ਕੈਨੇਡਾ: ਸੜਕਾਂ 'ਤੇ ਜਲਦ ਦੌੜਨਗੀਆਂ 'ਡਰਾਈਵਰ-ਲੈੱਸ' ਕਾਰਾਂ
Published : Jan 10, 2018, 10:49 am IST
Updated : Jan 10, 2018, 5:19 am IST
SHARE ARTICLE

ਓਨਟਾਰੀਓ: ਕੈਨੇਡਾ ਦੇ ਓਨਟਾਰੀਓ 'ਚ ਜਲਦ ਹੀ ਡਰਾਈਵਰ-ਲੈੱਸ ਕਾਰਾਂ ਸੜਕਾਂ 'ਤੇ ਦੋੜਨਗੀਆਂ ਤੇ ਚਾਲਕ ਡਰਾਈਵਰ ਵਾਲੀ ਸੀਟ 'ਤੇ ਬੈਠ ਕੇ ਰਾਈਡ ਦਾ ਆਨੰਦ ਮਾਨਣਗੇ।

ਸੂਬੇ ਦੀ ਲਿਬਰਲ ਸਰਕਾਰ ਦੀ ਟੀਚਾ ਹੈ ਕਿ 10 ਸਾਲਾਂ ਦੇ ਅੰਦਰ ਆਟੋਮੇਟਿਡ ਵ੍ਹੀਕਲ ਪਾਇਲਟ ਪ੍ਰੋਜੈਕਟ ਦੇ ਤਹਿਤ ਕਾਰਾਂ ਨੂੰ ਡਰਾਈਵਰ ਲੈੱਸ ਬਣਾਇਆ ਜਾਵੇ ਤੇ ਇਸੇ ਤਹਿਤ ਕੰਪਨੀ ਡਰਾਈਵਰ-ਲੈੱਸ ਕਾਰਾਂ ਦੀ ਟੈਸਟਿੰਗ ਸ਼ੁਰੂ ਕਰਨ ਜਾ ਰਹੀ ਹੈ। ਇਸ ਟੈਸਟਿੰਗ ਦੌਰਾਨ ਚਾਲਕ ਡਰਾਈਵਰ ਦੀ ਸੀਟ ਬੈਠੇਗਾ ਜ਼ਰੂਰ ਪਰ ਕਾਰ ਖੁਦ ਚਲੇਗੀ। ਇਸ ਸਬੰਧੀ ਸਰਕਾਰ ਨੇ ਆਮ ਲੋਕਾਂ ਤੋਂ ਵੀ ਰਾਇ ਮੰਗੀ ਹੈ।


ਟ੍ਰਾਂਸਪੋਰਟ ਮੰਤਰੀ ਸਟੀਵਨ ਡੈਲ ਨੇ ਕਿਹਾ ਕਿ ਓਨਟਾਰੀਓ ਵਿਕਾਸ ਦੇ ਪੱਧਰ 'ਤੇ ਦੁਨੀਆ ਦੀ ਅਗਵਾਈ ਕਰਨ ਲਈ ਤਿਆਰ ਹੈ ਤੇ ਇਸ ਭੂਮਿਕਾ ਨੂੰ ਸੁਰੱਖਿਅਤ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਓਨਟਾਰੀਓ ਕੈਨੇਡਾ ਦਾ ਪਹਿਲਾ ਸੂਬਾ ਹੈ, ਜਿਸ 'ਚ ਇਸ ਪ੍ਰੋਜੈਕਟ ਦੇ ਤਹਿਤ ਪਹਿਲੀ ਟੈਸਟਿੰਗ ਸ਼ੁਰੂ ਕੀਤੀ ਜਾ ਰਹੀ ਹੈ। 


ਵਰਤਮਾਨ ਸਮੇਂ 'ਚ ਬਲੈਕਬੇਰੀ ਦੇ ਕਿਊ.ਐੱਨ.ਐਕਸ., ਮਾਗਨਾ, ਉਬੇਰ ਤੇ ਯੂਨੀਵਰਸਿਟੀ ਆਫ ਵਾਟਰਲੂ ਇਸ ਪ੍ਰੋਜੈਕਟ 'ਚ ਹਿੱਸਾ ਲੈ ਰਹੇ ਹਨ। ਓਨਟਾਰੀਓ ਨੇ ਬੀਤੇ 5 ਸਾਲਾਂ 'ਚ ਇਸ ਪ੍ਰੋਜੈਕਟ ਦੇ ਤਹਿਤ ਇੰਡਸਟਰੀ ਲਗਾਉਣ ਤੇ ਇਸ ਦੇ ਵਿਕਾਸ ਲਈ 80 ਮਿਲੀਅਨ ਡਾਲਰ ਇਕੱਠੇ ਕੀਤੇ ਹਨ, ਜਿਸ 'ਚ ਸਟ੍ਰਾਟਫੋਰਡ ਦਾ ਇਕ ਸ਼ੋਅਰੂਮ ਵੀ ਸ਼ਾਮਿਲ ਹੈ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement