ਕੈਨੇਡਾ: ਸਿੱਖ ਨੌਜਵਾਨ ਨੂੰ ਦਸਤਾਰ ਉਤਾਰਨ ਦੀ ਹਦਾਇਤ ਦੇਣ ਵਾਲਿਆਂ ਨੇ ਮੰਗੀ ਮੁਆਫੀ
Published : Jan 21, 2018, 12:32 pm IST
Updated : Jan 21, 2018, 7:02 am IST
SHARE ARTICLE

ਟੋਰਾਂਟੋ: ਕੈਨੇਡਾ ਦੇ ਪ੍ਰਿੰਸ ਐਡਵਰਡ ਆਇਲੈਂਡ 'ਚ ਇਕ ਸਿੱਖ ਨੌਜਵਾਨ ਨੂੰ ਰਾਯਲ ਕੈਨੇਡੀਅਨ ਲੀਜ਼ਨ 'ਚ ਦਾਖਲ ਹੋਣ ਦੌਰਾਨ ਦਸਤਾਰ ਉਤਾਰਨ ਦੀ ਹਦਾਇਤ ਦਿੱਤੀ ਗਈ ਸੀ ਅਤੇ ਉਸ 'ਤੇ ਨਸਲੀ ਟਿੱਪਣੀਆਂ ਵੀ ਕੀਤੀਆਂ ਗਈਆਂ। ਜਸਵਿੰਦਰ ਸਿੰਘ ਅਤੇ ਸਨੀ ਪੰਨੂ ਬੀਤੇ ਦਿਨੀਂ ਆਪਣੀ ਇਕ ਮਹਿਲਾ ਸਾਥੀ ਨਾਲ ਲੀਜਨ ਹਾਊਸ 'ਚ ਗਏ ਜਸਵਿੰਦਰ ਸਿੰਘ ਨੇ ਦਸਤਾਰ ਬੰਨੀ ਹੋਈ ਸੀ ਅਤੇ ਲੀਜਨ ਹਾਊਸ 'ਚ ਮੌਜੂਦ ਕੁਝ ਲੋਕਾਂ ਨੇ ਇਸ 'ਤੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ। ਜਸਵਿੰਦਰ ਸਿੰਘ ਵਲੋਂ ਦਸਤਾਰ ਦੀ ਅਹਿਮੀਅਤ ਸਮਝਾਉਣ ਦੇ ਬਾਵਜੂਦ ਲੀਜਨ ਹਾਊਸ 'ਚ ਮੌਜੂਦ ਲੋਕਾਂ ਨੇ ਇਕ ਨਾ ਸੁਣੀ ਅਤੇ ਤਿੰਨਾਂ ਲੋਕਾਂ ਨੂੰ ਉਥੋਂ ਜਾਣ ਲਈ ਕਹਿ ਦਿੱਤਾ।



ਕੁਝ ਲੋਕਾਂ ਨੇ ਆਪਣੇ 'ਮੁਲਕ ਵਾਪਸ ਚਲਾ ਜਾਉ' ਵਰਗੀਆਂ ਨਸਲੀ ਟਿੱਪਣੀਆਂ ਵੀ ਕੀਤੀਆਂ। ਬੁੱਧਵਾਰ ਦੇਰ ਸ਼ਾਮ ਵਾਪਰੀ ਇਸ ਘਟਨਾ ਮਗਰੋਂ ਸ਼ੁੱਕਰਵਾਰ ਨੂੰ ਲੀਜਨ ਹਾਊਸ ਨੇ ਇਹ ਕਹਿੰਦਿਆਂ ਮੁਆਫੀ ਮੰਗ ਲਈ ਸਭ ਕੁਝ ਗਲਤਫਹਿਮੀ ਕਾਰਨ ਹੋਇਆ। ਤਿਹਨਿਸ਼ ਲੀਜਨ ਦੇ ਮੁੱਖੀ ਸਟੀਫਨ ਗੈਲੇਂਟ ਨੇ ਕਿਹਾ ਕਿ ਸਟਾਫ ਨੂੰ ਇਹ ਪਤਾ ਨਹੀਂ ਸੀ ਕਿ ਦਸਤਾਰ ਦੀ ਅਹਿਮੀਅਤ ਕੀ ਹੈ। 


ਸਾਡੇ ਲੀਜਨ ਹਾਊਸ ਦੇ ਇਤਿਹਾਸ 'ਚ ਇਹ ਪਹਿਲੀ ਘਟਨਾ ਸੀ ਜਦੋਂ ਕੋਈ ਦਸਤਾਰ ਬੰਨ ਕੇ ਆਇਆ। ਸਟੀਫਨ ਨੇ ਮੰਨਿਆ ਕਿ ਰਾਯਲ ਕੈਨੇਡੀਅਨ ਲੀਜਨ ਵਲੋਂ ਧਾਰਮਿਕ ਪਹਿਰਾਵੇ 'ਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਪਰ ਜਦੋਂ ਤੱਕ ਇਹ ਸਮਝ ਆਇਆ ਕਿ ਜਸਵਿੰਦਰ ਸਿੰਘ ਦੇ ਦਸਤਾਰ ਬੰਨੀ ਹੋਈ ਹੈ, ਉਦੋਂ ਤੱਕ ਮਾਮਲਾ ਕਾਫੀ ਭੱਖ ਚੁੱਕਿਆ ਸੀ। 



ਸਟੀਫਨ ਨੇ ਮੰਨਿਆ ਕਿ ਸਟਾਫ ਨੇ ਜਸਵਿੰਦਰ ਸਿੰਘ ਨੂੰ ਦਸਤਾਰ ਉਤਾਰਨ ਲਈ ਕਹਿ ਕੇ ਗਲਤੀ ਕੀਤੀ ਸੀ। ਮੈਂ ਇਸ ਘਟਨਾ ਲਈ ਦਿਲੋਂ ਮੁਆਫੀ ਮੰਗਦੀ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਜਸਵਿੰਦਰ ਸਿੰਘ ਅਤੇ ਉਸ ਦੇ ਸਾਥੀ ਦਾ ਲੀਜਨ 'ਚ ਖਿੜੇ-ਮੱਥੇ ਸਵਾਗਤ ਕੀਤਾ ਜਾਵੇਗਾ ਅਤੇ ਸਟਾਫ ਨੂੰ ਧਾਰਮਿਕ ਮਾਮਲਿਆਂ ਬਾਰੇ ਵਧੇਰੇ ਸਿਖਲਾਈ ਦਿੱਤੀ ਜਾਵੇਗੀ।

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement