ਨਰਿੰਦਰ ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਨੂੰ ਕਰਵਾਏ ਕਾਸ਼ੀ ਦੇ ਦਰਸ਼ਨ
Published : Mar 13, 2018, 4:35 pm IST
Updated : Mar 13, 2018, 11:05 am IST
SHARE ARTICLE

ਕਾਸ਼ੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਰ ਦਿਨਾਂ ਦੇ ਦੌਰੇ 'ਤੇ ਭਾਰਤ ਆਏ ਫਰਾਂਸ ਦੇ ਰਾਸ਼ਟਰਪਤੀ ਏਮਾਨੁਏਲ ਮੈਕ੍ਰੋਨ ਨੂੰ ਅੱਜ ਆਪਣੇ ਸੰਸਦੀ ਇਲਾਕਿਆਂ 'ਚ ਵਾਰਾਨਸੀ ਦੇ ਦਰਸ਼ਨ ਕਰਵਾਏ। ਇਸ ਦੌਰਾਨ ਦੋਵਾਂ ਵਿਚਕਾਰ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ ਹੈ। ਦੱਸਣਾ ਚਾਹੁੰਦੇ ਹਨ ਕਿ ਇਸ ਤੋਂ ਪਹਿਲਾਂ ਪੀ.ਐੈੱਮ. ਮੋਦੀ ਨੇ ਸੋਮਵਾਰ ਸਵੇਰੇ ਵਾਰਾਨਸੀ ਪਹੁੰਚੇ ਏਮਾਨੁਏਲ ਮੈਕ੍ਰੋਨ ਦਾ ਏਅਰਪੋਰਟ 'ਤੇ ਬਹੁਤ ਗਰਮਜੋਸ਼ੀ ਨਾਲ ਸਵਾਗਤ ਕੀਤਾ। 



ਪ੍ਰਧਾਨ ਮੰਤਰੀ ਮੋਦੀ ਨਾਲ ਫਰਾਂਸੀਸੀ ਰਾਸ਼ਟਰਪਤੀ ਏਮਾਨੁਏਲ ਮੈਕ੍ਰੋਨ ਵਾਰਾਨਸੀ ਦੇ ਅੱਸੀ ਘਾਟ ਪਹੁੰਚੇ, ਜਿਥੇ ਦੋਵਾਂ ਨੇ ਕਿਸ਼ਤੀ 'ਚ ਬੈਠ ਕੇ ਗੰਗਾ ਦੀ ਸੈਰ ਕੀਤੀ। ਦੱਸਣਾ ਚਾਹੁੰਦੇ ਹਾਂ ਕਿ ਇਸ ਦੌਰਾਨ ਦੋਵਾਂ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜ਼ੂਦ ਰਹੇ।ਇਸ ਯਾਤਰਾ 'ਚ ਮਹਿਮਾਨ ਪੀ.ਐੈੱਮ. ਮੋਦੀ ਨੇ ਫਰਾਂਸੀਸੀ ਰਾਸ਼ਟਰਪਤੀ ਏਮਾਨੁਏਲ ਮੈਕ੍ਰੋਨ ਦੀ ਗਾਇਡ ਦੀ ਭੂਮਿਕਾ ਨਿਭਾਈ। ਉਹ ਵਾਰਾਨਸੀ ਦੇ ਹਸਤਕਲਾਂ ਸੰਕੁਲ ਪਹੁੰਚੇ ਮੈਕ੍ਰੋਨ ਨੂੰ ਜਾਣਕਾਰੀ ਦਿੰਦੇ ਨਜ਼ਰ ਆਏ।



ਪੀ.ਐੈੱਮ. ਮੋਦੀ ਅਤੇ ਏਮਾਨੁਏਲ ਮੈਕ੍ਰੋਨ ਨੇ ਮਿਰਜਾਪੁਰ ਪਹੁੰਚ ਕੇ ਉਥੇ ਸੋਲਰ ਪਲਾਂਟ ਦਾ ਉਦਘਾਟਨ ਕੀਤਾ ਹੈ। ਦੱਸਣਾ ਚਾਹੁੰਦੇ ਹਾਂ ਕਿ 155 ਹੈਕਟੇਅਰ 'ਚ ਫੈਲਿਆ ਜਿਥੇ ਯੂ.ਪੀ. ਦਾ ਸਭ ਤੋਂ ਵੱਡਾ ਸੋਲਰ ਪਾਵਰ ਪਲਾਂਟ ਹੈ। ਇਸ ਪਲਾਂਟ ਦੇ ਲੱਗਭਗ 19 ਹਜ਼ਾਰ ਪੈਨਲ ਲੱਗੇ ਹਨ। ਇਸ ਦਾ ਨਿਰਮਾਣ ਫਰਾਂਸ ਦੀ ਕੰਪਨੀ 'ਐੱਨਗੀ' ਵੱਲੋਂ ਲੱਗਭਗ 500 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ। 


ਪ੍ਰਧਾਨ ਮੰਤਰੀ ਨੇ ਇਸ ਯਾਤਰਾ ਦੌਰਾਨ ਵਾਰਾਨਸੀ ਨੂੰ ਕਈ ਸੌਗਾਤਾਂ ਵੀ ਦਿਤੀਆਂ ਹਨ। ਇਸ ਯਾਤਰਾ ਦੌਰਾਨ ਘਾਟਾਂ 'ਤੇ ਬਣੇ ਮਹੱਲਾਂ ਤੋਂ ਲੈ ਕੇ ਪੋੜੀਆਂ ਤੱਕ ਅਤੇ ਗੰਗਾ ਦੀਆਂ ਲਹਿਰਾ ਸਮੇਤ ਰੇਤਾਂ ਵੀ ਮਹਿਮਾਨਾਂ ਨੇ ਆਉਣ 'ਤੇ ਸਜੀ ਨਜ਼ਰ ਆਈ। ਕਾਸ਼ੀ ਦੇ ਹਰ ਘਾਟ 'ਤੇ ਉਤਸ਼ਾਹ ਦਾ ਰੰਗ ਦਿਖਿਆ।

SHARE ARTICLE
Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement