ਸਿੱਖ ਧਰਮ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ।
ਸਿੱਖਾਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ... ਚਾਹੇ ਉਹ ਪੜਾਈ ਹੋਵੇ, ਚਾਹੇ ਖੇਡਾਂ।
ਅੱਜ ਅਸੀਂ ਗੱਲ ਕਰ ਰਹੇ ਹਾਂ ਕੁੱਝ ਸਿੱਖਾ ਦੀ ਜਿਨ੍ਹਾਂ ਨੇ ਜੱਗ 'ਤੇ ਵੱਖਰਾ ਨਾਮ ਬਣਾਇਆ।
ਪਹਿਲਾਂ ਗੱਲ ਕਰਦੇ ਹਾਂ ਰਬਿੰਦਰ ਸਿੰਘ ਦੀ
ਰਬਿੰਦਰ ਸਿੰਘ ਪਹਿਲੇ ਸਿੱਖ ਹਨ, ਜੋ ਦਸਤਾਰ ਸਜਾਕੇ ਕੋਰਟ ਵਿੱਚ ਬੈਠਦੇ ਹਨ। ਉਹ ਇੰਗਲੈਂਡ ਵਿੱਚ ਹਾਈਕੋਰਟ ਜੱਜ ਹਨ।

ਰਬਿੰਦਰ ਸਿੰਘ ਦਾ ਜਨਮ 1964 ਵਿਚ ਇਕ ਸਿੱਖ ਪਰਿਵਾਰ ਵਿਚ ਹੋਇਆ ਸੀ। ਛੋਟੀ ਉਮਰ ਤੋਂ ਹੀ ਰਬਿੰਦਰ ਸਿੰਘ ਨੂੰ ਕਾਨੂੰਨ ਵਿਚ ਦਿਲਚਸਪੀ ਸੀ ਅਤੇ ਇਕ ਦਿਨ ਵਕੀਲ ਬਣਨ ਬਾਰੇ ਸੋਚਿਆ।
ਰਬਿੰਦਰ ਸਿੰਘ ਨੂੰ 2003 ਵਿਚ ਡਿਪਟੀ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ। 39 ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਨਿਯੁਕਤ ਕੀਤਾ ਗਿਆ ਸੀ, ਉਹ ਹਾਈ ਕੋਰਟ ਵਿਚ ਬੈਠਣ ਲਈ ਸਭ ਤੋਂ ਛੋਟੀ ਉਮਰ ਦੇ ਜੱਜ ਮੰਨੇ ਜਾਂਦੇ ਸਨ।
ਹੁਣ ਗੱਲ ਕਰ ਰਹੇ ਹਾਂ ਨੁਵਰਾਜ ਸਿੰਘ ਦੀ

ਨੁਵਰਾਜ ਸਿੰਘ ਬੱਸੀ ਕੈਨੇਡਾ ਦੇ ਮੋਹਰੀ ਡਿਫੈਂਡਰ ਹਨ। ਨੁਵਰਜ ਸਿੰਘ ਦਾ ਜਨਮ 20 ਮਾਰਚ 1983 ਨੂੰ ਹੋਇਆ।
ਨੁਵਰਜ ਸਿੰਘ ਬੱਸੀ ਨੇ ਕੈਨੇਡੀਅਨ ਫੁੱਟਬਾਲ ਲੀਗ ਵਿੱਚ ਪਹਿਲੇ ਕੇਸ਼ਧਾਰੀ ਸਿੱਖ ਵਜੋਂ ਇਤਿਹਾਸ ਸਿਰਜਿਆ ਜਦੋਂ ਉਸਨੇ ਆਪਣੇ ਗ੍ਰੇ ਕੱਪ ਕਪਤਾਨ ਸਸਕੈਚੇਵਨ ਰੋਟਰੀਡਰਜ਼ ਦੇ ਇੱਕ ਮੈਂਬਰ ਵਜੋਂ ਜੂਨ ਸੀਐਫਐਲ ਦੀ ਸ਼ੁਰੂਆਤ ਕੀਤੀ।
ਮਦੁਸੂਦਨ ਸਿੰਘ ਪਨੇਸਰ

ਮਦੁਸੂਦਨ ਸਿੰਘ ਪਨੇਸਰ ਦਾ ਜਨਮ 25 ਅਪ੍ਰੈਲ 1982 ਨੂੰ ਹੋਇਆਂ। ਉਹ ਮੌਂਟੀ ਪਨੇਸਰ ਵਜੋਂ ਵੀ ਜਾਣੇ ਜਾਂਦੇ ਹਨ, ਮੌਂਟੀ ਇੱਕ ਆਸਟਰੇਲੀਆਈ ਕ੍ਰਿਕਟ ਖਿਡਾਰੀ ਹਨ।
ਮਨਮੋਹਨ ਸਿੰਘ

ਮਨਮੋਹਨ ਸਿੰਘ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਹਨ ਤੇ ਸਭ ਤੋਂ ਵੱਧ ਪੜ੍ਹੇ-ਲਿਖੇ ਪ੍ਰਧਾਨ ਮੰਤਰੀ ਹਨ। ਮਨਮੋਹਨ ਸਿੰਘ ਪਹਿਲੇ ਇਨਸਾਨ ਹਨ ਜੋ ੧੦ ਸਾਲ ਪ੍ਰਧਾਨ ਮੰਤਰੀ ਦੇ ਪਦ 'ਤੇ ਬਿਰਾਜਮਾਨ ਰਹੇ। ਉਹ ਇੱਕ ਭਾਰਤੀ ਅਰਥਸ਼ਾਸਤਰੀ ਅਤੇ ਸਿਆਸਤਦਾਨ ਹਨ। ਆਕਸਫੋਰਡ ਤੋਂ ਅਰਥ ਸ਼ਾਸਤਰ ਵਿਚ ਡਾਕਟਰੇਟ ਦੀ ਡਿਗਰੀ ਹਾਸਿਲ ਕੀਤੀ।
ਜਗਮੀਤ ਸਿੰਘ

ਜਗਮੀਤ ਸਿੰਘ ਨਾਂ ਤਾਂ ਹਰ ਕਿਸੇ ਨੇ ਸੁਣਿਆ ਹੀ ਹੋਵੇਗਾ। ਜੀ ਹਾਂ ਉਹੀ ਜਗਮੀਤ ਸਿੰਘ ਜਿਸ ਨੂੰ ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ ਦਾ ਨੇਤਾ ਚੁਣ ਲਿਆ ਗਿਆ ਹੈ। ਜਗਮੀਤ ਇਸ ਦੇਸ਼ ਦੀ ਇੱਕ ਪ੍ਰਮੁੱਖ ਰਾਜਨੀਤਕ ਪਾਰਟੀ ਦੀ ਅਗਵਾਈ ਕਰਨ ਵਾਲੇ ਪਹਿਲੇ ਸਿੱਖ ਰਾਜਨੇਤਾ ਬਣ ਗਏ ਹਨ। ਓਂਟਾਰੀਓ ਪ੍ਰਾਂਤ ਦੇ ਸੰਸਦ ਜਗਮੀਤ ਸਿੰਘ ਨੂੰ ਸਾਲ 2019 ਦੇ ਚੋਣ ਵਿੱਚ ਪ੍ਰਧਾਨਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਦੇ ਖਿਲਾਫ ਦਲ ਦੀ ਅਗਵਾਈ ਕਰਨ ਲਈ ਪਹਿਲਾਂ ਮਤਦਾਨ ਦੇ ਆਧਾਰ ਉੱਤੇ ਪਾਰਟੀ ਦਾ ਨੇਤਾ ਚੁਣਿਆ ਗਿਆ ਹੈ। ਉਹ ਆਪਣੇ ਸੁੰਦਰ ਦੁਮਾਲੇ ਕਾਰਨ ਵੀ ਦੁਨੀਆ 'ਚ ਮਸ਼ਹੂਰ ਹਨ।
