ਇਮਰਾਨ ਖ਼ਾਨ ਨੇ 'ਪੀਰਨੀ' ਨਾਲ ਕਰਵਾਇਆ ਤੀਜਾ ਵਿਆਹ
Published : Feb 19, 2018, 10:51 pm IST
Updated : Feb 19, 2018, 5:21 pm IST
SHARE ARTICLE

ਲਾਹੌਰ, 19 ਫ਼ਰਵਰੀ : ਪਾਕਿਸਤਾਨ ਦੀ ਪ੍ਰਮੁੱਖ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਤੇ ਸਾਬਕਾ ਕ੍ਰਿਕਟਰ ਇਮਰਾਨ ਖ਼ਾਨ ਇਨ੍ਹੀਂ ਦਿਨੀਂ ਅਪਣੇ ਤੀਜੇ ਵਿਆਹ ਕਾਰਨ ਚਰਚਾ ਵਿਚ ਹਨ। ਉਸ ਨੇ ਧਾਰਮਕ ਗੁਰੂ ਬੁਸ਼ਰਾ ਮਨੇਕਾ ਨਾਲ ਲਾਹੌਰ ਵਿਚ ਨਿਕਾਹ ਕੀਤਾ ਹੈ। ਬੁਸ਼ਰਾ ਨਾਲ ਉਸ ਦੀ ਮੁਲਾਕਾਤ ਤਿੰਨ ਸਾਲ ਪਹਿਲਾਂ ਹੋਈ ਸੀ। ਬੁਸ਼ਰਾ ਨੇ ਭਵਿੱਖਬਾਣੀ ਕੀਤੀ ਸੀ ਕਿ ਤੀਜੇ ਵਿਆਹ ਮਗਰੋਂ ਇਮਰਾਨ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਇਮਰਾਨ ਨੇ ਭਵਿੱਖਬਾਣੀ ਕਰਨ ਵਾਲੀ 'ਪੀਰ' ਬੁਸ਼ਰਾ ਨਾਲ ਹੀ ਵਿਆਹ ਕਰ ਲਿਆ। 



ਇਮਰਾਨ ਦੀ ਉਮਰ 66 ਸਾਲ ਤੇ ਬੁਸ਼ਰਾ ਦੀ ਉਮਰ 40 ਸਾਲ ਹੈ। ਉਹ ਪੰਜ ਬੱਚਿਆਂ ਦੀ ਮਾਂ ਹੈ। ਬੁਸ਼ਰਾ ਦਾ ਹਾਲ ਹੀ ਵਿਚ ਤਲਾਕ ਹੋਇਆ ਸੀ। ਉਹ ਪਾਕਪਟਨ ਨਾਮਕ ਥਾਂ 'ਤੇ ਪੀਰਨੀ ਅਤੇ ਅਧਿਆਤਮਕ ਗੁਰੂ ਹੋਣ ਤੋਂ ਇਲਾਵਾ ਜੋਤਸ਼ੀ ਵੀ ਹੈ। ਇਮਰਾਨ ਬੁਸ਼ਰਾ ਤੋਂ ਅਧਿਆਤਮਕ ਗਿਆਨ ਲੈਣ ਪਾਕਪਟਨ ਜਾਂਦਾ ਹੁੰਦਾ ਸੀ। ਉਥੋਂ ਹੀ ਦੋਹਾਂ ਵਿਚਕਾਰ ਨਜ਼ਦੀਕੀਆਂ ਵਧ ਗਈਆਂ। ਇਮਰਾਨ ਨੇ ਸਾਲ 1995 ਵਿਚ ਪਹਿਲਾ ਵਿਆਹ ਜੇਮਿਮਾ ਖ਼ਾਨ ਨਾਲ ਕੀਤਾ ਸੀ। ਨੌਂ ਸਾਲ ਬਾਅਦ ਤਲਾਕ ਹੋ ਗਿਆ। ਦੋਹਾਂ ਦੇ ਦੋ ਬੇਟੇ ਹਨ। ਫਿਰ 2014 ਵਿਚ ਉਸ ਨੇ ਟੀਵੀ ਐਂਕਰ ਰੇਹਮ ਖ਼ਾਨ ਨਾਲ ਦੂਜਾ ਵਿਆਹ ਕੀਤਾ ਤੇ ਵਿਆਹ ਸਿਰਫ਼ 10 ਮਹੀਨੇ ਚਲਿਆ। (ਏਜੰਸੀ)

SHARE ARTICLE
Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement