ਜਾਣੋ ਮਾਪਿਆਂ ਨੂੰ ਕੈਨੇਡਾ ਸੱਦਣ ਦੀ ਪ੍ਰਕਿਰਿਆ, ਖੁੱਲ੍ਹਾ ਰਾਹ
Published : Jan 3, 2018, 11:13 am IST
Updated : Jan 3, 2018, 5:43 am IST
SHARE ARTICLE

ਹੁਣ ਕੈਨੇਡੀਅਨ ਸਿਟੀਜ਼ਨ ਅਤੇ ਪੱਕੇ ਤੌਰ 'ਤੇ ਰਹਿ ਰਹੇ ਨਾਗਰਿਕ ਆਪਣੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਕੈਨੇਡਾ ਸੱਦ ਸਕਦੇ ਹਨ। ਕੈਨੇਡਾ ਸਰਕਾਰ ਵੱਲੋਂ ਮਾਤਾ-ਪਿਤਾ ਅਤੇ ਦਾਦਾ-ਦਾਦੀ ਨੂੰ ਸਪਾਂਸਰ ਕਰਨ ਵਾਲਾ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ। ਇਹ ਪ੍ਰੋਗਰਾਮ ਮੰਗਲਵਾਰ ਯਾਨੀ 2 ਜਨਵਰੀ ਨੂੰ ਸ਼ੁਰੂ ਹੋਇਆ ਹੈ। ਜਾਣਕਾਰੀ ਮੁਤਾਬਕ ਇਸ ਸਾਲ ਦਾ ਕੋਟਾ ਵੀ 10 ਹਜ਼ਾਰ ਹੀ ਰਹੇਗਾ। ਇਹ ਪ੍ਰੋਗਰਾਮ 1 ਫਰਵਰੀ ਤਕ ਖੁੱਲ੍ਹਾ ਰਹੇਗਾ।

ਕੀ ਹੋਵੇਗੀ ਪ੍ਰਕਿਰਿਆ?

ਕੈਨੇਡਾ 'ਚ ਪੱਕੇ ਰਹਿ ਰਹੇ ਵਿਅਕਤੀ ਨੂੰ ਪਹਿਲਾਂ ਕੈਨੇਡੀਅਨ ਇਮੀਗ੍ਰੇਸ਼ਨ, ਰਫਿਊਜੀ ਅਤੇ ਸਿਟੀਜ਼ਨਸ਼ਿਪ ਵਿਭਾਗ (ਆਈ. ਆਰ. ਸੀ. ਸੀ.) ਨੂੰ ਸੂਚਿਤ ਕਰਨਾ ਪਵੇਗਾ ਕਿ ਉਹ ਆਪਣੇ ਮਾਂ-ਬਾਪ ਜਾਂ ਦਾਦਾ-ਦਾਦੀ ਨੂੰ ਸਪਾਂਸਰ ਕਰਨਾ ਚਾਹੁੰਦਾ ਹੈ ਅਤੇ ਇਸ ਲਈ ਉਸ ਨੂੰ ਆਨਲਾਈਨ 'ਇੰਟਰਸਟ ਟੂ ਸਪਾਂਸਰ' ਫਾਰਮ ਭਰਨਾ ਹੋਵੇਗਾ। 


ਇਹ ਫਾਰਮ 1 ਫਰਵਰੀ ਤਕ ਉਪਲੱਬਧ ਰਹੇਗਾ, ਜੋ ਕਿ ਸਿਰਫ ਦੁਪਹਿਰ ਤਕ ਹੀ ਭਰਿਆ ਜਾ ਸਕੇਗਾ। ਇਹ ਫਾਰਮ ਸਿਰਫ ਉਹੀ ਭਰ ਸਕਦਾ ਹੈ, ਜੋ ਕਿ ਸਪਾਂਸਰਸ਼ਿਪ ਯੋਗਤਾ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੋਵੇ। 'ਇੰਟਰਸਟ-ਟੂ-ਸਪਾਂਸਰ' ਫਾਰਮ 'ਚ ਕੁਝ ਪ੍ਰਸ਼ਨ ਜੋੜੇ ਗਏ ਹਨ, ਤਾਂ ਕਿ ਸਪਾਂਸਰ ਕਰਤਾ ਆਪਣੇ-ਆਪ ਇਹ ਜਾਣ ਸਕੇ ਕਿ ਉਹ ਮਾਤਾ-ਪਿਤਾ ਨੂੰ ਸਪਾਂਸਰ ਕਰਨ ਦੀ ਯੋਗਤਾ ਨੂੰ ਪੂਰਾ ਕਰਦਾ ਹੈ ਜਾਂ ਨਹੀਂ। 

ਆਨਲਾਈਨ 'ਇੰਟਰਸਟ-ਟੂ-ਸਪਾਂਸਰ' ਫਾਰਮ ਭਰੇ ਜਾਣ ਦਾ ਕੰਮ ਪੂਰਾ ਹੋਣ 'ਤੇ ਆਈ. ਆਰ. ਸੀ. ਸੀ. ਵਿਭਾਗ ਵੱਲੋਂ ਚੋਣ ਪ੍ਰਕਿਰਿਆ ਤਹਿਤ ਯੋਗ ਸਪਾਂਸਰ ਕਰਤਾਵਾਂ ਨੂੰ ਸੱਦਿਆ ਜਾਵੇਗਾ। ਜਿਨ੍ਹਾਂ ਸਪਾਂਸਰ ਕਰਤਾਵਾਂ ਨੂੰ ਵਿਭਾਗ ਮਨਜ਼ੂਰੀ ਦੇਵੇਗਾ, ਉਹ ਆਪਣੇ ਮਾਤਾ-ਪਿਤਾ ਨੂੰ ਸੱਦਣ ਲਈ ਅਪਲਾਈ ਕਰ ਸਕਣਗੇ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement