 ਲੋਕਾਂ ਨੂੰ ਇਹ ਈ. ਬੀ.-1 ਵੀਜ਼ਾ ਦਿੱਤਾ ਗਿਆ ਸੀ ਜਿਸ 'ਚੋਂ ਇਕ ਮੇਲਾਨੀਆ ਸੀ। 2006 'ਚ ਉਹ ਅਮਰੀਕੀ ਨਾਗਰਿਕ ਬਣ ਗਈ ਅਤੇ ਇਸ ਦੇ ਨਾਲ ਹੀ ਉਸ ਨੂੰ ਆਪਣੇ ਮਾਤਾ-ਪਿਤਾ ਨੂੰ ਸਪਾਂਸਰ ਕਰਨ ਦਾ ਅਧਿਕਾਰ ਮਿਲ ਗਿਆ।
ਮੇਲਾਨੀਆ ਦੇ ਵੀਜ਼ਾ 'ਤੇ ਸਵਾਲ
ਹੁਣ ਜਦਕਿ ਮੇਲਾਨੀਆ ਦੇ ਰਾਸ਼ਟਰਪਤੀ ਪਤੀ ਡੋਨਾਲਡ ਟਰੰਪ ਅਮਰੀਕਾ ਦੇ ਨਵੇਂ ਨਾਗਰਿਕਾਂ ਦੇ ਉਸ ਅਧਿਕਾਰ ਨੂੰ ਖਤਮ ਕਰਨਾ ਚਾਹੁੰਦੇ ਹਨ, ਜਿਸ 'ਚ ਪਰਿਵਾਰ ਦੇ ਮੈਂਬਰਾਂ ਨੂੰ ਸਪਾਂਸਰ ਕਰਨ ਦਾ ਕਾਨੂੰਨ ਹੈ ਤਾਂ ਅਜਿਹੇ 'ਚ ਮੇਲਾਨੀਆ ਦੇ ਈ. ਬੀ.-1 ਵੀਜ਼ਾ ਨੂੰ ਪਾਉਣ 'ਤੇ ਸਵਾਲ ਚੁੱਕਿਆ ਜਾਣਾ ਲਾਜ਼ਮੀ ਹੈ। ਨਾਲ ਹੀ 'ਅਸਾਧਾਰਨ ਯੋਗਤਾ' ਕੈਟੇਗਰੀ 'ਚ ਉਨ੍ਹਾਂ ਨੂੰ ਇਹ ਵੀਜ਼ੇ ਦਿੱਤੇ ਜਾਣ 'ਤੇ ਵੀ ਸਵਾਲ ਚੁੱਕੇ ਗਏ ਹਨ।
ਮੇਲਾਨੀਆ ਦੇ ਵਕੀਲ ਮੁਤਾਬਕ ਉਹ 1996 'ਚ ਅਮਰੀਕਾ ਆਈ ਸੀ। ਪਹਿਲਾਂ ਟੂਰਿਸਟ ਵੀਜ਼ੇ 'ਤੇ ਅਤੇ ਫਿਰ ਬਾਅਦ ਸਕਿੱਲਡ ਅਪ੍ਰਵਾਸੀ ਦੇ ਵਰਕਿੰਗ ਵੀਜ਼ੇ 'ਤੇ। ਨਿਊਯਾਰਕ 'ਚ ਇਕ ਮਾਡਲ ਦੇ ਰੂਪ 'ਚ ਕੰਮ ਕਰਨ ਦੇ ਦੌਰਾਨ ਇਕ ਪਾਰਟੀ 'ਚ ਉਸ ਦੀ ਮੁਲਾਕਾਤ 1990 'ਚ ਡੋਨਾਲਡ ਟਰੰਪ ਨਾਲ ਹੋਈ। ਇਥੇ ਉਹ ਰਿਸ਼ਤਾ ਸੀ ਜਿਸ ਨਾਲ ਉਸ ਦੀ ਸੈਲੀਬ੍ਰਿਟੀ ਪ੍ਰੋਫਾਇਲ ਹੋਰ ਵਧ ਗਈ।
ਅਮਰੀਕਾ 'ਚ ਸਥਾਈ ਆਵਾਸ ਦੀ ਇਜ਼ਾਜਤ ਵਾਲੇ ਗ੍ਰੀਨ ਕਾਰਡ ਲਈ ਅਪਲਾਈ ਕਰਨ ਤੋਂ ਪਹਿਲਾਂ ਉਹ ਯੂਰਪ 'ਚ ਰੈਂਪ ਮਾਡਲ ਦੇ ਰੂਪ 'ਚ ਕੰਮ ਕਰਿਆ ਕਰਦੀ ਸੀ। ਈ. ਬੀ.-1 ਵੀਜ਼ਾ ਹਾਸਲ ਕਰ ਲਈ ਇਕ ਅਪ੍ਰਵਾਸੀ ਨੂੰ ਪ੍ਰਮੁੱਖ ਪੁਰਸਕਾਰਾਂ ਦੇ ਪ੍ਰਮਾਣ-ਪੱਤਰ ਦੇਣੇ ਹੁੰਦੇ ਹਨ ਜਾਂ ਉਨ੍ਹਾਂ ਦੇ ਖੇਤਰ 'ਚ 10 'ਚੋਂ 3 ਮਾਪਦੰਡਾਂ ਨੂੰ ਪੂਰਾ ਕਰਨਾ ਹੁੰਦਾ ਹੈ। ਇਸ ਦੇ ਤਹਿਤ ਪ੍ਰਮੁੱਖ ਪ੍ਰਕਾਸ਼ਨਾਂ 'ਚ ਕਵਰੇਜ, ਆਪਣੇ ਖੇਤਰ 'ਚ ਮੂਲ ਅਤੇ ਮਹੱਤਵਪੂਰਨ ਯੋਗਦਾਨ ਦਾ ਹੋਣ ਬਾਰੇ ਜਾਂਚ ਕਰਾਉਣਾ।
ਲੰਡਨ 'ਚ ਗੁਡੀਆਨ ਅਤੇ ਮੈਕਫੈਡੇਨ ਲਾਅ ਫਰਮ 'ਚ ਅਮਰੀਕੀ ਵੀਜ਼ੇ ਦੀ ਮਾਹਿਰ ਵਕੀਲ ਸੁਸੈਨ ਮੈਕਫੈਡੇਨ ਕਹਿੰਦੀ ਹੈ, ਸਰਕਾਰੀ ਨਿਰਦੇਸ਼ 'ਚ ਇਸ ਵੀਜ਼ੇ ਦੇ ਲਈ ਬਿਨੈਕਾਰ ਨੂੰ ਨੋਬੇਲ ਪੁਰਸਕਾਰ ਅਤੇ ਅੰਤਰ-ਰਾਸ਼ਟਰੀ ਸਨਮਾਨ ਹਾਸਲ ਹੋਣ ਦਾ ਜ਼ਿਕਰ ਹੈ, ਪਰ ਅਸਲ 'ਚ ਅਜਿਹਾ ਨਹੀਂ ਹੈ। ਤੁਹਾਨੂੰ ਈ. ਬੀ.-1 ਵੀਜ਼ੇ ਲਈ ਨੋਬੇਲ ਪੁਰਸਕਾਰ ਵਿਜੇਤਾ ਹੋਣ ਦੀ ਜ਼ਰੂਰਤ ਨਹੀਂ ਹੈ। ਉਹ ਕਹਿੰਦੀ ਹੈ ਕਿ ਮੈਨੂੰ ਇਹ ਵੀਜ਼ਾ ਹਾਸਲ ਅਜਿਹੇ ਲੋਕਾਂ ਦੀ ਜਾਣਕਾਰੀ ਹੈ ਜਿਸ ਦੇ ਵਿਸ਼ੇ 'ਚ ਤੁਸੀਂ ਕਦੇ ਨਹੀਂ ਸੁਣਿਆ ਹੋਵੇਗਾ ਅਤੇ ਨਾ ਹੀ ਸੁਣੋਗੇ।
ਇਕ ਮਾਹਿਰ ਵਕੀਲ ਨੂੰ ਪਤਾ ਹੁੰਦਾ ਹੈ ਕਿ ਅਮਰੀਕੀ ਨਾਗਰਿਕਤਾ ਅਤੇ ਇੰਮੀਗ੍ਰੇਸ਼ਨ ਵਿਭਾਗ ਲਈ ਕੀ ਚਾਹੀਦਾ ਹੈ। ਮੈਕਫੈਡੇਨ ਨੇ ਕਿਹਾ ਕਿ ਈ. ਬੀ.-1 ਵੀਜ਼ਾ ਹਾਸਲ ਕਰਨ ਲਈ ਬਿਨੈਕਾਰ ਦੇ ਉਸ ਖੇਤਰ ਨੂੰ ਵਿਸਤਾਰ ਨਾਲ ਦੱਸਣਾ ਹੁੰਦਾ ਹੈ ਜਿਸ 'ਚ ਉਹ ਜਿਨੀਅਸ ਹੈ। ਮੈਕਫੈਡੇਨ ਨੇ ਕਿਹਾ ਕਿ ਈ. ਬੀ-1 ਵੀਜ਼ਾ ਕਈ ਤਰ੍ਹਾਂ ਖਾਸੀਅਤਾਂ ਤੋਂ ਲੈ ਕੇ ਹੋਟ ਏਅਰ ਬੈਲੂਨ ਮਾਹਿਰ ਤੱਕ ਦੇ ਲਈ ਦਿੱਤਾ ਜਾਂਦਾ ਹੈ।
ਪਰ ਇਸ 'ਚ ਮੇਲਾਨੀਆ ਟਰੰਪ ਕਿੱਥੇ ਖੜ੍ਹੀ ਹੁੰਦੀ ਹੈ। ਉਸ ਸਮੇਂ ਨਾ ਤਾਂ ਉਹ ਮਾਡਲਿੰਗ ਦੇ ਖੇਤਰ 'ਚ ਕੁਝ ਖਾਸ ਕਰ ਰਹੀ ਸੀ, ਨਾ ਹੀ ਉਸ ਨੂੰ ਕੋਈ ਪੁਰਸਕਾਰ ਹੀ ਮਿਲਿਆ ਸੀ ਅਤੇ ਨਾ ਹੀ ਉਸ ਦੇ ਕਿਸੇ ਕੰਮ ਨੂੰ ਮਹੱਤਵਪੂਰਨ ਪ੍ਰਕਾਸ਼ਨ ਨੇ ਛਾਪਿਆ ਸੀ।
ਉਸ ਦੇ ਵਕੀਲ ਨੇ ਉਨ੍ਹਾਂ ਦੇ ਬਿਨੈਕਾਰ ਦੇ ਬਿਊਰੋ ਨੂੰ ਛਾਪਣ ਦੀ ਇਜ਼ਾਜਤ ਨਹੀਂ ਦਿੱਤੀ, ਇਸ ਲਈ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਨ੍ਹਾਂ ਨੂੰ ਬਤੌਰ ਸਬੂਤ ਕੀ ਦਿੱਤੇ। ਐੱਨ. ਐੱਨ. ਯੂ. ਇੰਮੀਗ੍ਰੇਸ਼ਨ ਲਾਅ ਦੀ ਇਕ ਅਮਰੀਕੀ ਮਾਹਿਰ ਨੀਤਾ ਉਪਾਧਿਆਏ ਨੇ ਕਿਹਾ ਕਿ ਉਨ੍ਹਾਂ ਨੂੰ ਹਾਈ ਪ੍ਰੋਫਾਇਲ ਪੱਤਰਾਂ ਦਾ ਫਾਇਦਾ ਮਿਲਿਆ ਹੋਵੇਗਾ।
ਉਹ ਕਹਿੰਦੀ ਹੈ ਕਿ ਜੇਕਰ ਤੁਸੀਂ ਐਕਟਿੰਗ ਦੀ ਦੁਨੀਆ 'ਚ ਹੋ ਅਤੇ ਕੋਈ ਸਟਾਰ ਇਕ ਚਿੱਠੀ ਲਿਖ ਸਕਦਾ ਹੈ ਕਿ ਤੁਸੀਂ ਅਗਲੇ ਸਟਾਰ ਹੋ। ਇਹ ਯਕੀਨੀ ਤੌਰ 'ਤੇ ਇਹ ਤੁਹਾਡੇ ਲਈ ਪ੍ਰਰੇਣਾਦਾਇਕ ਹੋਵੇਗਾ। ਪਰ ਨਾਲ ਹੀ ਆਪਣੇ ਖੇਤਰ ਦੇ ਦਿੱਗਜਾਂ ਤੋਂ ਮਿਲਿਆ ਸਿਫਾਰਸ਼ ਪੱਤਰ ਬਿਨੈਕਾਰ ਦੀਆਂ ਉਪਲੱਬਧੀਆਂ ਨੂੰ ਵੀ ਪ੍ਰਮਾਣਿਤ ਕਰ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਕੋਲ ਕੁਝ ਅਜਿਹੇ ਹੀ ਮਹੱਤਵਪੂਰਣ ਚਿੱਠੀਆਂ ਹੋਣਗੀਆਂ, ਸ਼ਾਇਦ ਡੋਨਾਲਡ ਟਰੰਪ ਤੋਂ ਵੀ।