ਮਾਂ ਤੇ ਪਤਨੀ ਨੂੰ ਮਿਲੇ ਜਾਧਵ, ਸ਼ੀਸ਼ੇ ਪਿਛੇ ਰਹਿ ਕੇ ਕੀਤੀ ਗੱਲਬਾਤ
Published : Dec 26, 2017, 4:52 pm IST
Updated : Dec 26, 2017, 11:22 am IST
SHARE ARTICLE

ਪਾਕਿਸਤਾਨ ਦੀ ਜੇਲ ਵਿਚ ਬੰਦ ਭਾਰਤੀ ਜਲ-ਸੈਨਾ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਦੀ ਪਤਨੀ ਅਤੇ ਮਾਂ ਨੇ ਸੋਮਵਾਰ ਨੂੰ ਇਸਲਾਮਾਬਾਦ ਵਿਚ ਜਾਧਵ ਨਾਲ ਮੁਲਾਕਾਤ ਕੀਤੀ ਪਰ ਇਸ ਮੁਲਾਕਾਤ 'ਤੇ ਪਾਕਿਸਤਾਨ ਦਾ ਜੋ ਰਵੱਈਆਂ ਦਿਸਿਆ ਉਹ ਕਾਫੀ ਹੈਰਾਨੀ ਭਰਿਆ ਅਤੇ ਮਨੁੱਖਤਾ ਨੂੰ ਤਾਰ-ਤਾਰ ਕਰਨ ਵਾਲਾ ਸੀ। 

ਜਾਧਵ ਨਾਲ ਉਨ੍ਹਾਂ ਦੀ ਪਤਨੀ ਅਤੇ ਮਾਂ ਦੀ ਮੁਲਾਕਾਤ ਇਕ ਬੰਦ ਕਮਰੇ ਵਿਚ ਕਰਾਈ ਗਈ ਅਤੇ ਵਿਚਕਾਰ ਸ਼ੀਸ਼ੇ ਦੀ ਕੰਧ ਬਣਾਈ ਹੋਈ ਸੀ। ਜਾਧਵ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਕ-ਦੂਜੇ ਨੂੰ ਛੂਹ ਵੀ ਨਾ ਸਕੇ ਅਤੇ ਨਾ ਹੀ ਸਿੱਧੀ ਗੱਲ ਕਰ ਸਕੇ। ਗੱਲਬਾਤ ਲਈ ਇਕ ਫੋਨ ਦਾ ਇਸਤੇਮਾਲ ਕੀਤਾ ਗਿਆ ਅਤੇ ਕਈ ਕੈਮਰਿਆਂ ਦੀ ਨਿਗਰਾਨੀ ਵਿਚ ਪੂਰੀ ਮੁਲਾਕਾਤ ਹੋਈ।



ਪਾਕਿਸਤਾਨ ਨੇ ਮਨੁੱਖਤਾ ਦੇ ਸਾਰੇ ਮਾਪਦੰਡਾਂ ਦੀ ਨਜ਼ਰਅੰਦਾਜ਼ੀ ਕੀਤੀ। ਇੱਥੋਂ ਤੱਕ ਕਿ ਮੁਲਾਕਾਤ ਤੋਂ ਪਹਿਲਾਂ ਜਾਧਵ ਦੀ ਪਤਨੀ ਅਤੇ ਮਾਂ ਦੇ ਕੱਪੜੇ ਤੱਕ ਬਦਲਵਾਏ ਗਏ ਅਤੇ ਉਨ੍ਹਾਂ ਦੇ ਕੰਨਾਂ ਦੀਆਂ ਬਾਲੀਆਂ ਤੋਂ ਲੈ ਕੇ ਬਿੰਦੀ ਤੱਕ ਹਟਾ ਦਿੱਤੀ ਗਈ। ਜਦੋਂ ਜਾਧਵ ਦੇ ਪਰਿਵਾਰ ਵਾਲੇ ਇਸਲਾਮਾਬਾਦ ਪਹੁੰਚੇ, ਉਦੋਂ ਪਤਨੀ ਅਤੇ ਮਾਂ ਨੇ ਬਿੰਦੀ ਲਗਾਈ ਹੋਈ ਸੀ ਅਤੇ ਦੋਵਾਂ ਦੇ ਕੰਨਾਂ ਵਿਚ ਬਾਲੀਆਂ ਸਨ ਪਰ ਮੁਲਾਕਾਤ ਦੌਰਾਨ ਕਮਰੇ ਵਿਚ ਬੈਠੇ ਪਰਿਵਾਰਕ ਮੈਂਬਰਾਂ ਦੇ ਕੰਨ ਖਾਲ੍ਹੀ ਸਨ ਅਤੇ ਬਿੰਦੀ ਵੀ ਹਟਾ ਦਿੱਤੀ ਗਈ ਸੀ। 

ਮੁਲਾਕਾਤ ਤੋਂ ਪਹਿਲਾਂ ਅਤੇ ਬਾਅਦ ਦੀ ਤਸਵੀਰ ਵਿਚ ਸਾਫ ਹੈ ਕਿ ਇਸਲਾਮਾਬਾਦ ਪਹੁੰਚਣ ਤੋਂ ਬਾਅਦ ਜਾਧਵ ਦੀ ਮਾਂ ਅਤੇ ਪਤਨੀ ਦੇ ਕੱਪੜੇ ਬਦਲਵਾਏ ਗਏ ਸਨ। ਮੁਲਾਕਾਤ ਤੋਂ ਪਹਿਲਾਂ ਦੀ ਤਸਵੀਰ ਵਿਚ ਮਾਂ ਨੇ ਚਿੱਟੇ ਰੰਗ ਦੀ ਸਾੜੀ ਪਾਈ ਹੋਈ ਸੀ ਅਤੇ ਇਕ ਸ਼ਾਲ ਲਿਆ ਹੋਇਆ ਹੈ, ਜਦੋਂ ਕਿ ਪਤਨੀ ਨੇ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਸੀ ਅਤੇ ਲਾਲ ਰੰਗ ਦੀ ਇਕ ਸ਼ਾਲ ਲਈ ਹੋਈ ਸੀ। 


ਮੁਲਾਕਾਤ ਤੋਂ ਬਾਅਦ ਵੀ ਦੋਵੇਂ ਇਨ੍ਹਾਂ ਕੱਪੜਿਆਂ ਵਿਚ ਹੀ ਨਜ਼ਰ ਆਏ ਪਰ ਬੰਦ ਕਮਰੇ ਵਿਚ ਮੁਲਾਕਾਤ ਦੌਰਾਨ ਦੋਵਾਂ ਨੇ ਕੱਪੜੇ ਹੋਰ ਪਾਏ ਹੋਏ ਸਨ।ਮੁਲਾਕਾਤ ਦੌਰਾਨ ਵਿਚਕਾਰ ਸ਼ੀਸ਼ੇ ਦੀ ਕੰਧ ਦੇ ਸਵਾਲ 'ਤੇ ਪਾਕਿਸਤਾਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਫੈਜ਼ਲ ਵੱਲੋਂ ਦਲੀਲ ਦਿੱਤੀ ਗਈ ਕਿ ਉਨ੍ਹਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਸੁਰੱਖਿਆ ਕਾਰਨਾ ਦੇ ਚਲਦੇ ਮੁਲਾਕਾਤ ਦੌਰਾਨ ਵਿਚਕਾਰ ਸ਼ੀਸ਼ੇ ਦੀ ਕੰਧ ਹੋਵੇਗੀ। 

ਉਥੇ ਹੀ ਜਾਧਵ ਨੂੰ ਕਾਉਂਸਲਰ ਐਕਸੈਸ ਦੇ ਸਵਾਲ 'ਤੇ ਫੈਜ਼ਲ ਨੇ ਕਿਹਾ ਕਿ ਇਹ ਕਾਉਂਸਲਰ ਐਕਸੈਸ ਨਹੀਂ ਸੀ। ਇਹ ਸਿਰਫ 30 ਮਿੰਟ ਦੀ ਮੁਲਾਕਾਤ ਸੀ, ਜਿਸ ਨੂੰ ਜਾਧਵ ਦੇ ਕਹਿਣ 'ਤੇ 10 ਮਿੰਟ ਹੋਰ ਵਧਾਇਆ ਗਿਆ ਸੀ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement