ਕੈਨੇਡਾ: ਬਰਫਬਾਰੀ ਦੌਰਾਨ ਵਿਆਹ ਵਾਲੇ ਜੋੜਿਆਂ ਨੇ ਕਰਵਾਏ ਫੋਟੋਸ਼ੂਟ
Published : Jan 17, 2018, 4:55 pm IST
Updated : Jan 17, 2018, 11:25 am IST
SHARE ARTICLE

ਜਦੋਂ ਤੁਸੀਂ ਵਿਆਹ ਜਾਂ ਵਿਆਹ ਦੇ ਫੋਟੋਸ਼ੂਟ ਬਾਰੇ ਸੋਚਦੇ ਹੋ ਤਾਂ ਤੁਹਾਡੇ ਦਿਮਾਗ ਵਿਚ ਪਹਿਲਾ ਸਵਾਲ ਇਹ ਹੀ ਆਉਂਦਾ ਹੈ ਕਿ ਮੌਸਮ ਗਰਮ ਹੋਵੇ। ਕਹਿਣ ਦਾ ਭਾਵ ਹੈ ਬਰਫਬਾਰੀ ਨਾ ਹੋਵੇ ਪਰ ਕੈਨੇਡਾ ਦੇ ਸੂਬੇ ਨਿਊਫਾਊਡਲੈਂਡ 'ਚ ਜੋੜਿਆਂ 'ਚ ਕੁਝ ਵੱਖਰਾ ਹੀ ਦੇਖਣ ਨੂੰ ਮਿਲਿਆ, ਜਿੱਥੇ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਅਤੇ ਬਰਫਬਾਰੀ ਹੋ ਰਹੀ ਹੈ। ਅਲੈਕ ਸਟੈਡ ਜੋ ਕਿ ਵਿਆਹ ਵਾਲੇ ਜੋੜਿਆਂ ਦਾ ਫੋਟੋਸ਼ੂਟ ਕਰਦੀ ਹੈ, ਉਸ ਨੇ ਨਿਊਫਾਊਡਲੈਂਡ ਦੇ ਸ਼ਹਿਰ ਸੈਂਟ ਜੌਨਸ 'ਚ ਜੋੜਿਆਂ ਦੇ ਵਿਆਹ ਦੇ ਫੋਟੋਸ਼ੂਟ ਕੀਤੇ। 



ਅਲੈਕ ਦੇ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਬਹੁਤ ਸਾਰੇ ਫਾਲੋਅਰਜ਼ ਹਨ। ਉਸ ਨੇ ਦੱਸਿਆ ਕਿ ਹਾਲ ਦੇ ਸਾਲਾਂ 'ਚ ਸਰਦੀਆਂ ਦੇ ਵਿਆਹ ਦੀ ਤਲਾਸ਼ ਕਰ ਰਹੇ ਜੋੜਿਆਂ ਦੀ ਗਿਣਤੀ 'ਚ ਵਾਧਾ ਦੇਖਿਆ ਗਿਆ। ਅਲੈਕ ਦਾ ਕਹਿਣਾ ਹੈ ਕਿ ਲੋਕ ਠੰਡ ਵਿਚ ਵਿਆਹਾਂ ਦੇ ਫੋਟੋਸ਼ੂਟ ਕਰਾਉਣਾ ਪਸੰਦ ਕਰਦੇ ਹਨ। ਕ੍ਰਿਸਮਸ ਅਤੇ ਨਵੇਂ ਸਾਲ ਤੋਂ ਪਹਿਲਾਂ ਲੋਕ ਦੂਜੀਆਂ ਥਾਵਾਂ 'ਤੇ ਜਾ ਕੇ ਘੁੰਮਣਾ ਵੀ ਪਸੰਦ ਕਰਦੇ ਹਨ। 



ਵਿਆਹ ਦਾ ਫੋਟੋਸ਼ੂਟ ਕਰਾਉਣ ਆਈਆਂ ਲਾੜੀਆਂ 'ਚੋਂ ਇਕ ਲਾੜੀ ਹਿਲੇਰੀ ਬਟਲਰ ਨੇ ਕਿਹਾ ਕਿ ਵਿਆਹ ਲਈ ਕ੍ਰਿਸਮਸ ਸੀਜ਼ਨ ਮੇਰੇ ਲਈ ਬਹੁਤ ਖਾਸ ਸਮਾਂ ਸੀ, ਜਦੋਂ ਬਹੁਤ ਸਾਰੇ ਲੋਕ ਘਰਾਂ ਤੋਂ ਬਾਹਰ ਛੁੱਟੀਆਂ ਮਨਾਉਣ ਜਾਂਦੇ ਹਨ। ਮੈਂ ਸੋਚਿਆ ਕਿ ਇਹ ਮੇਰੇ ਲਈ ਸੱਚ-ਮੁੱਚ ਫੋਟੋਸ਼ੂਟ ਦਾ ਸਮਾਂ ਹੈ। ਉਸ ਨੇ ਕਿਹਾ ਕਿ ਇਹ ਇਕ ਚਮਤਕਾਰ ਵਾਂਗ ਸੀ, ਜਿਸ ਦਿਨ ਅਸੀਂ ਵਿਆਹ ਕਰਵਾਇਆ, ਉਸ ਸਮੇਂ ਬਰਫ ਡਿੱਗ ਰਹੀ ਸੀ। ਬਰਫ ਦਾ ਡਿੱਗਣਾ ਬਹੁਤ ਹੀ ਖੂਸਬੂਰਤ ਸੀ। 



ਕੁਝ ਹੋਰ ਜੋੜਿਆਂ ਨੇ ਵੀ ਆਪਣੇ ਵਿਆਹ ਦਾ ਫੋਟੋਸ਼ੂਟ ਕਰਵਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਇੰਨੀ ਠੰਡ ਵਿਚ ਵਿਆਹ ਕਰਾਉਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ। ਇੱਥੇ ਦੱਸ ਦੇਈਏ ਕਿ ਨਿਊਫਾਊਡਲੈਂਡ ਅਤੇ ਲੈਬਰਾਡੋਰ 'ਚ ਤਾਪਮਾਨ ਇਸ ਸਮੇਂ -4 ਡਿਗਰੀ ਸੈਲਸੀਅਸ ਹੈ। ਇੰਨੀ ਠੰਡ ਅਤੇ ਬਰਫਬਾਰੀ ਦਰਮਿਆਨ ਵੀ ਲਾੜੀਆਂ ਖੁਸ਼ ਨਜ਼ਰ ਆ ਰਹੀਆਂ ਹਨ।

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement