ਕੈਨੇਡਾ 'ਚ ਪੰਜਾਬੀ ਜੋਡ਼ੇ ਦਾ ਕਾਰਾ, 100 ਕਿਲੋ ਕੋਕੀਨ ਸਣੇ ਗ੍ਰਿਫ਼ਤਾਰ
Published : Dec 10, 2017, 11:42 am IST
Updated : Dec 10, 2017, 6:12 am IST
SHARE ARTICLE

ਅਲਬਰਟਾ: ਕੈਨੇਡਾ ਵਿੱਚ ਪੰਜਾਬੀ ਪਤੀ-ਪਤਨੀ ਨੂੰ ਸੌ ਕਿੱਲੋ ਕੋਕੀਨ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਜੋਡ਼ਾ ਦੋ ਦਸੰਬਰ ਨੂੰ ਅਲਬਰਟਾ ਸਰਹੱਦ 'ਤੇ ਇੱਕ ਕੁਇੰਟਲ (100 ਕਿਲੋ) ਕੋਕੀਨ ਲੈ ਕੇ ਜਾ ਰਿਹਾ ਸੀ। ਇਨ੍ਹਾਂ ਦੋਵਾਂ ਦੀ ਪਛਾਣ ਕੈਲੇਫੋਰਨੀਆ ਨਿਵਾਸੀ ਗੁਰਮਿੰਦਰ ਸਿੰਘ ਤੂਰ (31) ਤੇ ਕਿਰਨਦੀਪ ਕੌਰ (26) ਵਜੋਂ ਹੋਈ ਹੈ।

ਗਲੋਬਲ ਨਿਊਜ਼' ਦੀ ਵੈੱਬਸਾਈਟ ਮੁਤਾਬਕ ਜਿਸ ਟਰੱਕ ਨੂੰ ਇਹ ਚਲਾ ਰਹੇ ਸਨ, ਉਹ ਸਬਜ਼ੀਆਂ ਨਾਲ ਲੱਦਿਆ ਹੋਇਆ ਸੀ ਤੇ ਉਸ 'ਚ ਕਰੋਡ਼ਾਂ ਰੁਪਏ ਦਾ ਨਸ਼ਾ ਛੁਪਾਇਆ ਹੋਇਆ ਸੀ। ਟਰੱਕ ਕੈਲੇਫੋਰਨੀਆ ਤੋਂ ਅਲਬਰਟਾ ਜਾ ਰਿਹਾ ਸੀ।


ਪੁਲਿਸ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਫਡ਼ੀ ਗਈ ਡਰੱਗਜ਼ ਦੀ ਕੀਮਤ ਸੱਤ-ਅੱਠ ਮਿਲੀਅਨ ਬਣਦੀ ਹੈ, ਭਾਵ ਭਾਰਤੀ ਕਰੰਸੀ ਮੁਤਾਬਕ ਤਕਰੀਬਨ 421,475,163 ਰੁਪਏ ਹੈ।

ਪੁਲਿਸ ਨੇ ਦੱਸਿਆ ਕਿ ਜਦ ਉਨ੍ਹਾਂ ਨੇ ਟਰੱਕ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਮਾਈਕ੍ਰੋਵੇਵ 'ਚੋਂ ਡਰਗਜ਼ ਦੀਆਂ 8 ਬ੍ਰਿਕਸ ਮਿਲੀਆਂ। ਫਿਰ ਉਨ੍ਹਾਂ ਨੂੰ ਮਾਈਕ੍ਰੋਵੇਵ ਦੇ ਪਿਛਲੇ ਪਾਸਿਓਂ 14 ਬ੍ਰਿਕਸ ਮਿਲੀਆਂ ਤੇ ਫਿਰ 18 ਬ੍ਰਿਕਸ ਮਿਲੀਆਂ। ਜਦ ਉਨ੍ਹਾਂ ਨੇ ਟਰੱਕ ਦੀ ਹੋਰ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਹੋਰ 44 ਬ੍ਰਿਕਸ ਮਿਲੀਆਂ।


ਇਹ ਕੁੱਲ ਮਿਲਾ ਕੇ 84 ਬ੍ਰਿਕਸ ਸਨ, ਜੋ ਕਈ ਘਰਾਂ ਨੂੰ ਉਜਾਡ਼ਨ ਦਾ ਸਾਮਾਨ ਸੀ।

ਪੁਲਿਸ ਨੇ ਕਿਹਾ ਕਿ ਨਸ਼ੇ ਦੀ ਇੰਨੀ ਵੱਡੀ ਖੇਪ ਆਪਣੇ ਆਪ 'ਚ ਇੱਕ ਰਿਕਾਰਡ ਹੈ। ਇਸ ਤੋਂ ਪਹਿਲਾਂ ਸਰਹੱਦੀ ਇਲਾਕੇ 'ਚ ਇੰਨੀ ਵੱਡੀ ਖੇਪ ਕਦੇ ਨਹੀਂ ਫਡ਼ੀ ਗਈ

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement