ਇੰਡੋਨੇਸ਼ੀਆ 'ਚ ਫਟਿਆ ਜਵਾਲਾਮੁਖੀ, ਹਵਾਈ ਕੰਪਨੀਆਂ ਲਈ Red Notice ਜਾਰੀ
Published : Feb 20, 2018, 12:22 pm IST
Updated : Feb 20, 2018, 6:52 am IST
SHARE ARTICLE

ਸੁਮਾਤਰਾ : ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ 'ਤੇ ਸੋਮਵਾਰ ਨੂੰ ਮਾਊਂਟ ਸਿਨਾਬੰਗ ਜਵਾਲਾਮੁਖੀ ਵਿਚ ਜ਼ਬਰਦਸਤ ਧਮਾਕਾ ਹੋ ਗਿਆ, ਜਿਸਦੇ ਨਾਲ ਪੰਜ ਹਜ਼ਰ ਮੀਟਰ ਦੀ ਉਚਾਈ ਤੋਂ ਰਾਖ ਅਤੇ ਲਾਵਾ ਨਿਕਲਕੇ  ਹੇਠਾਂ ਡਿੱਗਣ ਲੱਗਾ। ਧਮਾਕੇ ਨਾਲ ਹਾਲੇ ਤੱਕ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ। ਨੈਸ਼ਨਲ ਡਿਜਾਸਟਰ ਮਿਟੀਗੇਸ਼ਨ ਏਜੰਸੀ ਦੇ ਮੁਤਾਬਕ ਇਸ ਨਾਲ ਹਾਲੇ ਤੱਕ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ।


ਡਿਜਾਸਟਰ ਏਜੰਸੀ ਦੇ ਬੁਲਾਰੇ ਨੇ ਦੱਸਿਆ ਕਿ ਧਮਾਕੇ ਦੇ ਬਾਅਦ ਰਾਖ ਅਤੇ ਧੂੰਆਂ ਦੱਖਣ ਵੱਲ ਜਾ ਰਿਹਾ ਹੈ। ਇਸ ਦੇ ਚਲਦੇ ਰੀਜ਼ਨਲ ਵਾਲਕੇਨਿਕ ਐਸ਼ ਅਡਵਾਇਜਰੀ ਸੈਂਟਰ ਨੇ ਏਅਰਲਾਈਨਜ਼ ਨੂੰ ਰੈੱਡ ਨੋਟਿਸ ਜਾਰੀ ਕੀਤਾ ਹੈ। ਜਵਾਲਾਮੁਖੀ ਵਿਸਫੋਟ ਦੀ ਵਜ੍ਹਾ ਨਾਲ ਪਿਛਲੇ ਪੰਜ ਸਾਲਾਂ ਵਿਚ ਕਰੀਬ 30 ਹਜਾਰ ਲੋਕਾਂ ਨੂੰ ਘਰ ਛੱਡਣ ਦੀ ਸਲਾਹ ਦਿੱਤੀ ਗਈ ਹੈ। ਜੋ ਲੋਕ ਪਹਾੜਾਂ ਦੇ ਕੋਲ ਰਹਿੰਦੇ ਹਨ ਉਨ੍ਹਾਂ ਨੂੰ ਘਰ ਛੱਡਣ ਲਈ ਕਿਹਾ ਗਿਆ ਹੈ।


ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਲ 2010 ਵਿਚ ਜਵਾਲਾਮੁਖੀ ਧਮਾਕਾ ਹੋਇਆ ਸੀ ਇਸ ਵਿਚ ਦੋ ਲੋਕਾਂ ਦੀ ਜਾਨ ਚਲੀ ਗਈ ਸੀ ਉਸਦੇ ਬਾਅਦ 2014 ਵਿਚ ਧਮਾਕਾ ਹੋਇਆ ਸੀ ਜਿਸ ਵਿਚ 16 ਲੋਕ ਮਾਰੇ ਗਏ ਸਨ। 2014 ਦੇ ਬਾਅਦ 2016 ਵਿਚ ਵੀ ਜਵਾਲਾਮੁਖੀ ਵਿਸਫੋਟ ਵਿਚ 7 ਲੋਕਾਂ ਦੀ ਜਾਨ ਗਈ ਸੀ।

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement