ਇਟਲੀ 'ਚ ਪੰਜਾਬਣ ਬਣੀ ਸਲਾਹਕਾਰ ਕਮੇਟੀ ਦੀ ਮੈਂਬਰ
Published : Dec 14, 2017, 10:41 am IST
Updated : Dec 14, 2017, 5:11 am IST
SHARE ARTICLE

ਰੋਮ: ਪੰਜਾਬੀਆਂ ਨੇ ਆਪਣੀ ਮਿਹਨਤ ਸਦਕਾ ਜਿਥੇ ਵਿਦੇਸ਼ਾਂ 'ਚ ਆਪਣੀ ਕਾਮਯਾਬੀ ਦੇ ਝੰਡੇ ਗੱਡੇ ਹਨ, ਉਸ ਦੇ ਨਾਲ ਨਾਲ ਸਿਆਸਤ,ਰਾਜਨੀਤਿਕ ਅਤੇ ਵਿਦਿਅਕ ਆਦਾਰਿਆਂ ਵਿਚ ਵੀ ਚੰਗੀ ਪਹੁੰਚ ਬਣਾਈ ਹੈ। ਇਟਲੀ ਦੇ ਜ਼ਿਲੇ ਅਰੇਸੋ ਵਿਚ ਪੈਂਦੇ ਕਸਬੇ ਲਵੈਨੋ 'ਚ ਸਕੂਲ ਨਾਲ ਸੰਬੰਧਿਤ ਇੱਕ ਸਲਾਹਕਾਰ ਕਮੇਟੀ ਬਣਾਈ ਗਈ ਜਿਸ ਵਿਚ ਪੰਜ ਮੈਂਬਰ ਖੜ੍ਹੇ ਸਨ। ਉਨ੍ਹਾਂ ਵਿਚ ਤਿੰਨ ਮੈਂਬਰ ਭਾਰੀ ਬਹੁਮਤ ਨਾਲ ਜਿੱਤੇ, ਜਿਨ੍ਹਾਂ ਵਿਚ ਦੋ ਇਟਾਲੀਅਨ ਅਤੇ ਇੱਕ ਪੰਜਾਬਣ ਸ਼ਰਨਜੀਤ ਕੌਰ ਹੈ। 

ਸਕੂਲ ਸਲਾਹਕਾਰ ਕਮੇਟੀ ਦੀ ਮੈਂਬਰ ਸ਼ਰਨਜੀਤ ਕੌਰ ਨੂੰ ਮੁਬਾਰਕਾਂ ਦਿੰਦੇ ਹੋਏ ਇਟਲੀ ਦੇ ਸੀਨੀਅਰ ਅਕਾਲੀ ਆਗੂ ਸ. ਲਖਵਿੰਦਰ ਸਿੰਘ ਡੋਗਰਾਂਵਾਲ ਨੇ ਦੱਸਿਆ ਕਿ ਇਹ ਸਲਾਹਕਾਰ ਕਮੇਟੀ 8 ਮੈਂਬਰੀ ਹੋਵੇਗੀ, ਇਸ ਦੇ ਮੈਂਬਰ ਸਕੂਲ ਵਿਚ ਲਏ ਗਏ ਫੈਸਲਿਆਂ ਬਾਰੇ ਅਹਿਮ ਭੂਮਿਕਾ ਨਿਭਾਉਣਗੇ। ਇਸ ਕਮੇਟੀ ਵਿਚ ਬਾਕੀ ਸਾਰੇ ਮੈਂਬਰ ਇਟਾਲੀਅਨ ਹਨ ਤੇ ਕੇਵਲ ਸ਼ਰਨਜੀਤ ਕੌਰ ਹੀ ਪੰਜਾਬੀ ਹਨ। ਅਰੇਸੋ ਜ਼ਿਲੇ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਪੰਜਾਬੀ ਸ਼ਖਸ਼ੀਅਤ ਇਸ ਕਮੇਟੀ ਦੀ ਮੈਂਬਰ ਬਣੀ ਹੈ।


ਇਨ੍ਹਾਂ ਮੈਂਬਰਾਂ ਦਾ ਕੰਮ ਹੋਵੇਗਾ ਸਕੂਲ ਵਿਚ ਲਏ ਗਏ ਫੈਸਲਿਆਂ ਬਾਰੇ ਜਨਤਾ ਨੂੰ ਸੂਚਿਤ ਕਰਵਾਉਣਾ। ਇਹ ਕੰਮ ਸ਼ਰਨਜੀਤ ਕੌਰ ਦੇ ਜਿੰਮੇ ਆਇਆ ਹੈ, ਜੇ ਪੰਜਾਬੀ ਭਾਈਚਾਰੇ ਨੂੰ ਕੋਈ ਸ਼ਿਕਾਇਤ ਹੋਵੇ ਤਾਂ ਵੀ ਉਹ ਸਕੂਲ ਦੇ ਸਾਹਮਣੇ ਰੱਖ ਸਕਦੇ ਹਨ। ਉਨ੍ਹਾਂ ਦੇ ਹੱਲ ਲਈ ਇਹ ਕਮੇਟੀ ਕੰਮ ਕਰੇਗੀ, ਉਨ੍ਹਾਂ ਨੇ ਕਿਹਾ ਕਿ ਸਾਡੇ ਪੰਜਾਬੀ ਭਾਈਚਾਰੇ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿ ਸਾਡੀਆਂ ਬੀਬੀਆਂ-ਭੈਣਾਂ ਵੀ ਸਮਾਜ ਦੀ ਸੇਵਾ ਵਿਚ ਹਿੱਸਾ ਪਾਉਣ ਲਈ ਅੱਗੇ ਆ ਰਹੀਆਂ ਹਨ, ਜੋ ਕਿ ਸਮੇਂ ਦੀ ਬਹੁਤ ਵੱਡੀ ਲੋੜ ਹੈ। ਗੁਰੂ ਘਰ ਅਰੇਸੋ ਦੀ ਕਮੇਟੀ ਦੇ ਮੁੱਖ ਸੇਵਾਦਾਰਾਂ ਨੇ ਵੀ ਸ਼ਰਨਜੀਤ ਕੌਰ ਨੰ ਮੁਬਾਰਕਾਂ ਦਿੱਤੀਆਂ।

SHARE ARTICLE
Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement