ਕਦੇ ਨਸ਼ੇ ਦੀ ਬੁਰੀ ਆਦਤ ਕਾਰਨ ਰੁਲਦਾ ਸੀ ਸੜਕਾਂ ਤੇ, ਅੱਜ ਹੈ ਕਰੋੜਾਂ ਦਾ ਮਾਲਕ
Published : Oct 24, 2017, 5:06 pm IST
Updated : Oct 24, 2017, 11:36 am IST
SHARE ARTICLE

ਨਸ਼ੇ ਦੀ ਬੁਰੀ ਆਦਤ ਕਾਰਨ ਖਲੀਲ ਨਾਂ ਦਾ ਵਿਅਕਤੀ ਆਪਣਾ ਘਰ ਗੁਆ ਬੈਠਾ ਸੀ ਪਰ ਅੱਜ ਉਹ ਕਰੋੜਾਂ ਦਾ ਮਾਲਕ ਹੈ। ਖਲੀਲ ਨੇ ਦੱਸਿਆ ਕਿ ਨਸ਼ਿਆਂ ਕਾਰਨ ਉਹ ਆਪਣਾ ਸਭ ਕੁੱਝ ਗੁਆ ਬੈਠਾ ਸੀ। ਇੱਥੋਂ ਤਕ ਕਿ ਉਸ ਕੋਲ ਰਹਿਣ ਲਈ ਘਰ ਵੀ ਨਹੀਂ ਸੀ ਤੇ ਉਹ ਸੜਕਾਂ 'ਤੇ ਆ ਗਿਆ ਸੀ। 

ਖਲੀਲ 1990 'ਚ ਐਕਟਿੰਗ ਦਾ ਕਰੀਅਰ ਬਣਾਉਣ ਲਈ ਲਾਸ ਏਂਜਲਸ ਆਇਆ ਸੀ ਪਰ ਉਹ ਇਸ 'ਚ ਕਾਮਯਾਬ ਨਾ ਹੋ ਸਕਿਆ। ਜ਼ਰੂਰਤਾਂ ਪੂਰੀਆਂ ਕਰਨ ਲਈ ਉਸ ਨੇ ਕਾਰਾਂ ਵੇਚਣ ਦਾ ਕੰਮ ਸ਼ੁਰੂ ਕੀਤਾ ਪਰ ਡਰਗਜ਼ ਦੀ ਆਦਤ ਲੱਗ ਜਾਣ ਕਾਰਨ ਉਸ ਦਾ ਕੰਮ ਖਰਾਬ ਹੋ ਗਿਆ। ਨਸ਼ੇ ਦੀ ਓਵਰਡੋਜ਼ ਕਾਰਨ ਉਹ ਜੇਲ 'ਚ ਵੀ ਗਿਆ। ਉਹ ਆਪਣੀ ਜ਼ਿੰਦਗੀ ਤੋਂ ਨਿਰਾਸ਼ ਹੋ ਗਿਆ ਸੀ।

 
ਉਸ ਦੇ ਇਕ ਦੋਸਤ ਨੇ ਉਸ ਨੂੰ ਨਸ਼ਿਆਂ ਦੀ ਦਲਦਲ 'ਚੋਂ ਕੱਢਣ ਲਈ ਉਸ ਦੀ ਮਦਦ ਕੀਤੀ ਅਤੇ ਉਸ ਨੂੰ ਜੂਸ ਅਤੇ ਸੁਪਰਫੂਡ ਦੀ ਨੌਕਰੀ ਦਿਵਾ ਦਿੱਤੀ। ਉੱਥੇ ਉਸ ਨੇ ਸਮੂਦੀ ਬਣਾਉਣੀ ਸਿੱਖੀ ਤੇ ਇਸੇ ਕੰਮ 'ਚ ਮਸ਼ਹੂਰ ਹੋ ਗਿਆ ਅਤੇ ਉਸ ਨੇ ਸਮੂਦੀ ਬਣਾਉਣ ਦਾ ਆਪਣਾ ਕਾਰੋਬਾਰ ਸ਼ੁਰੂ ਕੀਤਾ। ਉਹ ਆਪਣੀ ਪ੍ਰੇਮਿਕਾ ਨਾਲ ਰਹਿਣ ਲੱਗਾ ਤੇ ਉਸ ਨੇ ਜੂਏ 'ਚ ਪੈਸੇ ਜਿੱਤੇ। 

32 ਲੱਖ ਰੁਪਏ ਨਾਲ ਉਸ ਨੇ ਆਪਣੀ ਪ੍ਰੇਮਿਕਾ ਨਾਲ ਜੂਸ ਬਾਰ ਖੋਲ੍ਹਿਆ। ਹੌਲੀ-ਹੌਲੀ ਉਹ ਇੰਨਾ ਕਾਮਯਾਬ ਹੋ ਗਿਆ ਕਿ ਇਸ ਦੀਆਂ 6 ਸ਼ਾਖਾਵਾਂ ਖੋਲ੍ਹੀਆਂ। ਹੁਣ ਉਸ ਨੇ ਇਕ ਕਿਤਾਬ ਲਿਖੀ 'ਆਈ ਫੁਰਗੈਟ ਟੂ ਡਾਈ' ਜਿਸ 'ਚ ਉਸ ਨੇ ਲਿਖਿਆ ਕਿ ਉਹ ਕਿਵੇਂ ਫਰਸ਼ ਤੋਂ ਅਰਸ਼ ਤਕ ਪੁੱਜਾ। ਲੋਕ ਉਸ ਦੀ ਜ਼ਿੰਦਗੀ ਤੋਂ ਬਹੁਤ ਪ੍ਰਭਾਵਿਤ ਹਨ।


SHARE ARTICLE
Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement