ਅਮਰੀਕੀ ਦੇ ਸਿਖਰਲੇ ਅਤਿਵਾਦ ਵਿਰੋਧੀ ਅਧਿਕਾਰੀ ਜੋਅ ਕੈਂਟ ਨੇ ਦਿਤਾ ਅਸਤੀਫ਼ਾ
Published : Mar 17, 2026, 9:06 pm IST
Updated : Mar 17, 2026, 9:06 pm IST
SHARE ARTICLE
Top US counterterrorism official Joe Kent resigns
Top US counterterrorism official Joe Kent resigns

ਟਰੰਪ ਪ੍ਰਸ਼ਾਸਨ ਦੀ ਇਰਾਨ ਜੰਗ ਨੂੰ ਦਸਿਆ ਗ਼ੈਰਜ਼ਰੂਰੀ

ਵਾਸ਼ਿੰਗਟਨ: ਅਮਰੀਕਾ ਦੇ ਕੌਮੀ ਅਤਿਵਾਦ ਵਿਰੋਧੀ ਕੇਂਦਰ ਦੇ ਨਿਰਦੇਸ਼ਕ ਜੋਅ ਕੈਂਟ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਉਨ੍ਹਾਂ ਅਸਤੀਫ਼ਾ ਦਿੰਦਿਆਂ ਕਿਹਾ ਕਿ ਉਹ ਟਰੰਪ ਪ੍ਰਸ਼ਾਸਨ ਵਲੋਂ ਇਰਾਨ ’ਚ ਛੇੜੀ ਜੰਗ ਦੀ ਹਮਾਇਤ ‘ਆਪਣੇ ਹੋਸ਼ੋ-ਹਵਾਸ ’ਚ ਨਹੀਂ’ ਕਰ ਸਕਦੇ। ਜੋਅ ਕੈਂਟ ਨੇ ਸੋਸ਼ਲ ਮੀਡੀਆ ’ਤੇ ਕਿਹਾ, ‘‘ਇਰਾਨ ਤੋਂ ਸਾਡੇ ਦੇਸ਼ ਨੂੰ ਕੋਈ ਖ਼ਤਰਾ ਨਹੀਂ ਸੀ, ਅਤੇ ਇਹ ਸਾਫ਼ ਹੈ ਕਿ ਅਸੀਂ ਇਹ ਜੰਗ ਇਜ਼ਰਾਈਲ ਅਤੇ ਇਸ ਦੀ ਤਾਕਤਵਰ ਅਮਰੀਕੀ ਲਾਬੀ ਦੇ ਦਬਾਅ ਕਾਰਨ ਸ਼ੁਰੂ ਕੀਤੀ।’’ ਕੈਂਟ ਸਾਬਕਾ ਸਿਆਸੀ ਉਮੀਦਵਾਰ ਵੀ ਹਨ ਜਿਨ੍ਹਾਂ ਦੇ ਸੱਜੇ ਪੱਖੀ ਕੱਟੜਵਾਦੀਆਂ ਨਾਲ ਸਬੰਧ ਹਨ। ਕੈਂਟ ਨੂੰ ਪਿਛਲੇ ਸਾਲ ਜੁਲਾਈ ’ਚ 52-44 ਦੀ ਵੋਟ ਨਾਲ ਅਪਣਾ ਅਹੁਦਾ ਮਿਲਿਆ ਸੀ।

Location: International

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement