ਖੇਤੀ ਦੁਨੀਆ 'ਚ ਛਾਇਆ ਅੰਬਰਸਰੀਆ ਸਿਮਰਪਾਲ, ਰੱਖੇ 17,000 ਕਾਮੇ
Published : Feb 10, 2018, 12:30 pm IST
Updated : Feb 10, 2018, 7:00 am IST
SHARE ARTICLE

ਚੰਡੀਗੜ੍ਹ: ਸਰਦਾਰਾਂ ਨੇ ਦੁਨੀਆ ਦੇ ਹਰ ਖੇਤਰ ਵਿੱਚ ਝੰਡੇ ਗੱਡੇ ਹਨ। ਅਜਿਹੀ ਕਹਾਣੀ ਅਰਜਨਟੀਨਾ ਦੇ ਸਰਦਾਰ ਸਿਮਰਪਾਲ ਸਿੰਘ ਦੀ ਹੈ। ਅੰਮ੍ਰਿਤਸਰ ਦੇ ਸਿਮਰਪਾਲ ਨੂੰ ਅਰਜਨਟੀਨਾ ਦੇ ਪੀਨਟਸ ਕਿੰਗ (ਮੂੰਗਫਲੀ ਰਾਜਾ) ਕਿਹਾ ਜਾਂਦਾ ਹੈ। ਉਸ ਦੀ ਕੰਪਨੀ ਸਿੰਗਾਪੁਰ ਆਧਾਰਤ ਓਲਮ ਇੰਟਰਨੈਸ਼ਨਲ ਦੁਨੀਆ ਦੀ ਦੂਸਰੀ ਸਭ ਤੋਂ ਵੱਡੀ ਮੂੰਗਫਲੀ ਐਕਪੋਰਟਰ ਹੈ। ਹਜ਼ਾਰਾਂ ਹੈਕਟੇਅਰ ਖੇਤਾਂ ਦੇ ਮਾਲਕ ਸਿਮਰਪਾਲ ਮੂੰਗਫਲੀ, ਸੋਆ, ਮੱਕਾ ਤੇ ਚੌਲ ਦੀ ਖੇਤੀ ਕਰਦਾ ਹੈ ਤੇ ਪੂਰੀ ਦੁਨੀਆ ਵਿੱਚ ਐਕਸਪੋਰਟ ਕਰਦਾ ਹੈ। ਅੰਮ੍ਰਿਤਸਰ ਦੇ ਸਿਮਰਪਾਲ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਖੇਤੀ ਵੀ ਬੀਐਸਸੀ (ਆਨਰ) ਕੀਤੀ ਸੀ। ਫਿਰ ਗੁਜਰਾਤ ਇੰਸਟੀਚਿਊਟ ਆਫ਼ ਰੂਰਲ ਮੈਨੇਜਮੈਂਟ ਤੋਂ ਐਮਬੀਏ ਕੀਤੀ। 


ਅਫ਼ਰੀਕਾ, ਘਾਨਾ, ਆਈਵਰੀ ਕੋਸਟ ਤੇ ਈਸਟ ਮੋਜਾਬਿੰਕ ਵਿੱਚ ਕੰਮ ਕਰਨ ਮਗਰੋਂ ਉਸ ਦੀ ਫੈਮਲੀ 2005 ਵਿੱਚ ਅਰਜਨਟੀਨਾ ਵਿੱਚ ਜਾ ਕੇ ਵੱਸ ਗਿਆ। ਇੱਕ ਵੈੱਬਸਾਈਟ ਨੂੰ ਦਿੱਤੀ ਇੰਟਰਵਿਊ ਵਿੱਚ ਸਿਮਰਪਾਲ ਨੇ ਦੱਸਿਆ ਕਿ ਅਰਜਨਟੀਨਾ ਵਿੱਚ ਵੱਡੇ ਪੈਮਾਨੇ ਉੱਤੇ ਖੇਤੀ ਕਰਨ ਦਾ ਜੋਖ਼ਮ ਭਰਿਆ ਕੰਮ ਸੀ। ਫਿਰ ਵੀ ਉਸ ਨੇ ਮੋਟੀ ਰਕਮ ਦੇ ਕੇ 40 ਹੈਕਟੇਅਰ ਜ਼ਮੀਨ ਖ਼ਰੀਦ ਲਈ, ਜਿੱਥੇ ਉਹ ਕਈ ਤਰ੍ਹਾਂ ਦੀਆਂ ਫ਼ਸਲਾਂ ਦੀ ਖੇਤੀ ਕਰਨ ਲੱਗਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਅੱਜ ਉਹ 20 ਹਜ਼ਾਰ ਹੈਕਟੇਅਰ ਜ਼ਮੀਨ ਉੱਤੇ ਮੂੰਗਫਲੀ ਦੀ ਖੇਤੀ ਕਰਦਾ ਹੈ। 10 ਹਜ਼ਾਰ ਹੈਕਟੇਅਰ ਉੱਤੇ ਸੋਆ ਤੇ ਮੱਕਾ ਉਗਾਉਂਦਾ ਹੈ। 


1700 ਹੈਕਟੇਅਰ ਚੌਲ ਲਈ ਖੇਤੀ ਪਟੇ ਉੱਤੇ ਲਈ ਹੋਈ ਹੈ। ਓਲਮ ਇੰਟਰਨੈਸ਼ਨਲ ਦਾ ਹੈੱਡ ਕੁਆਰਟਰ ਸਿੰਗਾਪੁਰ ਵਿੱਚ ਬਣਾਇਆ ਹੈ। ਕੰਪਨੀ ਦਾ ਕਾਰੋਬਾਰ 70 ਦੇਸ਼ਾਂ ਵਿੱਚ ਫੈਲਿਆ ਹੈ। 70 ਦੇਸ਼ਾਂ ਵਿੱਚ ਉਸ ਦੀ ਕੰਪਨੀ ਵਿੱਚ 17 ਹਜ਼ਾਰ ਕਰਮਚਾਰੀ ਕੰਮ ਕਰਦੇ ਹਨ। ਉਸ ਦੀ ਕੰਪਨੀ ਦੇ ਸੀਈਓ ਤੇ ਗਰੁੱਪ ਮੈਨੇਜਿੰਗ ਡਾਇਰੈਕਟਰ ਭਾਰਤੀ ਮੂਲ ਦੇ ਸਨੀ ਜਾਰਜ ਵਰਗੀਸ ਹਨ। ਕੰਪਨੀ ਦਾ ਸਾਲਾਨਾ ਰੀਵਿਊ 8 ਖਰਬ ਰੁਪਏ ਹੈ। ਕੰਪਨੀ ਕੋਲ 47 ਖੇਤੀ ਨਾਲ ਜੁੜੇ ਉਤਪਾਦ ਹਨ।



ਅਰਜਨੀਟਾ ਵਿੱਚ ਉਸ ਦੇ ਆਫ਼ਿਸ ਵਿੱਚ 200 ਕਰਮਚਾਰੀਆਂ ਵਿੱਚ ਸਿਰਫ਼ ਦੋ ਹੀ ਭਾਰਤੀ ਹਨ। ਉਸ ਦੀ ਪਤਨੀ ਹਰਪ੍ਰੀਤ ਤੇ ਸਿਮਰ ਕੰਮ ਦੌਰਾਨ ਹਮੇਸ਼ਾ ਸਪੇਨਿਸ਼ ਬੋਲਦੇ ਹਨ ਪਰ ਫੈਮਲੀ ਵਿੱਚ ਪੰਜਾਬੀ ਭਾਸ਼ਾ ਵਿੱਚ ਹੀ ਗੱਲ ਕਰਦੇ ਹਨ। ਰਾਜਧਾਨੀ ਨਿਊਨਸ ਆਇਰਸ ਵਿੱਚ ਸਿਮਰ ਦੀ ਹਰਮਨ ਪਿਆਰਤਾ ਕਾਰਨ ਹੀ ਭਾਰਤੀਆਂ ਦੇ ਦਰਜਨਾਂ ਰੈਸਟੋਰੈਂਟ ਖੁੱਲ੍ਹ ਚੁੱਕੇ ਹਨ। ਸਿਮਰਪਾਲ ਨੇ ਇੰਟਰਵਿਊ ਵਿੱਚ ਦੱਸਿਆ ਕਿ ਜਦੋਂ ਅਰਜਨੀਟਾ ਦੇ ਲੋਕ ਉਸ ਨੂੰ ਪ੍ਰਿੰਸ ਜਾਂ ਕਿੰਗ ਕਹਿ ਕੇ ਬੁਲਾਉਂਦੇ ਹਨ ਤਾਂ ਉਸ ਨੂੰ ਸ਼ਰਮ ਆ ਜਾਂਦੀ ਹੈ। 


ਉਨ੍ਹਾਂ ਦੱਸਿਆ ਕਿ ਹਰ ਕੋਈ ਉਸ ਦੀ ਪੱਗ ਦਾ ਫੈਨ ਹੈ। ਇੱਥੇ ਲੋਕ ਸੋਚਦੇ ਹਨ ਕਿ ਪਗੜੀ ਪਹਿਨਣ ਵਾਲਾ ਅਮੀਰ ਤੇ ਸ਼ਾਹੀ ਪਰਿਵਾਰ ਤੋਂ ਹੁੰਦਾ ਹੈ। ਸਿਮਰ ਮੁਤਾਬਕ ਉਸ ਦਾ ਬਚਪਨ ਪੱਛਮੀ ਬੰਗਾਲ ਦੇ ਦੁਰਗਾਪੁਰ ਵਿੱਚ ਬੀਤਿਆ ਹੈ। ਇਹ ਰਾਜ ਦਾ ਸਨਅਤੀ ਖੇਤਰ ਹੈ। ਉਹ ਬਚਪਨ ਤੋਂ ਹੀ ਅਰਜਨਟੀਨਾ ਫੁਟਬਾਲ ਟੀਮ ਦਾ ਸਮਰਥਕ ਸੀ। ਉਨ੍ਹਾਂ ਨੇ ਕਦੇ ਸੋਚਿਆ ਨਹੀਂ ਸੀ ਕਿ ਇੱਕ ਦਿਨ ਇੱਥੇ ਕੰਮ ਕਰਨ ਆਉਣਗੇ।

SHARE ARTICLE
Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement