ਇੱਥੇ ਦੂਜਾ ਵਿਆਹ ਕਰਨ 'ਤੇ ਪਤੀ ਨੂੰ ਮਿਲੇਗਾ ਸਰਕਾਰ ਵੱਲੋਂ ਸ਼ਾਨਦਾਰ ਇਨਾਮ !
Published : Mar 7, 2018, 3:24 pm IST
Updated : Mar 7, 2018, 9:54 am IST
SHARE ARTICLE

ਦੁਬਈ ਦੇ ਇਕ ਅੰਗਰੇਜ਼ੀ ਅਖਬਾਰ 'ਚ ਛਪੀ ਖਬਰ ਦੇ ਮੁਤਾਬਕ ਯੂਏਈ 'ਚ ਬੇਸਿਕ ਇੰਸਫਰਾਟਰਕਚਰ ਡਿਵੈਲਪਮੈਂਟ ਮਿਨੀਸਟਰ ਡਾ. ਅਬਦੁੱਲਾ ਬੇਹੈਪ ਅਲ ਨੁਈਮੀ ਨੇ ਫੈਡਰਲ ਨੈਸ਼ਨਲ ਕਾਉਂਸਿਲ ਦੇ ਇਕ ਸਤਰ 'ਚ ਇਸ ਗੱਲ ਦੀ ਘੋਸ਼ਣਾ ਕਰਦੇ ਹੋਏ ਕਿਹਾ ਕਿ ਹੁਣ ਤੋਂ ਯੂਏਈ 'ਚ ਦੋ ਵਿਆਹ ਕਰਨ ਵਾਲੇ ਪਤੀ ਨੂੰ ਸਰਕਾਰ ਦੇ ਵੱਲੋਂ ਹਰ ਸੰਭਵ ਮਦਦ ਦਿੱਤੀ ਜਾਵੇਗੀ। 


ਜਿਸ 'ਚ ਉਨ੍ਹਾਂ ਨੂੰ ਸ਼ੇਖ ਜਾਇਦ ਹਾਉਸਿੰਗ ਪ੍ਰੋਗਰਾਮ ਦੇ ਤਹਿਤ ਮਕਾਨ ਦਾ ਭੱਤਾ ਦਿੱਤਾ ਜਾਵੇਗਾ। ਦੇਸ਼ 'ਚ ਵੱਧਦੀ ਕੁਆਰੀ ਕੁੜੀਆਂ ਦੀ ਗਿਣਤੀ 'ਚ ਹੁੰਦੇ ਵਾਧਾ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਇਹ ਪਹਿਲ ਕੀਤੀ ਗਈ ਹੈ। ਸਰਕਾਰ ਵੱਲੋਂ ਦੂਜਾ ਵਿਆਹ ਕਰਨ 'ਤੇ ਦਿੱਤਾ ਜਾਣ ਵਾਲਾ ਇਹ ਮਕਾਨ ਭੱਤਾ ਦੂਜੀ ਪਤਨੀ ਲਈ ਹੋਵੇਗਾ। 


ਇਹ ਮਕਾਨ ਭੱਤਾ ਪਹਿਲਾਂ ਤੋਂ ਇਕ ਪਤਨੀ ਵਾਲੇ ਪਰਿਵਾਰ ਨੂੰ ਮਿਲਣ ਵਾਲੇ ਮਕਾਨ ਦੇ ਇਲਾਵਾ ਹੋਵੇਗਾ। ਮੰਤਰੀ ਅਬਦੁੱਲਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਦੂਜੀ ਪਤਨੀ ਲਈ ਵੀ ਬਿਲਕੁੱਲ ਉਸੀ ਤਰ੍ਹਾਂ ਦੇ ਰਹਿਣ - ਸਹਿਣ ਦੀ ਵਿਵਸਥਾ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਪਹਿਲੀ ਪਤਨੀ ਲਈ ਹੁੰਦੀ ਹੈ। 



ਅਬਦੁਲਾ ਨੇ ਕਿਹਾ, ਸਰਕਾਰ ਦੇ ਵੱਲੋਂ ਚਲਾਈ ਗਈ ਇਸ ਸਕੀਮ ਨਾਲ ਲੋਕਾਂ ਨੂੰ ਦੂਜਾ ਵਿਆਹ ਕਰਨ ਦਾ ਪ੍ਰੋਤਸਾਹਨ ਮਿਲੇਗਾ। ਜਿਸਦੇ ਨਾਲ ਦੀ ਯੂਏਈ 'ਚ ਵੱਧਦੀ ਕੁਆਰੀ ਕੁੜੀਆਂ ਦੀ ਗਿਣਤੀ ਨੂੰ ਘੱਟ ਕਰਨ 'ਚ ਮਦਦ ਮਿਲੇਗੀ। ਕਿਉਂਕਿ ਯੂਏਈ 'ਚ ਕੁਆਰੀ ਕੁੜੀਆਂ ਦੀ ਵੱਧਦੀ ਗਿਣਤੀ ਤੋਂ ਦੇਸ਼ 'ਤੇ ਆਰਥਿਕ ਬੋਝ ਵਧਣ ਦਾ ਵੀ ਹਵਾਲਾ ਦਿੱਤਾ ਗਿਆ ਹੈ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement