ਜਾਧਵ ਮੁਲਾਕਾਤ : ਪਾਕਿਸਤਾਨ ਦੇ ਰਵਈਏ ਤੋਂ ਭਾਰਤ ਖ਼ਫ਼ਾ
Published : Dec 27, 2017, 12:47 am IST
Updated : Dec 26, 2017, 7:17 pm IST
SHARE ARTICLE

ਨਵੀਂ ਦਿੱਲੀ, 26 ਦਸੰਬਰ : ਭਾਰਤ ਨੇ ਅੱਜ ਕਿਹਾ ਕਿ ਕੁਲਭੂਸ਼ਣ ਜਾਧਵ ਅਤੇ ਉਸ ਦੇ ਪਰਵਾਰ ਵਿਚਕਾਰ ਜਿਸ ਤਰ੍ਹਾਂ ਪਾਕਿਸਤਾਨ ਨੇ ਮੁਲਾਕਾਤ ਕਰਵਾਈ ਹੈ, ਉਸ ਪ੍ਰਤੀ ਭਾਰਤ ਨੂੰ ਅਫ਼ਸੋਸ ਹੈ। ਭਾਰਤ ਨੇ ਨਾਲ ਹੀ ਇਸ ਗੱਲ 'ਤੇ ਜ਼ੋਰ ਦਿਤਾ ਕਿ ਪਾਕਿਸਤਾਨ ਨੇ ਇਸ ਬਾਰੇ ਆਪਸੀ ਸੂਝ ਦੀ ਭਾਵਨਾ ਦੀ ਉਲੰਘਣਾ ਕੀਤੀ ਹੈ। ਬੁਲਾਰੇ ਨੇ ਜਾਧਵ ਦੀ ਸਿਹਤ ਬਾਰੇ ਵੀ ਸਵਾਲ ਚੁਕਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, 'ਇਸ ਬੈਠਕ ਬਾਰੇ ਸਾਨੂੰ ਮਿਲੀ ਜਾਣਕਾਰੀ ਮੁਤਾਬਕ ਅਜਿਹਾ ਲਗਦਾ ਹੈ ਕਿ ਜਾਧਵ ਕਾਫ਼ੀ ਤਣਾਅ ਵਿਚ ਸੀ ਅਤੇ ਭਾਰੀ ਦਬਾਅ ਦੇ ਮਾਹੌਲ ਵਿਚ ਬੋਲ ਰਿਹਾ ਸੀ।' ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਾਧਵ ਦੀ ਟਿਪਣੀ ਦਾ ਬਹੁਤਾ ਹਿੱਸਾ ਸਪੱਸ਼ਟ ਰੂਪ ਵਿਚ ਤਿਆਰ ਕਰ ਕੇ ਦਿਤਾ ਗਿਆ ਲੱਗ ਰਿਹਾ ਸੀ ਅਤੇ ਜਾਧਵ ਦੀ ਕਥਿਤ ਵੀਡੀਉ ਪਾਕਿਸਤਾਨ ਵਿਚ ਉਸ ਦੀਆਂ ਕਥਿਤ ਗਤੀਵਿਧੀਆਂ ਦੀ ਗ਼ਲਤ ਤਸਵੀਰ ਪੇਸ਼ ਕਰਨ ਦੇ ਹਿਸਾਬ ਨਾਲ ਤਿਆਰ ਕੀਤੀ ਗਈ ਸੀ। ਮੰਤਰਾਲੇ ਨੇ ਅਪਣੇ ਬਿਆਨ ਵਿਚ ਕਿਹਾ ਕਿ ਜਾਧਵ ਦੀ ਸਿਹਤ ਨੂੰ ਵੇਖ ਕੇ ਸਵਾਲ ਉਠਦੇ ਹਨ। ਬੈਠਕ ਤੋਂ ਪਹਿਲਾਂ ਦੋਵੇਂ ਦੇਸ਼ਾਂ ਦੇ ਰਾਜਦੂਤ ਸੰਪਰਕ ਵਿਚ ਸਨ ਤਾਕਿ ਬੈਠਕ ਦੀ ਰੂਪਰੇਖਾ ਤਿਆਰ ਕੀਤੀ ਜਾ ਸਕੇ। ਕਿਹਾ ਗਿਆ ਹੈ ਕਿ ਦੋਹਾਂ ਧਿਰਾਂ ਵਿਚਕਾਰ ਸਪੱਸ਼ਟ ਸਹਿਮਤੀ ਸੀ ਅਤੇ ਭਾਰਤੀ ਧਿਰ ਨੇ ਅਪਣÎੀ ਪ੍ਰਤੀਬੱਧਤਾ ਨੂੰ ਪੂਰਾ ਕੀਤਾ। 


ਮੰਤਰਾਲੇ ਨੇ ਇਹ ਵੀ ਦੋਸ਼ ਲਾਇਆ ਕਿ ਸੁਰੱਖਿਆ ਦੀ ਆੜ ਵਿਚ ਜਾਧਵ ਦੇ ਪਰਵਾਰ ਦੇ ਜੀਆਂ ਦੀਆਂ ਸਭਿਆਚਾਰਕ ਅਤੇ ਧਾਰਮਕ ਸੰਵੇਦਨਾਵਾਂ ਦਾ ਧਿਆਨ ਨਹੀਂ ਰਖਿਆ ਗਿਆ। ਜਾਧਵ ਦੀ ਪਤਨੀ ਦਾ ਮੰਗਲਸੂਤਰ, ਚੂੜੀਆਂ ਅਤੇ ਬਿੰਦੀ ਲੁਹਾ ਲਏ ਗਏ ਅਤੇ ਜੁੱਤੀਆਂ ਵੀ ਮੋੜੀਆਂ ਨਹੀਂ ਗਈਆਂ। ਬੁਲਾਰੇ ਮੁਤਾਬਕ ਸੁਰੱਖਿਆ ਕਾਰਨਾਂ ਕਰ ਕੇ ਇਨ੍ਹਾਂ ਚੀਜ਼ਾਂ ਨੂੰ ਹਟਾਉਣ ਦਾ ਹੁਕਮ ਦੇਣ ਦੀ ਲੋੜ ਹੀ ਨਹੀਂ ਸੀ।ਮੰਤਰਾਲੇ ਨੇ ਕਿਹਾ ਕਿ ਜਾਧਵ ਦੀ ਮਾਂ ਨੂੰ ਉਸ ਦੀ ਮਾਤਭਾਸ਼ਾ ਵਿਚ ਗੱਲ ਕਰਨ ਤੋਂ ਰੋਕਿਆ ਗਿਆ ਜਦਕਿ ਇਹ ਸੰਵਾਦ ਦਾ ਜ਼ਰੀਆ ਸੀ। ਉਸ ਨੂੰ ਅਜਿਹਾ ਕਰਨ ਤੋਂ ਵਾਰ ਵਾਰ ਟੋਕਿਆ ਗਿਆ। ਮੰਤਰਾਲੇ ਮੁਤਾਬਕ ਜਿਸ ਤਰ੍ਹਾਂ ਮੁਲਾਕਾਤ ਕਰਵਾਈ ਗਈ ਅਤੇ ਮਗਰਲੀਆਂ ਘਟਨਾਵਾਂ, ਸਪੱਸ਼ਟ ਤੌਰ 'ਤੇ ਜਾਧਵ ਨਾਲ ਜੁੜੀਆਂ ਕਥਿਤ ਗਤੀਵਿਧੀਆਂ ਦੀ ਗ਼ਲਤ ਤਸਵੀਰ ਪੇਸ਼ ਕਰਨ ਦਾ ਯਤਨ ਹੈ। (ਏਜੰਸੀ)

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement