
ਤਹਿਰਾਨ : ਈਰਾਨ ਵਿਚ ਇਕ ਮਹਿਲਾ ਨੂੰ ਜਨਤਕ ਸਥਾਨ 'ਤੇ ਬੁਰਕਾ ਨਾ ਪਹਿਨਣ 'ਤੇ ਦੋ ਸਾਲ ਦੀ ਸਜਾ ਸੁਣਾਈ ਗਈ ਹੈ। ਸਜਾ ਦੇ ਦੌਰਾਨ ਮਹਿਲਾ ਨੂੰ 3 ਮਹੀਨੇ ਤੱਕ ਪੈਰੋਲ ਵੀ ਨਹੀਂ ਮਿਲੇਗੀ। ਈਰਾਨ ਵਿਚ ਲੰਘੇ ਦਸੰਬਰ ਤੋਂ ਲੈ ਕੇ ਹੁਣ ਤੱਕ 30 ਤੋਂ ਵੀ ਜ਼ਿਆਦਾ ਲੜਕੀਆਂ ਅਤੇ ਔਰਤਾਂ ਨੂੰ ਹਿਜ਼ਾਬ ਨਾ ਪਹਿਨਣ 'ਤੇ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਈਰਾਨ ਵਿਚ ਅਜਿਹੀ ਹੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਹਨ।
ਔਰਤਾਂ ਨਹੀਂ ਕਰ ਸਕਦੀਆਂ ਇਹ ਕੰਮ...
ਈਰਾਨ ਵਿਚ ਔਰਤਾਂ ਨੂੰ ਸਾਈਕਲ ਚਲਾਉਣ ਤੋਂ ਲੈ ਕੇ ਸੈਲਫੀ ਲੈਣ, ਹੁੱਕਾ ਪੀਣ, ਕੈਫੇ ਵਿਚ ਜਾਣ ਅਤੇ ਕੱਪੜੇ ਪਹਿਨਣ ਤੱਕ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਰਮਨ ਦੀ ਰਿਪੋਰਟ ਦੇ ਆਧਾਰ 'ਤੇ ਇੱਥੇ ਅਸੀ ਉਨ੍ਹਾਂ ਪਾਬੰਦੀਆਂ ਦੇ ਬਾਰੇ ਵਿਚ ਦੱਸ ਰਹੇ ਹਾਂ।
ਈਰਾਨ ਸਰਕਾਰ ਦੁਆਰਾ ਪਾਸ ਕੀਤੇ ਗਏ ਕਾਨੂੰਨ ਦੇ ਤਹਿਤ ਔਰਤਾਂ ਪੁਰਖ ਗਾਰਡੀਅਨ ਦੀ ਇਜਾਜ਼ਤ ਦੇ ਬਿਨਾਂ ਦੇਸ਼ ਤੋਂ ਬਾਹਰ ਨਹੀਂ ਜਾ ਸਕਦੀਆਂ। ਇਕੱਲੀਆਂ ਔਰਤਾਂ ਨੂੰ ਇਸਦੇ ਲਈ ਲਿਖਤੀ ਤੌਰ 'ਤੇ ਪਿਤਾ ਦੀ ਆਗਿਆ ਲੈਣੀ ਜ਼ਰੂਰੀ ਹੈ। ਉਥੇ ਹੀ ਵਿਆਹੀਆਂ ਔਰਤਾਂ ਨੂੰ ਇਸਦੇ ਲਈ ਪਤੀ ਦੀ ਆਗਿਆ ਲੈਣੀ ਪੈਂਦੀ ਹੈ। ਹਾਲਾਂਕਿ, ਇਸ ਕਾਨੂੰਨ ਦਾ ਔਰਤ ਐਮ ਪੀ ਨੇ ਵੀ ਵਿਰੋਧ ਜਤਾਇਆ ਸੀ।
ਈਰਾਨ ਵਿਚ ਫੁਟਬਾਲ ਬਹੁਤ ਪਾਪੁਲਰ ਹੈ। ਇਸਦੇ ਬਾਵਜੂਦ ਇੱਥੇ ਔਰਤਾਂ ਸਟੇਡੀਅਮ ਵਿਚ ਬੈਠਕੇ ਪੁਰਸ਼ ਟੀਮ ਦਾ ਫੁਟਬਾਲ ਮੈਚ ਨਹੀਂ ਵੇਖ ਸਕਦੀਆਂ। ਇਸ ਸਾਲ ਅਪ੍ਰੈਲ ਵਿਚ ਤੇਹਰਾਨ ਦੇ ਆਜ਼ਾਦੀ ਸਟੇਡੀਅਮ ਤੋਂ ਮੈਚ ਵੇਖਦੇ ਅੱਠ ਔਰਤਾਂ ਦੇ ਗਰੁੱਪ ਨੂੰ ਗ੍ਰਿਫ਼ਤਾਰ ਤੱਕ ਕਰ ਲਿਆ ਗਿਆ ਸੀ। ਇਹ ਪੁਰਸ਼ਾਂ ਦੇ ਭੇਸ਼ ਵਿਚ ਮੈਚ ਦੇਖਣ ਲਈ ਪਹੁੰਚੀ ਸੀ। ਇਸਦੇ ਨਾਲ ਹੀ ਇੱਥੇ ਔਰਤਾਂ ਲਈ ਪੁਰਖ ਖਿਡਾਰੀਆਂ ਦੇ ਨਾਲ ਸੈਲਫੀ ਲੈਣ 'ਤੇ ਵੀ ਪਾਬੰਧੀ ਹੈ। ਇੱਥੇ ਦੀ ਨੈਤਿਕਤਾ ਕਮੇਟੀ ਨੇ ਇਹ ਨਿਯਮ - ਕਾਇਦੇ ਲਾਗੂ ਕੀਤੇ ਹਨ।
ਔਰਤਾਂ ਦੀ ਸਾਇਕਲ ਚਲਾਉਣ 'ਤੇ ਪਾਬੰਧੀ
ਈਰਾਨ ਵਿਚ ਔਰਤਾਂ ਲਈ ਸਾਇਕਲ ਚਲਾਉਣਾ ਪ੍ਰਤੀਬੰਧਿਤ ਹੈ। ਪਿਛਲੇ ਸਾਲ ਈਰਾਨ ਦੇ ਸੁਪ੍ਰੀਮ ਲੀਡਰ ਅਲ ਖਮੈਨੀ ਨੇ ਇਸਨੂੰ ਲੈ ਕੇ ਇਸਲਾਮਿਕ ਫਤਵਾ ਜਾਰੀ ਕੀਤਾ ਸੀ। ਇਸ ਪਾਬੰਧੀ 'ਤੇ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਔਰਤਾਂ ਦਾ ਜਨਤਕ ਸਥਾਨ ਅਤੇ ਅਜਿਹੀਆਂ ਥਾਵਾਂ 'ਤੇ ਸਾਇਕਲ ਚਲਾਉਣਾ ਪ੍ਰਤੀਬੰਧਿਤ ਹੈ, ਜਿੱਥੇ ਉਹ ਅਣਜਾਣ ਲੋਕਾਂ ਦੀਆਂ ਨਜਰਾਂ ਦੇ ਸਾਹਮਣੇ ਹੋਣ।
ਕਾਫੀ ਦੀ ਦੁਕਾਨ ਅਤੇ ਕੈਫੇ 'ਚ ਨਹੀਂ ਕਰ ਸਕਦੀਆਂ ਕੰਮ
ਇਸ ਇਸਲਾਮਿਕ ਰਿਪਬਲਿਕ ਦੇਸ਼ ਦੇ ਪੁਲਿਸ ਚੀਫ ਖਲੀਲ ਹੇਲਾਲੀ ਨੇ ਦੋ ਸਾਲ ਪਹਿਲਾਂ ਮੀਡੀਆ ਨੂੰ ਕਿਹਾ ਸੀ ਕਿ ਔਰਤਾਂ ਕਾਫ਼ੀ ਦੀ ਦੁਕਾਨ ਅਤੇ ਕੈਫੇ ਵਿਚ ਕੰਮ ਕਰਨ ਲਈ ਪਾਬੰਧਿਤ ਹਨ। ਉਨ੍ਹਾਂ ਨੇ ਕਿਹਾ ਸੀ ਜੇਕਰ ਕਿਸੇ ਔਰਤ ਨੂੰ ਕੈਫੇ ਚਲਾਉਣਾ ਹੈ ਤਾਂ ਉਹ ਲਾਇਸੈਂਸ ਲੈ ਕੇ ਕਾਫ਼ੀ ਦੀ ਦੁਕਾਨ ਚਲਾ ਸਕਦੀ ਹੈ ਪਰ ਉਸਨੂੰ ਚਲਾਉਣ ਲਈ ਔਰਤ ਨੂੰ ਮੇਲ ਕਰਮਚਾਰੀ ਹੀ ਰੱਖਣੇ ਹੋਣਗੇ। ਹਾਲਾਂਕਿ, ਦੇਸ਼ ਵਿਚ ਇਸਦੇ ਲਈ ਕੋਈ ਕਾਨੂੰਨੀ ਤੌਰ 'ਤੇ ਪਾਬੰਧੀ ਨਹੀਂ ਹੈ।
ਬਿਨਾਂ ਹਿਜਾਬ ਘਰ ਤੋਂ ਬਾਹਰ ਨਿਕਲਣ ਦੀ ਮਨਾਹੀ
ਆਰਟਿਕਲ 683 ਦੇ ਮੁਤਾਬਕ, ਈਰਾਨ ਵਿਚ ਬਿਨਾਂ ਹਿਜਾਬ ਔਰਤਾਂ ਦੇ ਘਰ ਤੋਂ ਬਾਹਰ ਨਿਕਲਣ 'ਤੇ ਵੀ ਪਾਬੰਧੀ ਹੈ। ਇੰਨਾ ਹੀ ਨਹੀਂ, ਹਿਜਾਬ ਦੇ ਨੇੜੇ-ਤੇੜੇ ਵੀ ਜੇਕਰ ਵਾਲ ਨਜ਼ਰ ਆ ਰਹੇ ਹਨ, ਤਾਂ ਇਸਨੂੰ ਵੀ ਅੰਦਰ ਕਰਨਾ ਜ਼ਰੂਰੀ ਹੈ।
ਗੈਰ - ਮੁਸਲਮਾਨ ਵਿਅਕਤੀ ਨਾਲ ਨਹੀਂ ਕਰ ਸਕਦੀਆਂ ਵਿਆਹ
ਇਸਲਾਮਿਕ ਦੇਸ਼ ਦੇ ਕਾਨੂੰਨ ਦੇ ਤਹਿਤ ਈਰਾਨ ਦੇ ਪੁਰਸ਼ਾਂ ਨੂੰ ਗੈਰ - ਮੁਸਲਮਾਨ ਔਰਤਾਂ ਨਾਲ ਵਿਆਹ ਕਰਨ ਦੀ ਇਜਾਜ਼ਤ ਹੈ। ਕਿਉਂਕਿ ਵਿਆਹ ਦੇ ਬਾਅਦ ਉਹ ਖ਼ੁਦ ਬ ਖ਼ੁਦ ਮੁਸਲਮਾਨ ਹੋ ਜਾਵੇਗੀ ਪਰ ਔਰਤਾਂ ਗੈਰ - ਮੁਸਲਮਾਨ ਵਿਅਕਤੀ ਨਾਲ ਵਿਆਹ ਨਹੀਂ ਕਰ ਸਕਦੀਆਂ। ਭਲੇ ਹੀ ਨੌਜਵਾਨ ਵਿਆਹ ਦੇ ਬਾਅਦ ਇਸਲਾਮ ਕਬੂਲ ਕਰਨ ਨੂੰ ਰਾਜੀ ਹੋਵੇ ਪਰ ਫਿਰ ਵੀ ਇਸਦੀ ਇਜਾਜ਼ਤ ਨਹੀਂ ਹੈ।
Subway ਅਤੇ ਬੱਸ 'ਚ ਪੁਰਸ਼ਾਂ ਦੇ ਸੈਕਸ਼ਨ ਵਿਚ ਨਹੀਂ ਬੈਠ ਸਕਦੀਆਂ
ਈਰਾਨ ਵਿਚ Subway ਅਤੇ ਬੱਸ ਵਿਚ ਔਰਤਾਂ ਲਈ ਅਲੱਗ ਤੋਂ ਇੱੱਕ ਛੋਟਾ ਸੈਕਸ਼ਨ ਹੁੰਦਾ ਹੈ। ਉਨ੍ਹਾਂ ਨੂੰ ਪੁਰਸ਼ਾਂ ਦੇ ਸੈਕਸ਼ਨ ਵਿਚ ਜਾਣ ਦੀ ਮਨਾਹੀ ਹੈ। ਪੁਰਸ਼ ਵਰਗ ਕਾਫ਼ੀ ਵਾਡਾ ਹੁੰਦਾ ਹੈ। ਉਹ ਪੂਰਾ ਦਾ ਪੂਰਾ ਖਾਲੀ ਹੋਵੇ ਤਦ ਵੀ ਔਰਤਾਂ ਉਸ ਵਿਚ ਐਂਟਰੀ ਨਹੀਂ ਲੈ ਸਕਦੀਆਂ।
ਪਤੀ ਦੀ ਆਗਿਆ ਬਿਨਾਂ ਨਹੀਂ ਕਰ ਸਕਦੀਆਂ JOB
ਈਰਾਨ ਵਿਚ ਔਰਤਾਂ ਪਤੀ ਦੀ ਆਗਿਆ ਬਿਨਾਂ ਨੌਕਰੀ ਨਹੀਂ ਕਰ ਸਕਦੀਆਂ। ਸਿਵਲ ਕੋਡ ਦੇ ਆਰਟਿਕਲ 1105 ਦੇ ਮੁਤਾਬਕ, ਪਤੀ ਅਤੇ ਪਤਨੀ ਦੇ ਰਿਲੇਸ਼ਨ ਵਿਚ ਪਰਿਵਾਰ ਦੇ ਮੁਖੀ ਦੀ ਭੂਮਿਕਾ ਵਿਚ ਪਤੀ ਹੁੰਦਾ ਹੈ। ਅਜਿਹੇ ਵਿਚ ਆਰਟਿਕਲ 1117 ਦੇ ਮੁਤਾਬਕ, ਪਤੀ ਕਿਸੇ ਵੀ ਨੌਕਰੀ ਤੋਂ ਪਤਨੀ ਨੂੰ ਮਨਾ ਕਰ ਸਕਦਾ ਹੈ।
ਸੰਗੀਤ ਸਮਾਰੋਹ ਦਾ ਹਿੱਸਾ ਬਣਨਾ ਹੈ ਮਨ੍ਹਾ
ਕਤਰ ਦੇ ਡੇਲੀ ਅਖ਼ਬਾਰ ਦੇ ਮੁਤਾਬਕ, ਇੱਥੇ ਔਰਤਾਂ ਕਿਸੇ ਵੀ ਸੰਗੀਤ ਸਮਾਰੋਹ ਵਿਚ ਹਿੱਸਾ ਨਹੀਂ ਲੈ ਸਕਦੀਆਂ। ਈਰਾਨ ਦੇ 13 ਸੂਬਿਆਂ ਵਿਚ ਔਰਤਾਂ ਸੰਗੀਤਕਾਰ ਅਤੇ ਪਰਫਾਰਮੈਂਸ ਨੂੰ ਸਟੇਜ 'ਤੇ ਕਿਸੇ ਵੀ ਤਰ੍ਹਾਂ ਨਾਲ ਪੇਸ਼ ਕਰਨਾ ਮਨ੍ਹਾ ਹੈ।