
ਲੰਦਨ: ਜੇਕਰ ਤੁਸੀਂ ਲਗਾਤਾਰ ਸਫਰ ਕਰਦੇ ਰਹਿਣਾ ਪਸੰਦ ਕਰਦੇ ਹੋ ਤਾਂ ਇਹ ਤੁਹਾਡੇ ਲਈ ਖਤਰਾ ਵੀ ਬਣ ਸਕਦਾ ਹੈ। ਲਗਾਤਾਰ ਸਫਰ ਕਰਨਾ ਜੈੱਟ ਲੈਗ ਦਾ ਕਾਰਨ ਬਣ ਸਕਦਾ ਹੈ। ਇਸ ਨਾਲ ਕੈਂਸਰ ਦਾ ਖਤਰਾ ਵਧ ਜਾਂਦਾ ਹੈ। ਇਹ ਸਾਡੇ ਸਰੀਰ ਦੀ ‘ਬੌਡੀ ਕਲੌਕ’ ਨੂੰ ਵਿਗਾੜਦਾ ਹੈ ਤੇ ਇਸ ਨਾਲ ਟਿਊਮਰ ਬਣਨ ਦਾ ਖਦਸ਼ਾ ਰਹਿੰਦਾ ਹੈ। ਇਹ ਨਵੀਂ ਰਿਸਰਚ ਵਿੱਚ ਸਾਹਮਣੇ ਆਇਆ ਹੈ।
ਰਿਸਰਚ ਵਿੱਚ ਪਤਾ ਲੱਗਿਆ ਹੈ ਕਿ ਲੋਕਾਂ ਦੇ ਅੰਦਰੂਨੀ ਸਰੀਰ ਦਾ ਕੋਸ਼ਿਕਾਵਾਂ ‘ਤੇ ਤੇਜ਼ੀ ਨਾਲ ਅਸਰ ਹੁੰਦਾ ਹੈ ਜਿਸ ਨਾਲ ਕੈਂਸਰ ਨੂੰ ਰੋਕਣਾ ਮੁਸ਼ਕਲ ਹੋ ਜਾਂਦਾ ਹੈ। ਬਰਲਿਨ ਦੀ ਚੈਰਿਟੇ ਮੈਡੀਕਲ ਯੂਨੀਵਰਸਿਟੀ ਦੇ ਮੁੱਖ ਲੇਖਕ ਅੰਜੇਲਾ ਰਿਲੋਗੀਓ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਾਡੀ ਅੰਦਰੂਨੀ ਘੜੀ ਬਾਹਰੀ ਰੋਸ਼ਨੀ ਤੇ ਹਨੇਰੇ ਦੇ ਨਾਲ ਮਿਲ ਕੇ ਚਲਦੀ ਹੈ ਤੇ ਨਾਲ ਹੀ ਲੋਕਾਂ ਦੇ ਵਿਵਹਾਰ ਤੇ ਗਤੀਵਿਧੀਆਂ ਨੂੰ ਪ੍ਰੇਰਤ ਕਰਦੀ ਹੈ।
ਪਿਛਲੀ ਰਿਸਰਚ ਵਿੱਚ ਪਤਾ ਲੱਗਿਆ ਸੀ ਕਿ ਕੋਸ਼ਿਕਾਵਾਂ ਦੇ ਸਾਈਜ਼ ਵਿੱਚ ਸਮੇਂ-ਸਮੇਂ ‘ਤੇ ਉਤਾਰ-ਚੜ੍ਹਾਅ ਆਉਂਦੇ ਰਹਿੰਦੇ ਹਨ। ਇਸ ਨੂੰ ਕੈਂਸਰ ਨਾਲ ਜੋੜਿਆ ਜਾ ਸਕਦਾ ਹੈ। ਜ਼ਿੰਦਗੀ ਦੀ ਰੂਟੀਨ ਵਿੱਚ ਬਦਲਾਅ ਦਿਲ ਦੀਆਂ ਬੀਮਾਰੀਆਂ ਤੇ ਡਾਇਬਟੀਜ਼ ਦੇ ਖਤਰੇ ਨੂੰ ਵੀ ਵਧਾ ਸਕਦਾ ਹੈ।