ਕੁਲਭੂਸ਼ਣ ਜਾਧਵ ਦੀ ਮਾਂ ਨੇ ਪਾਕਿਸਤਾਨ ਦੀ ਯੋਜਨਾ ਨੂੰ ਇਸ ਤਰ੍ਹਾਂ ਕੀਤਾ ਨਾਕਾਮ
Published : Dec 28, 2017, 11:59 am IST
Updated : Dec 28, 2017, 6:29 am IST
SHARE ARTICLE

ਉਮੀਦ ਸੀ ਕਿ ਜਦੋਂ ਇਕ ਮਾਂ ਲੱਗਭਗ 22 ਮਹੀਨੇ ਤੋਂ ਪਾਕਿਸਤਾਨ ਦੀ ਕੈਦ ਵਿਚ ਬੰਦ ਆਪਣੇ ਪੁੱਤਰ ਨੂੰ ਮਿਲੇਗੀ ਤਾਂ ਫੁੱਟ-ਫੁੱਟ ਕੇ ਰੋ ਪਏਗੀ ਪਰ ਇਕ ਮਾਂ ਨੇ ਇਸ ਜਜਬਾਤੀ ਪਲ ਵਿਚ ਖੁਦ ਨੂੰ ਸੰਭਾਲਦੇ ਹੋਏ ਪੁੱਤਰ ਤੋਂ ਹੀ ਉਲਟੇ ਸਵਾਲ ਕਰਦੇ ਹੋਏ ਪਾਕਿਸਤਾਨ ਦੇ ਇਰਾਦਿਆਂ 'ਤੇ ਪਾਣੀ ਫੇਰ ਦਿੱਤਾ। ਦਰਅਸਲ ਸੋਮਵਾਰ ਨੂੰ ਮਾਂ-ਪੁੱਤਰ ਦੀ ਮੁਲਾਕਾਤ ਦੌਰਾਨ ਜਦੋਂ ਜਾਧਵ ਪਾਕਿਸਤਾਨ ਵੱਲੋਂ ਦਾਖਲ ਕੀਤੀ ਗਈ ਚਾਰਜਸ਼ੀਟ ਦੇ ਬਾਰੇ ਵਿਚ ਦੱਸ ਰਹੇ ਸਨ ਤਾਂ ਕੁਲਭੂਸ਼ਣ ਦੀ ਮਾਂ ਅਵੰਤੀ ਜਾਧਵ ਨੇ ਪੁੱਤਰ ਨੂੰ ਟੋਕਦੇ ਹੋਏ ਕਿਹਾ, 'ਤੁਸੀਂ ਕਿਉਂ ਇਸ ਤਰ੍ਹਾਂ ਕਹਿ ਰਹੇ ਹੋ? ਤੁਸੀਂ ਤਾਂ ਈਰਾਨ ਵਿਚ ਬਿਜਨੈਸ ਕਰ ਰਹੇ ਸੀ। 

 ਉਸ ਸਮੇਂ ਤੁਹਾਨੂੰ ਉਥੋਂ ਅਗਵਾ ਕੀਤਾ ਗਿਆ ਸੀ ਅਤੇ ਤੁਹਾਨੂੰ ਸਾਰੀ ਸੱਚਾਈ ਦੱਸਣੀ ਚਾਹੀਦੀ ਸੀ।ਦੱਸਣਯੋਗ ਹੈ ਕਿ ਸੋਮਵਾਰ 25 ਦਸੰਬਰ ਨੂੰ ਪਾਕਿਸਤਾਨ ਦੀ ਜੇਲ ਵਿਚ ਬੰਦ ਭਾਰਤੀ ਜਲ-ਸੈਨਾ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਨਾਲ ਉਨ੍ਹਾਂ ਦੀ ਮਾਂ ਅਵੰਤੀ ਅਤੇ ਪਤਨੀ ਚੇਤਨਾ ਜਾਧਵ ਦੀ ਮੁਲਾਕਾਤ ਕਰਾਈ ਗਈ। ਇਹ ਮੁਲਾਕਾਤ ਇਸਲਾਮਾਬਾਦ ਸਥਿਤ ਵਿਦੇਸ਼ ਮੰਤਰਾਲੇ ਵਿਚ ਹੋਈ ਸੀ। 


ਆਪਣੀ ਪਤਨੀ ਅਤੇ ਮਾਂ ਨਾਲ ਮੁਲਾਕਾਤ ਦੌਰਾਨ ਜਾਧਵ ਸਹਿਜ ਨਹੀਂ ਸਨ। ਉਨ੍ਹਾਂ ਨੇ ਆਪਣੀ ਮਾਂ ਅਤੇ ਪਤਨੀ ਦਾ ਸਵਾਗਤ ਕੀਤਾ ਪਰ ਉਸ ਤਰੀਕੇ ਨਾਲ ਨਹੀਂ, ਜਿਵੇਂ ਕੋਈ ਲੰਬੇ ਸਮੇਂ ਤੋਂ ਵਿਛੜਿਆ ਪਤੀ ਜਾਂ ਪੁੱਤਰ ਕਰਦਾ ਹੈ। ਜਾਧਵ ਇਸ ਮੁਲਾਕਾਤ ਦੌਰਾਨ ਉਹ ਗੱਲਾਂ ਕਹਿ ਰਹੇ ਸਨ ਜੋ ਪਾਕਿਸਤਾਨ ਨੇ ਉਨ੍ਹਾਂ ਨੂੰ ਕਹੀਆਂ ਸਨ। ਮਾਂ ਅਵੰਤੀ ਨੂੰ ਆਪਣੇ ਪੁੱਤਰ ਦਾ ਵਿਵਹਾਰ ਥੋੜ੍ਹਾ ਸਹੀ ਨਹੀਂ ਲੱਗਿਆ ਤਾਂ ਉਨ੍ਹਾਂ ਨੇ ਉਚੀ ਆਵਾਜ਼ ਨਾਲ ਪੁੱਤਰ ਨੂੰ ਟੋਕਿਆ, ਕਿ ਉਹ ਝੂਠ ਕਿਉਂ ਬੋਲ ਰਿਹਾ ਹੈ। 

ਸੱਚਾਈ ਕਿਉਂ ਨਹੀਂ ਦੱਸਦਾ ਕਿ ਈਰਾਨ ਵਿਚ ਉਹ ਆਪਣੇ ਕਾਰੋਬਾਰ ਵਿਚ ਰੁੱਝਿਆ ਹੋਇਆ ਸੀ ਅਤੇ ਉਸ ਨੂੰ ਅਗਵਾ ਕੀਤਾ ਗਿਆ ਸੀ। ਪਾਕਿਸਤਾਨ ਇਸ ਪੂਰੀ ਮੁਲਾਕਾਤ ਨੂੰ ਰਿਕਾਰਡ ਕਰ ਕੇ ਇਹ ਸਾਬਿਤ ਕਰਨਾ ਚਾਹੁੰਦਾ ਸੀ ਕਿ ਜਾਧਵ ਸਹੀ ਵਿਚ ਭਾਰਤੀ ਜਾਸੂਸ ਹੈ, ਕਿਉਂਕਿ ਉਸ ਨੇ ਪੂਰੀ ਮੁਲਾਤਾਕ ਦੀ ਸਕ੍ਰਿਪਟ ਇਸ ਤਰ੍ਹਾਂ ਨਾਲ ਤਿਆਰ ਕੀਤੀ ਸੀ ਕਿ ਇਕ ਮਾਂ ਵੀ ਆਪਣੇ ਪੁੱਤਰ ਦੇ ਕਬੂਲਨਾਮਿਆਂ ਦੌਰਾਨ ਹਾਂ ਵਿਚ ਹਾਂ ਬੋਲ ਦੇਵੇਗੀ ਪਰ ਪਾਕਿਸਤਾਨ ਦੇ ਇਰਾਦੇ ਇਕ ਮਾਂ ਦੇ ਇਸ ਵਿਵਹਾਰ ਕਾਰਨ ਧਰੇ ਦੇ ਧਰੇ ਹੀ ਰਹਿ ਗਏ। 


70 ਸਾਲਾ ਅਵੰਤੀ ਨੇ ਇਸ ਦੌਰਾਨ ਨਾ ਸਿਰਫ ਸੰਜਮ ਦੀ ਪਛਾਣ ਦਿੱਤੀ ਸਗੋਂ ਪੁੱਤਰ ਦੀ ਹਾਲਤ ਦੇਖ ਕੇ ਖੁੱਦ ਨੂੰ ਸੰਭਾਲਦੇ ਹੋਏ ਪਾਕਿਸਤਾਨ ਦੀ ਟੇਢੀ ਚਾਲ ਨੂੰ ਵੀ ਨਾਕਾਮ ਕਰ ਦਿੱਤਾ।ਇਸ ਮਾਂ ਨੇ ਉਸ ਸਮੇਂ ਵੀ ਸ਼ਾਨਦਾਰ ਸਾਹਸ ਦਿਖਾਇਆ ਜਦੋਂ ਪਾਕਿਸਤਾਨੀ ਮੀਡੀਆ ਉਨ੍ਹਾਂ ਦੇ ਪੱਤਰ ਨੂੰ ਕਾਤਲ ਕਹਿ ਕੇ ਬੁਲਾ ਰਿਹਾ ਸੀ। 

ਉਨ੍ਹਾਂ ਨੇ ਸੰਜਮ ਨਾਲ ਪਾਕਿਸਤਾਨ ਮੀਡੀਆ ਦਾ ਸਵਾਗਤ ਕੀਤਾ ਅਤੇ ਬਿਨਾਂ ਕਿਸੇ ਪ੍ਰਤੀਕਿਰਿਆ ਦੇ ਅੱਗੇ ਚਲੀ ਗਈ, ਜਦੋਂਕਿ ਇਸ ਦੌਰਾਨ ਮੀਡੀਆ ਕਰਮਚਾਰੀ ਤਿੱਖੇ ਸਵਾਲਾਂ ਨਾਲ ਹਮਲਾ ਕਰਦੇ ਰਹੇ। ਮੁਲਾਕਾਤ ਦੇ ਬਾਰੇ ਵਿਚ ਭਾਰਤੀ ਵਿਦੇਸ਼ ਮੰਤਰਾਲਾ ਨੇ ਮੰਗਲਵਾਰ ਨੂੰ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਨੇ ਇਸ ਮੁਲਾਕਾਤ ਦੌਰਾਨ ਭਾਰਤੀ ਸੱਭਿਆਚਾਰ ਅਤੇ ਧਾਰਮਿਕ ਭਾਵਨਾਵਾਂ ਦਾ ਖਿਆਲ ਨਹੀਂ ਕੀਤਾ। 


ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਕਿ ਮੁਲਾਕਾਤ ਤੋਂ ਪਹਿਲਾਂ ਕੁਲਭੂਸ਼ਣ ਜਾਧਵ ਦੀ ਪਤਨੀ ਅਤੇ ਮਾਂ ਦੀਆਂ ਚੂੜੀਆਂ, ਬਿੰਦੀ ਅਤੇ ਮੰਗਲਸੂਤਰ ਉਤਰਵਾਏ ਗਏ। ਇੱਥੋਂ ਤੱਕ ਕਿ ਉਨ੍ਹਾਂ ਦੇ ਕੱਪੜੇ ਵੀ ਬਦਲਵਾਏ ਗਏ ਅਤੇ ਉਨ੍ਹਾਂ ਦੇ ਬੂਟ ਵਾਪਸ ਵੀ ਨਹੀਂ ਕੀਤੇ।

SHARE ARTICLE
Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement