ਕੈਨੇਡਾ ਦੇ ਰਿਹਾ ਇਨ੍ਹਾਂ ਲੋਕਾਂ ਨੂੰ 15 ਦਿਨ 'ਚ ਵੀਜ਼ਾ
Published : Dec 23, 2017, 4:57 pm IST
Updated : Dec 23, 2017, 11:27 am IST
SHARE ARTICLE

ਐੱਚ1-ਬੀ ਵੀਜ਼ਾ 'ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖਤੀ ਦੇ ਬਾਅਦ ਵੱਡੀ ਗਿਣਤੀ 'ਚ ਭਾਰਤੀ ਪੇਸ਼ੇਵਰ ਕੈਨੇਡਾ ਦਾ ਰੁਖ਼ ਕਰ ਰਹੇ ਹਨ। ਵੀਜ਼ਾ ਨਿਯਮ ਆਸਾਨ ਹੋਣ ਕਾਰਨ ਹੁਣ ਆਈ. ਟੀ. ਪੇਸ਼ੇਵਰ ਕੈਨੇਡਾ ਦੀਆਂ ਕੰਪਨੀਆਂ 'ਚ ਨੌਕਰੀ ਲਈ ਅਪਲਾਈ ਕਰ ਰਹੇ ਹਨ। 

ਇਸ ਦੀ ਵਜ੍ਹਾ ਹੈ ਕੈਨੇਡਾ ਦਾ ਨਵਾਂ 'ਫਾਸਟ ਟ੍ਰੈਕ ਵੀਜ਼ਾ ਪ੍ਰੋਗਰਾਮ'। ਇਸ ਵੀਜ਼ਾ ਪ੍ਰੋਗਰਾਮ ਤਹਿਤ ਹੁਣ ਹਾਈ ਸਕਲਿਡ ਯਾਨੀ ਉੱਚ ਹੁਨਰਮੰਦ ਵਰਕਰਾਂ ਨੂੰ 2 ਹਫਤੇ ਜਾਂ 15 ਦਿਨ ਅੰਦਰ ਵੀਜ਼ਾ ਦੇਣ ਦਾ ਨਿਯਮ ਹੈ। ਇਹ ਵੀਜ਼ਾ ਕੰਪਿਊਟਰ ਪ੍ਰੋਗਰਾਮਰ ਅਤੇ ਸਾਫਟਵੇਅਰ ਇੰਜੀਨਅਰ, ਜੋ ਕਿ ਹਾਈ ਸਕਲਿਡ ਵਰਕਰ ਹਨ ਉਨ੍ਹਾਂ ਨੂੰ ਹੁਣ ਤਕ ਦਿੱਤਾ ਜਾ ਚੁੱਕਾ ਹੈ।



ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਜੂਨ ਤੋਂ ਸਤੰਬਰ ਵਿਚਕਾਰ ਕੈਨੇਡਾ ਵੱਲੋਂ ਨਵੇਂ ਵੀਜ਼ਾ ਨਿਯਮਾਂ ਤਹਿਤ ਵੱਖ-ਵੱਖ ਦੇਸ਼ਾਂ ਦੇ 2,000 ਲੋਕਾਂ ਦੇ ਵੀਜ਼ਾ ਮਨਜ਼ੂਰ ਕੀਤੇ ਗਏ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਗਿਣਤੀ ਭਾਰਤੀਆਂ ਦੀ ਹੈ। ਇਸ ਮਿਆਦ ਦੌਰਾਨ 988 ਭਾਰਤੀ ਪੇਸ਼ੇਵਰਾਂ ਦੇ ਵੀਜ਼ਾ ਮਨਜ਼ੂਰ ਕੀਤੇ ਗਏ। 

ਉੱਥੇ ਹੀ, ਦੂਜੇ ਨੰਬਰ 'ਤੇ ਚੀਨ ਰਿਹਾ। ਚੀਨ ਦੇ 296 ਪੇਸ਼ੇਵਰਾਂ ਨੂੰ ਵੀਜ਼ਾ ਦਿੱਤਾ ਗਿਆ। ਤੀਜੇ ਨੰਬਰ 'ਤੇ ਫਰਾਂਸ ਰਿਹਾ, ਜਿਸ ਦੇ 96 ਲੋਕਾਂ ਦੇ ਵੀਜ਼ਾ ਸਵੀਕਾਰ ਕੀਤੇ ਗਏ। ਨਵੇਂ ਵੀਜ਼ਾ ਪ੍ਰੋਗਰਾਮ 'ਤੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹਸਨ ਨੇ ਕਿਹਾ ਕਿ ਨਵਾਂ ਵੀਜ਼ਾ ਪ੍ਰੋਗਰਾਮ ਉਮੀਦ ਤੋਂ ਜ਼ਿਆਦਾ ਸਫਲ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵੀਜ਼ਾ ਪਾਲਿਸੀ ਬਾਰੇ ਸਾਨੂੰ ਕਾਰੋਬਾਰੀ ਜਗਤ ਤੋਂ ਕਈ ਸੁਝਾਅ ਮਿਲੇ ਸਨ।



ਰਿਪੋਰਟ ਮੁਤਾਬਕ, ਫਾਸਟ ਟ੍ਰੈਕ ਵੀਜ਼ਾ ਵਾਲੇ 3 ਸਾਲ ਤਕ ਦੇ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ। ਇਸ ਦੇ ਨਾਲ ਹੀ ਉਹ ਪੱਕੇ ਹੋਣ ਲਈ ਵੀ ਅਰਜ਼ੀ ਦੇ ਸਕਦੇ ਹਨ। ਨਵੀਂ ਪਾਲਿਸੀ ਦਾ ਸਭ ਤੋਂ ਜ਼ਿਆਦਾ ਫਾਇਦਾ ਕੰਪਿਊਟਰ ਪ੍ਰੋਗਰਾਮਰ, ਸਿਸਟਮ ਐਨਾਲਿਸਟਸ ਅਤੇ ਸਾਫਟਵੇਅਰ ਇੰਜੀਨੀਅਰ ਨੂੰ ਮਿਲ ਰਿਹਾ ਹੈ। 

ਕੈਨੇਡਾ ਦੀਆਂ ਕਈ ਹੋਰ ਕੰਪਨੀਆਂ ਵੀ ਫਾਸਟ ਟ੍ਰੈਕ ਵੀਜ਼ਾ ਪਾਲਿਸੀ ਦਾ ਫਾਇਦਾ ਲੈ ਕੇ ਇਹ ਸੁਵਿਧਾ ਦੇਣ ਦੀ ਤਿਆਰੀ 'ਚ ਹਨ। ਉੱਥੇ ਹੀ ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਿਛਲੇ ਕੁਝ ਸਮੇਂ ਤੋਂ ਐੱਚ1-ਬੀ ਵੀਜ਼ਾ 'ਤੇ ਸਖਤੀ ਕਰ ਰਹੇ ਹਨ।



 ਜਿਸ ਕਾਰਨ ਉਨ੍ਹਾਂ ਦੀ ਆਲੋਚਨਾ ਵੀ ਹੋ ਰਹੀ ਹੈ। ਹਾਲ ਹੀ 'ਚ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀ ਦਾ ਵਰਕ ਪਰਮਿਟ ਵੀ ਬੰਦ ਕਰਨ 'ਤੇ ਵਿਚਾਰ ਪੇਸ਼ ਕੀਤਾ ਗਿਆ ਹੈ। ਅਮਰੀਕੀ ਸਰਕਾਰ ਦੀ ਸਖਤਾਈ ਦੇ ਬਾਅਦ ਪਿਛਲੇ 5 ਸਾਲਾਂ 'ਚ ਪਹਿਲੀ ਵਾਰ ਇਸ ਸਾਲ ਐੱਚ-1ਬੀ ਵੀਜ਼ਾ ਦੇ ਅਰਜ਼ੀ ਦਾਤਾਵਾਂ 'ਚ ਕਮੀ ਆਈ ਹੈ।



SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement