ਕੈਨੇਡਾ ਦੇ ਚਾਰ ਸੂਬਿਆਂ 'ਚ ਪਈ ਰਿਕਾਰਡ ਤੋੜ ਠੰਡ
Published : Jan 2, 2018, 5:08 pm IST
Updated : Jan 2, 2018, 11:38 am IST
SHARE ARTICLE

ਅਲਬਰਟਾ: ਕੈਨੇਡਾ ਨੇ ਨਵੇਂ ਸਾਲ ਦਾ ਸਵਾਗਤ ਹੱਡ ਚੀਰਵੀਂ ਠੰਡ 'ਚ ਕੀਤਾ। ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਕਿ 31 ਦਸੰਬਰ ਅਤੇ ਇਕ ਜਨਵਰੀ ਨੂੰ ਕੈਨੇਡਾ ਦੇ ਚਾਰ ਸੂਬਿਆਂ 'ਚ ਰਿਕਾਰਡ ਤੋੜ ਠੰਡ ਪਈ ਅਤੇ ਉਨ੍ਹਾਂ ਇਸ ਨੂੰ ਇਤਿਹਾਸਕ ਤਕ ਕਹਿ ਦਿੱਤਾ। ਹਾਲਾਂਕਿ ਲੋਕਾਂ ਨੇ ਨਵੇਂ ਸਾਲ ਦੇ ਸਵਾਗਤ 'ਚ ਜਸ਼ਨ ਮਨਾਏ ਪਰ ਬਹੁਤ ਸਾਰੇ ਪ੍ਰੋਗਰਾਮ ਰੱਦ ਵੀ ਕੀਤੇ ਗਏ। 

ਅਲਬਰਟਾ ਅਤੇ ਸਸਕੈਚਵਨ ਦੇ ਕਈ ਹਿੱਸਿਆਂ 'ਚ 31 ਦਸੰਬਰ ਨੂੰ ਅਤੇ ਓਨਟਾਰੀਓ ਅਤੇ ਕਿਊਬਿਕ 'ਚ ਪਹਿਲੀ ਜਨਵਰੀ ਨੂੰ ਵਧੇਰੇ ਠੰਡ ਸੀ। ਕਿਊਬਿਕ ਦੇ ਲਾ ਗਰੈਂਡ ਰਿਵਰ ਇਲਾਕੇ ਦਾ ਤਾਪਮਾਨ ਸੋਮਵਾਰ ਸਵੇਰੇ -48.2 ਸੈਲਸੀਅਸ ਰਿਕਾਰਡ ਕੀਤਾ ਗਿਆ।



ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਸਸਕੈਚਵਨ, ਮੈਨੀਟੋਬਾ, ਓਨਟਾਰੀਓ, ਕਿਊਬਿਕ ਅਤੇ ਨਿਊ ਬਰਨਜ਼ਵਿਕ ਸੂਬਿਆਂ 'ਚ ਸੋਮਵਾਰ ਨੂੰ ਲੋਕਾਂ ਨੂੰ ਮੁੜ ਠੰਡ ਤੋਂ ਬਚਣ ਦੀ ਚਿਤਾਵਨੀ ਦਿੱਤੀ ਗਈ। ਮੌਸਮ ਵਿਭਾਗ ਨੇ ਇਹ ਵੀ ਕਿਹਾ ਕਿ ਜਿੰਨਾ ਹੋ ਸਕੇ ਲੋਕ ਆਪਣੇ ਪਾਲਤੂ ਜਾਨਵਰਾਂ ਨੂੰ ਵੀ ਘਰਾਂ 'ਚ ਹੀ ਰੱਖਣ ਤੇ ਉਨ੍ਹਾਂ ਨੂੰ ਵੀ ਠੰਡ ਤੋਂ ਬਚਾਉਣ। 


ਦੱਸ ਦਈਏ ਕਿ ਕੈਨੇਡਾ ਅਤੇ ਅਮਰੀਕਾ ਦੀ ਸਰਹੱਦ 'ਤੇ ਬਣਿਆ ਨਿਆਗਰਾ ਝਰਨਾ ਵੀ ਬਰਫ ਨਾਲ ਜੰਮ ਗਿਆ ਹੈ ਤੇ ਲੋਕ ਇਸ ਨੂੰ ਦੇਖਣ ਲਈ ਜਾ ਰਹੇ ਹਨ। ਹਾਲਾਂਕਿ ਵਧੇਰੇ ਠੰਡ ਕਾਰਨ ਸੈਲਾਨੀਆਂ ਦੇ ਆਉਣ 'ਚ ਕਮੀ ਆਈ ਹੈ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement