
ਨਵੀਂ ਦਿੱਲੀ : ਏਅਰਲਾਇੰਸ ਕੰਪਨੀ ਗੋਏਅਰ ਨੇ ਰਿਪਬਲਿਕ ਡੇ ਕੇ ਮੌਕੇ 'ਤੇ ਇਕ ਆਫਰ ਦਾ ਐਲਾਨ ਕੀਤਾ ਹੈ। ਇਸ ਆਫਰ ਦੇ ਤਹਿਤ ਕੰਪਨੀ ਹਵਾਈ ਟਿਕਟਾਂ ਦੀ ਕੀਮਤ ਦੀ ਸ਼ੁਰੂਆਤ ਸਿਰਫ 1485 ਰੁਪਏ ਨਾਲ ਕਰ ਰਹੀ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ ਦੱਸ ਫੀਸਦੀ ਦਾ ਜ਼ਿਆਦਾ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਇਸ ਡਿਸਕਾਊਂਟ ਨੂੰ ਪਾਉਣ ਲਈ ਗੋਅ ਏਅਰ ਦੇ ਮੋਬਾਇਲ ਐਪ ਤੋਂ ਟਿਕਟ ਬੁਕਿੰਗ ਕਰਵਾਉਣ ਦੌਰਾਨ ਗੋਆ ਪੀ ਪੀ 10 ਪ੍ਰੋਮੋ ਕੋਡ ਦੀ ਵਰਤੋਂ ਕਰਨੀ ਹੋਵੇਗੀ।
ਗੋਅ ਏਅਰ ਦੇ ਰਿਪਬਲਿਕ ਡੇ ਆਫਰ ਦੇ ਤਹਿਤ ਗਾਹਕ 25 ਜਨਵਰੀ ਤੱਕ ਆਪਣੇ ਟਿਕਟ ਬੁੱਕ ਕਰਵਾ ਸਕਦੇ ਹਨ ਉਧਰ ਉਹ 26 ਜਨਵਰੀ ਤੋਂ ਲੈ ਕੇ 28 ਜਨਵਰੀ ਹਵਾਈ ਯਾਤਰਾ ਕਰ ਸਕਦੇ ਹਨ। ਦੱਸਿਆ ਜਾਂਦਾ ਹੈ ਕਿ ਏਅਰ ਲਾਇੰਸ ਨੇ ਆਪਣੇ ਡਾਮੇਸਟਿਕ ਫਲਾਈਟਸ ਦੇ ਟਿਕਟਾਂ ਦੀ ਕੀਮਤ ਕਾਫੀ ਘੱਟ ਰੱਖੀ ਹੈ। ਲਖਨਊ ਤੋਂ ਦਿੱਲੀ ਤੱਕ ਦੇ ਫਲਾਈਟ ਦੀ ਟਿਕਟ ਦੀ ਸ਼ੁਰੂਆਤ 1485 ਰੁਪਏ ਤੋਂ ਹੋ ਰਹੀ ਹੈ।
ਇਸ ਤੋਂ ਇਲਾਵਾ ਜਿਨ੍ਹਾਂ ਯਾਤਰੀਆਂ ਨੂੰ ਅਹਿਮਦਾਬਾਦ ਤੋਂ ਦਿੱਲੀ ਦੀ ਯਾਤਰਾ ਕਰਨੀ ਹੈ ਉਨ੍ਹਾਂ ਨੂੰ 1631 ਰੁਪਏ ਖਰਚ ਕਰਨੇ ਹੋਣਗੇ। ਇਸ ਤੋਂ ਇਲਾਵਾ ਗੋਅ ਏਅਰ ਦੀ ਵੈੱਬਸਾਈਟ 'ਤੇ ਤਮਾਮ ਹੋਰ ਰੂਟਸ ਦੀਆਂ ਟਿਕਟਾਂ ਦੀਆਂ ਕੀਮਤਾਂ ਦੇ ਬਾਰੇ 'ਚ ਜਾਣਕਾਰੀ ਦਿੱਤੀ ਗਈ ਹੈ।