...ਜਦੋਂ ਡੋਨਾਲਡ ਟਰੰਪ ਨੇ ਉਤਾਰੀ ਨਰਿੰਦਰ ਮੋਦੀ ਦੀ ਨਕਲ
Published : Jan 23, 2018, 1:59 pm IST
Updated : Jan 23, 2018, 8:29 am IST
SHARE ARTICLE

ਅਮਰੀਕੀ ਅਖ਼ਬਾਰ ਵਾਸ਼ਿੰਗਟਨ ਪੋਸਟ ਨੇ ਉੱਤਮ ਅਧਿਕਾਰੀਆਂ ਦੇ ਹਵਾਲੇ ਤੋਂ ਦਾਅਵਾ ਕੀਤਾ ਹੈ ਕਿ ਅਫਗਾਨਿਸਤਾਨ 'ਤੇ ਚਰਚਾ ਦੇ ਦੌਰਾਨ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਨਕਲ ਉਤਾਰੀ। ਅਖ਼ਬਾਰ ਨੇ ਅਧਿਕਾਰੀਆਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਟਰੰਪ ਭਾਰਤੀ ਲਹਿਜੇ ਵਿਚ ਬੋਲਣ ਲਈ ਪਹਿਚਾਣੇ ਜਾਂਦੇ ਹਨ।

ਅਖਬਾਰ ਨੇ ਅਧਿਕਾਰੀਆਂ ਦੇ ਹਵਾਲੇ ਤੋਂ ਦਾਅਵਾ ਕੀਤਾ ਹੈ ਕਿ ਮੋਦੀ ਨੇ ਬੀਤੇ ਸਾਲ ਹੋਈ ਮੁਲਾਕਾਤ ਦੇ ਦੌਰਾਨ ਟਰੰਪ ਨੂੰ ਕਿਹਾ ਸੀ ਕਿ ਅਮਰੀਕਾ ਨੇ ਅਫਗਾਨਿਸਤਾਨ ਵਿਚ ਜਿਨ੍ਹਾਂ ਕੁਝ ਕੀਤਾ ਹੈ, ਬਦਲੇ ਵਿਚ ਬੇਹੱਦ ਘੱਟ ਹਾਸਲ ਕਰਨ ਦੀ ਹਾਲਤ ਵਿਚ ਇੰਨਾ ਕਦੇ ਕਿਸੇ ਹੋਰ ਦੇਸ਼ ਨੇ ਨਹੀਂ ਕੀਤਾ। ਲੰਘੇ ਸਾਲ ਅਮਰੀਕਾ ਯਾਤਰਾ ਦੇ ਦੌਰਾਨ ਟਰੰਪ ਅਤੇ ਮੋਦੀ ਦੇ ਵਿਚ ਅਫਗਾਨਿਸਤਾਨ ਸਮੇਤ ਕਈ ਮੁੱਦਿਆਂ ਉਤੇ ਚਰਚਾ ਹੋਈ ਸੀ। 



ਇਨ੍ਹਾਂ ਅਧਿਕਾਰੀਆਂ ਦੇ ਮੁਤਾਬਕ ਟਰੰਪ ਨੇ ਕਿਹਾ ਕਿ ਮੋਦੀ ਦਾ ਬਿਆਨ ਇਸ ਗੱਲ ਦਾ ਪ੍ਰਮਾਣ ਹੈ ਕਿ ਅਫਗਾਨਿਸਤਾਨ ਵਿਚ ਫਾਇਦੇ ਦੀ ਹਾਲਤ ਵਿਚ ਹੋਣ ਦੇ ਬਾਅਦ ਵੀ ਅਮਰੀਕਾ ਠੱਗਿਆ ਗਿਆ ਹੈ। ਜਾਣਕਾਰੀ ਮੁਤਾਬਕ ਭਾਰਤੀ ਲਹਿਜੇ ਵਿਚ ਪ੍ਰਧਾਨਮੰਤਰੀ ਮੋਦੀ ਦੀ ਨਕਲ ਉਤਾਰਣ ਦੇ ਸਵਾਲ ਉਤੇ ਵ੍ਹਾਈਟ ਹਾਊਸ ਨੇ ਆਪਣੀ ਪ੍ਰਤੀਕਿਰਿਆ ਨਹੀਂ ਦਿੱਤੀ।

ਡੈਮੋਕਰੇਟਿਕ ਪਾਰਟੀ ਦੇ ਸੰਸਦ ਰਾਜਾ ਕ੍ਰਿਸ਼ਣਾਮੂਰਤੀ ਨੇ ਮੋਦੀ ਦੀ ਨਕਲ ਉਤਾਰਣ ਦੀ ਟਰੰਪ ਦੀ ਕਹੀ ਆਦਤ ਦੀ ਨਿੰਦਿਆ ਕੀਤੀ।
ਜਾਣਕਾਰੀ ਮੁਤਾਬਕ ਉਨ੍ਹਾਂ ਕਿਹਾ, ਮੈਂ ਇਹ ਪੜ੍ਹਕੇ ਦੁਖੀ ਹੋਇਆ ਕਿ ਰਾਸ਼ਟਰਪਤੀ ਟਰੰਪ ਨੇ ਕਥਿੱਤ ਤੌਰ ਉਤੇ ਮੋਦੀ ਦੀ ਨਕਲ ਉਤਾਰੀ।



ਉਨ੍ਹਾਂ ਕਿਹਾ, ਅਮਰੀਕੀਆਂ ਦੀ ਪਹਿਚਾਣ ਉਨ੍ਹਾਂ ਦੇ ਲਹਿਜੇ ਤੋਂ ਨਹੀਂ ਸਗੋਂ ਇਸ ਦੇਸ਼ ਲਈ ਉਨ੍ਹਾਂ ਦੇ ਮੁੱਲਾਂ ਅਤੇ ਆਦਰਸ਼ਾਂ ਨੂੰ ਲੈ ਕੇ ਉਨ੍ਹਾਂ ਦੀ ਵਚਨਬੱਧਤਾ ਤੋਂ ਹੁੰਦੀ ਹੈ। ਟਰੰਪ ਆਪਣੇ ਇਸ ਅੰਦਾਜ ਲਈ ਪਹਿਲਾਂ ਵੀ ਵਿਵਾਦਾਂ ਵਿੱਚ ਘਿਰਦੇ ਰਹੇ ਹਨ।

ਬੀਤੇ ਦਿਨਾਂ ਵ੍ਹਾਈਟ ਹਾਊਸ ਵਾਸ਼ਿੰਗਟਨ ਪੋਸਟ ਦੀ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੂੰ ਖਾਰਿਜ ਕਰਦਾ ਰਿਹਾ ਹੈ। ਟਰੰਪ ਵੀ ਵਾਸ਼ਿੰਗਟਨ ਪੋਸਟ ਉਤੇ ਫੇਕ ਨਿਊਜ ਦਾ ਇਲਜ਼ਾਮ ਲਗਾਉਂਦੇ ਰਹੇ ਹਨ।



ਵਾਸ਼ਿੰਗਟਨ ਪੋਸਟ ਦੇ ਮੁਤਾਬਕ ਟਰੰਪ ਨੇ ਪੇਂਟਾਗਨ ਦੇ ਉੱਤਮ ਅਧਿਕਾਰੀਆਂ ਨੂੰ ਸਪੱਸ਼ਟ ਤੌਰ 'ਤੇ ਦੱਸਿਆ ਕਿ ਅਫਗਾਨਿਸਤਾਨ ਵਿਚ ਸੈਨਿਕਾਂ ਦੀ ਗਿਣਤੀ ਵਧਾਉਣ ਤੋਂ ਇਲਾਵਾ ਪੈਸਾ ਖਰਚ ਕਰਨ ਦੇ ਬਾਅਦ ਉਹ ਜਲਦੀ ਨਤੀਜਾ ਚਾਹੁੰਦੇ ਹਨ। ਪੇਂਟਾਗਨ ਦੇ ਅਧਿਕਾਰੀਆਂ ਉਤੇ ਇਹ ਦਬਾਅ ਵੀ ਹੈ ਕਿ ਸੈਨਿਕਾਂ ਦੀ ਗਿਣਤੀ ਵਿਚ ਵਾਧਾ ਨਾ ਹੋਵੇ।

SHARE ARTICLE
Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement