ਕੈਨੇਡਾ: ਡਰਾਇਵਰਾਂ ਦੀ ਖੈਰ ਨਹੀਂ, 147 ਖਿਲਾਫ ਹੋ ਚੁੱਕੀ ਕਾਰਵਾਈ
Published : Dec 23, 2017, 4:45 pm IST
Updated : Dec 23, 2017, 11:15 am IST
SHARE ARTICLE

ਬਰੈਂਪਟਨ: ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ 18 ਨਵੰਬਰ ਤੋਂ ਚਲਾਈ ਜਾ ਰਹੀ ਖਾਸ ਮੁਹਿੰਮ ਤਹਿਤ ਪੀਲ ਰੀਜਨਲ ਪੁਲਿਸ ਹੁਣ ਤੱਕ 147 ਉਨ੍ਹਾਂ ਡਰਾਇਵਰਾਂ ਨੂੰ ਫੜ੍ਹ ਚੁੱਕੀ ਹੈ ਜਿਹੜੇ ਸ਼ਰਾਬ ਪੀ ਕੇ ਗੱਡੀ ਚਲਾ ਰਹੇ ਸਨ। ਪੁਲਿਸ ਵੱਲੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਸਬੰਧੀ ਜੁਰਮ ਤਹਿਤ 60 ਡ੍ਰਾਇਵਰਾਂ ਨੂੰ ਚਾਰਜ ਕੀਤਾ ਗਿਆ ਜਦਕਿ ਨਸ਼ੇ ਦੀ ਹਾਲਤ 'ਚ ਗੱਡੀ ਚਲਾਉਣ ਕਾਰਨ 87 ਹੋਰਨਾਂ ਡਰਾਇਵਰਾਂ ਦੇ ਲਾਇਸੈਂਸ ਤਿੰਨ ਦਿਨ ਲਈ ਸਸਪੈਂਡ ਕਰ ਦਿੱਤੇ ਗਏ। ਸੜਨ ਦੇ ਕਿਨਾਰੇ ਲੱਗੇ ਸਕਰੀਨਿੰਗ ਯੰਤਰ 'ਚ ਇਨ੍ਹਾਂ ਡਰਾਇਵਰਾਂ ਲਈ ਵਾਰਨਿੰਗ ਦਾ ਸੰਕੇਤ ਨਜ਼ਰ ਆਇਆ। ਇਨ੍ਹਾਂ 'ਚੋਂ ਬਹੁਤਿਆਂ ਨੇ 50 ਐਮ.ਜੀ. ਤੋਂ ਵੱਧ ਸ਼ਰਾਬ ਦਾ ਸੇਵਨ ਕੀਤਾ ਹੋਇਆ ਸੀ ਪਰ ਕਾਨੂੰਨ ਵੱਲੋਂ ਮਿਥੀ ਗਈ 80 ਐਮ.ਜੀ. ਦੀ ਹੱਦ ਤੋਂ ਇਹ ਘੱਟ ਸੀ।


ਹਾਲੀਡੇਅ ਰਾਈਡ ਪ੍ਰੋਗਰਾਮ ਦੇ ਪਹਿਲੇ ਚਾਰ ਹਫਤਿਆਂ 'ਚ ਪੁਲਿਸ ਨੇ ਚੈਕਿੰਗ ਲਈ 12000 ਗੱਡੀਆਂ ਨੂੰ ਰੋਕਿਆ। ਜ਼ਿਕਰੇਯੋਗ ਹੈ ਕਿ ਪਿਛਲੇ ਸਾਲ ਬਰੈਂਪਟਨ ਤੇ ਮਿਸੀਸਾਗਾ ਦੀਆਂ ਸੜਕਾਂ 'ਤੇ ਨਸ਼ੇ ਦੀ ਹਾਲਤ 'ਚ ਗੱਡੀ ਚਲਾਉਣ ਦੇ ਸਬੰਧ 'ਚ 400 ਡ੍ਰਾਇਵਰਾਂ ਨੂੰ ਫੜ੍ਹਿਆ ਗਿਆ ਸੀ। ਪਿਛਲੇ ਸਾਲ 33,000 ਡ੍ਰਾਇਵਰਾਂ ਦੀ ਜਾਂਚ ਕੀਤੀ ਗਈ ਸੀ।


ਭਾਵੇਂ ਪੀਲ ਪੁਲਿਸ ਰਾਈਡ ਚੈੱਕ ਸਾਰਾ ਸਾਲ ਚਲਾਉਂਦੀ ਹੈ ਪਰ ਤਿਉਹਾਰਾਂ ਦੇ ਮੌਸਮ 'ਚ ਇਸ ਤਰ੍ਹਾਂ ਦੀ ਮੁਹਿੰਮ ਨੂੰ ਤੇਜ਼ ਕਰ ਦਿੱਤਾ ਜਾਂਦਾ ਹੈ। ਪੁਲਿਸ ਅਧਿਕਾਰੀ ਰਾਤ ਨੂੰ ਸੜਕਾਂ 'ਤੇ ਨਾਕੇ ਲਾ ਕੇ ਖਾਸ ਚੈਕਿੰਗ ਕਰਦੇ ਹਨ। ਪੀਲ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਪਾਰਟੀਆਂ ਦੇ ਇਸ ਸੀਜ਼ਨ 'ਚ ਹਰ ਕਿਸੇ ਨੂੰ ਚੇਤੇ ਕਰਵਾਉਣਾ ਜ਼ਰੂਰੀ ਹੈ ਕਿ ਨਸ਼ੇ ਦੀ ਹਾਲਤ 'ਚ ਸੜਕਾਂ 'ਤੇ ਘੁੰਮਣਾ ਸਹੀ ਨਹੀਂ ਹੈ ਤੇ ਇਸ ਨੂੰ ਕਿਸੇ ਵੀ ਹਾਲ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement