ਕੈਨੇਡਾ ਸਟੱਡੀ ਲਈ ਗਏ ਨੌਜਵਾਨ ਦੀ 2 ਦਿਨ ਬਾਅਦ ਮੌਤ
Published : Dec 23, 2017, 1:19 pm IST
Updated : Dec 23, 2017, 7:49 am IST
SHARE ARTICLE

ਕੈਨੇਡਾ ਸਟੱਡੀ ਲਈ ਗਏ ਪੰਜਾਬ ਦੇ ਨੌਜਵਾਨ ਸਹਿਜ ਜੁਨੇਜਾ ਮੌਤ ਦੇ ਮਾਮਲੇ 'ਚ ਪਰਿਵਾਰ ਵਲੋਂ ਮਦਦ ਦੀ ਗੁਹਾਰ ਲਾਉਣ ਤੋਂ ਬਾਅਦ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਨੇ ਮਾਮਲੇ ਦਾ ਨੋਟਿਸ ਲਿਆ ਹੈ। ਸ਼੍ਰੀਮਤੀ ਦਿਕਸ਼ਿਤ ਨੇ ਇਸ ਸਬੰਧ 'ਚ ਨੋਟਿਸ ਲੈਂਦਿਆਂ ਉਕਤ ਮਾਮਲੇ ਬਾਰੇ ਭਾਰਤੀ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ । 

 ਜਿਸ ਪਿੱਛੋਂ ਵਿਦੇਸ਼ ਮੰਤਰਾਲੇ ਵਲੋਂ ਫੈਸਲਾ ਲਿਆ ਗਿਆ ਕਿ ਕੈਨੇਡਾ 'ਚ ਮੌਤ ਦੇ ਮੂੰਹ 'ਚ ਗਏ ਭਾਰਤੀ ਨੌਜਵਾਨ ਦੀ ਮ੍ਰਿਕਤ ਦੇਹ ਭਾਰਤ ਲਿਆਉਣ ਲਈ ਯਤਨ ਕਰੇਗਾ ਤੇ ਇਸ 'ਤੇ ਜੋ ਵੀ ਖਰਚ ਆਵੇਗਾ ਉਹ ਭਾਰਤ ਸਰਕਾਰ ਵਲੋਂ ਅਦਾ ਕੀਤਾ ਜਾਵੇਗਾ।



ਜ਼ਿਕਰਯੋਗ ਹੈ ਕਿ ਜਲੰਧਰ ਦੇ ਪਾਮਰੋਇਲ ਫਲੈਟਸ ਗਰੀਨ ਮਾਡਲ ਟਾਊਨ ਦਾ ਰਹਿਣ ਵਾਲਾ ਸਹਿਜ ਜੁਨੇਜਾ 18 ਦਸੰਬਰ ਨੂੰ ਕੈਨੇਡਾ ਸਟੱਡੀ ਵੀਜ਼ਾ 'ਤੇ ਗਿਆ ਸੀ ਤੇ ਉਸ ਤੋਂ 2 ਦਿਨ ਬਾਅਦ 20 ਦਸੰਬਰ ਨੂੰ ਉਸ ਦੀ ਮੌਤ ਦੀ ਖਬਰ ਉਸ ਦੇ ਪਰਿਵਾਰ ਨੂੰ ਮਿਲ ਗਈ। 

ਇਹ ਸੁਣਦਿਆਂ ਹੀ ਪਰਿਵਾਰ 'ਤੇ ਦੁਖਾਂ ਦਾ ਪਹਾੜ ਡਿੱਗ ਗਿਆ। ਸਹਿਜ ਦੇ ਪਿਤਾ ਇੰਦਰਜੀਤ ਸਿੰਘ ਤੇ ਮਾਤਾ ਅਨੂੰ ਜੁਨੇਜਾ ਨੇ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਨ੍ਹਾਂ ਦੀ ਆਰਥਿਕ ਹਾਲਤ ਠੀਕ ਨਹੀਂ ਹੈ ਤੇ ਭਾਰਤ ਸਰਕਾਰ ਵਲੋਂ ਉਨ੍ਹਾਂ ਦੇ ਬੇਟੇ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦਾ ਉਪਰਾਲਾ ਕੀਤਾ ਜਾਵੇ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement