
ਬੀਜਿੰਗ : ਇਸ ਸਮੇਂ ਦੁਨੀਆ ਦੇ ਕਈ ਦੇਸ਼ ਖਰਾਬ ਮੌਸਮ ਦੀ ਚਪੇਟ ਵਿਚ ਹਨ। ਕਈ ਦੇਸ਼ਾਂ ਵਿਚ ਹੱਡ ਚੀਰਵੀਂ ਠੰਡ ਪੈ ਰਹੀ ਹੈ ਤਾਂ ਕੁਝ ਦੇਸ਼ ਖਰਾਬ ਮੌਸਮ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਹੀ ਖਰਾਬ ਮੌਸਮ ਦਾ ਸਾਹਮਣਾ ਚੀਨ ਵੀ ਕਰ ਰਿਹਾ ਹੈ।
ਜਿਥੇ ਖਰਾਬ ਮੌਸਮ ਕਾਰਨ ਚੀਨ ਦਾ ਨਾਂਗਚਾਨ ਚੈਂਗਬੀ ਇੰਟਰਨੈਸ਼ਨਲ ਹਵਾਈ ਅੱਡਾ ਢਹਿੰਦਾ ਨਜ਼ਰ ਆ ਰਿਹਾ ਹੈ। ਤੇਜ਼ ਹਵਾਵਾਂ ਚੱਲਣ ਕਾਰਨ ਸ਼ੰਘਾਈ ਵਿਚ ਇਕ ਇਮਾਰਤ ਤੋਂ ਥੰਮ ਡਿੱਗ ਪਿਆ ਅਤੇ ਇਹ ਥੰਮ ਉੱਥੋਂ ਲੰਘ ਰਹੀ ਇਕ ਬੱਸ 'ਤੇ ਡਿੱਗ ਪਿਆ।
ਜਿਵੇਂ ਹੀ ਥੰਮ ਬੱਸ 'ਤੇ ਡਿੱਗਦਾ ਹੈ ਇਹ ਦੋ ਟੁੱਕੜਿਆਂ ਵਿਚ ਵੰਡਿਆ ਜਾਂਦਾ ਹੈ। ਅਚਾਨਕ ਡਿੱਗਣ ਕਾਰਨ ਬੱਸ 'ਤੇ ਵੱਡਾ ਡੈਂਟ (ਟੋਆ) ਬਣ ਜਾਂਦਾ ਹੈ ਅਤੇ ਬੱਸ ਦੇ ਸਾਰੇ ਸ਼ੀਸ਼ੇ ਟੁੱਟ ਜਾਂਦੇ ਹਨ।
ਇਸ ਕਾਰਨ ਬੱਸ ਅੰਦਰ ਬੈਠੇ ਯਾਤਰੀ ਡਰ ਜਾਂਦੇ ਹਨ ਪਰ ਖੁਸ਼ਕਿਸਮਤੀ ਨਾਲ ਕਿਸੇ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ ਹੈ। ਇਹ ਹਾਦਸਾ 5 ਮਾਰਚ ਨੂੰ ਹੋਇਆ। ਇਸ ਸੰਬੰਧੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਚੁੱਕਾ ਹੈ।