ਮਹਾਨ ਵਿਗਿਆਨੀ ਸ‍ਟੀਫ਼ਨ ਹਾਕਿੰਗ ਦਾ ਦਿਹਾਂਤ
Published : Mar 14, 2018, 11:24 am IST
Updated : Mar 14, 2018, 5:54 am IST
SHARE ARTICLE

ਲੰਡਨ : ਦੁਨੀਆਂ ਦੇ ਮਸ਼ਹੂਰ ਬਰਤਾਨਵੀ ਵਿਗਿਆਨੀ ਸਟੀਫ਼ਨ ਹਾਕਿੰਗ ਦੀ ਮੌਤ ਹੋ ਗਈ ਹੈ। ਉਹ 76 ਸਾਲ ਦੇ ਸਨ ਅਤੇ ਕੈਂਬ੍ਰਿਜ ਸਥਿਤ ਅਪਣੇ ਘਰ ਵਿਚ ਹੀ ਉਨ੍ਹਾਂ ਨੇ ਆਖ਼ਰੀ ਸਾਹ ਲਏ। ਹਾਕਿੰਗ ਦੇ ਪਰਵਾਰ ਵਾਲਿਆਂ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸਟੀਫ਼ਨ ਦੀ ਬੁੱਧਵਾਰ ਸਵੇਰੇ ਉਨ੍ਹਾਂ ਦੇ ਘਰ ਵਿਚ ਮੌਤ ਹੋ ਗਈ ਹੈ। ਦਸਿਆ ਜਾ ਰਿਹਾ ਹੈ ਕਿ ਸਟੀਫ਼ਨ ਲੰਮੇ ਸਮੇਂ ਤੋ ਬੀਮਾਰ ਚਲ ਰਹੇ ਸਨ। ਨੋਬੇਲ ਪੁਰਸਕਾਰ ਨਾਲ ਸਨਮਾਨਿਤ ਸਟੀਫ਼ਨ ਦੀ ਗਿਣਤੀ ਦੁਨੀਆਂ ਦੇ ਮਹਾਨ ਭੌਤਿਕ ਵਿਗਿਆਨੀਆਂ ਵਿਚ ਹੁੰਦੀ ਹੈ। ਉਨ੍ਹਾਂ ਦਾ ਜਨਮ ਇੰਗਲੈਂਡ ਵਿਚ 8 ਜਨਵਰੀ 1942 ਨੂੰ ਆਕਸਫ਼ੋਰਡ ਵਿਚ ਹੋਇਆ ਸੀ।



ਸਟੀਫ਼ਨ ਦੇ ਬੱਚਿਆਂ ਲੂਸੀ, ਰੌਬਰਟ ਅਤੇ ਟਿਮ ਨੇ ਅਪਣੇ ਬਿਆਨ ਵਿਚ ਕਿਹਾ, ''ਅਸੀਂ ਅਪਣੇ ਪਿਤਾ ਦੇ ਜਾਣ ਨਾਲ ਬਹੁਤ ਦੁਖੀ ਹਾਂ।'' ਸਟੀਫ਼ਨ ਹਾਕਿੰਗ ਨੇ ਬਲੈਕ ਹੋਲ ਅਤੇ ਬਿਗ ਬੈਂਗ ਦੇ ਸਿਧਾਂਤ ਨੂੰ ਸਮਝਣ ਵਿਚ ਮਹੱਤਵਪੂਰਨ ਯੋਗਦਾਨ ਦਿਤਾ ਹੈ। ਉਨ੍ਹਾਂ ਕੋਲ 12 ਆਨਰੇਰੀ ਡਿਗਰੀਆਂ ਹਨ। ਹਾਕਿੰਗ ਦੇ ਕੰਮਾਂ ਨੂੰ ਦੇਖ ਦੇ ਹੋਏ ਉਨ੍ਹਾਂ ਨੂੰ ਅਮਰੀਕਾ ਦਾ ਸੱਭ ਤੋਂ ਉਚ ਨਾਗਰਿਕ ਸਨਮਾਨ ਦਿਤਾ ਜਾ ਚੁਕਾ ਹੈ। 


ਸਾਲ 1974 ਵਿਚ ਬਲੈਕ ਹੋਲਸ 'ਤੇ ਅਸਧਾਰਨ ਰਿਸਰਚ ਕਰ ਕੇ ਉਸ ਦੀ ਥਿਉਰੀ ਮੋੜ ਦੇਣ ਵਾਲੇ ਸਟੀਫ਼ਨ ਹਾਕਿੰਗ ਸਾਇੰਸ ਦੀ ਦੁਨੀਆਂ ਦੇ ਸੈਲਿਬ੍ਰਟੀ ਸਨ। ਸਟੀਫ਼ਨ ਇਕ ਵਿਸ਼ਵ ਪ੍ਰਸਿਧ ਬਰਤਾਨਵੀ ਭੌਤਿਕ ਵਿਗਿਆਨੀ, ਬ੍ਰਹਿਮੰਡ ਵਿਗਿਆਨੀ, ਲੇਖਕ ਅਤੇ ਕੈਂਬ੍ਰਿਜ ਯੂਨੀਵਰਸਿਟੀ ਵਿਚ ਸਿਧਾਂਤਕ ਬ੍ਰਹਿਮੰਡ ਵਿਗਿਆਨ ਕੇਂਦਰ ਦੇ ਸੋਧ ਨਿਰਦੇਸ਼ਕ ਰਹੇ।



ਉਹ Amyotrophic Lateral Sclerosis ਬੀਮਾਰੀ ਨਾਲ ਪੀੜਤ ਸਨ, ਜਿਸ ਕਾਰਨ ਉਨ੍ਹਾਂ ਦੇ ਸਰੀਰ ਦੇ ਕਈ ਹਿਸਿਆਂ 'ਤੇ ਲਕਵਾ ਮਾਰ ਗਿਆ ਸੀ। ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਵਿਗਿਆਨ ਦੇ ਖੇਤਰ ਵਿਚ ਨਵੀਂ ਖੋਜ ਜਾਰੀ ਰਖੀ। ਵਿਸ਼ਵ ਪ੍ਰਸਿਧ ਮਹਾਨ ਵਿਗਿਆਨੀ ਅਤੇ ਬੈਸਟਸੈਲਰ ਕਹੀ ਕਿਤਾਬ 'ਏ ਬ੍ਰੀਫ਼ ਹਿਸਟਰੀ ਆਫ਼ ਟਾਈਮ' ਦੇ ਲੇਖਕ ਸਟੀਫ਼ਨ ਹਾਕਿੰਗ ਨੇ ਸਰੀਰਕ ਅਸਮਰਥਾ ਨੂੰ ਪਿਛੇ ਛਡਦਿਆਂ ਇਹ ਸਾਬਤ ਕੀਤਾ ਕਿ ਜੇ ਇਛਾ ਸ਼ਕਤੀ ਮਜ਼ਬੂਤ ਹੋਵੇ ਤਾਂ ਵਿਅਕਤੀ ਕੁੱਝ ਵੀ ਕਰ ਸਕਦਾ ਹੈ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement