ਨਵਾਜ਼ ਸ਼ਰੀਫ ਦੇ ਘਰ ਬਾਹਰ ਤਾਲਿਬਾਨ ਦਾ ਹਮਲਾ, 5 ਪੁਲਿਸ ਵਾਲਿਆਂ ਸਮੇਤ 9 ਦੀ ਮੌਤ
Published : Mar 15, 2018, 3:02 pm IST
Updated : Mar 15, 2018, 9:32 am IST
SHARE ARTICLE

ਲਾਹੌਰ : ਨਵਾਜ਼ ਸ਼ਰੀਫ ਦੇ ਘਰ ਦੇ ਕੋਲ ਇਕ ਚੈਕਪੋਸਟ 'ਤੇ ਤਾਲਿਬਾਨ ਦੇ ਫਿਦਾਈਨ ਹਮਲੇ ਵਿਚ 5 ਪੁਲਿਸ ਵਾਲਿਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ। 14 ਪੁਲਿਸ ਵਾਲਿਆਂ ਸਮੇਤ 25 ਲੋਕ ਜ਼ਖਮੀ ਹੋ ਗਏ। ਅਫ਼ਸਰਾਂ ਦੀਆਂ ਮੰਨੀਏ ਤਾਂ ਚੈਕਪੋਸਟ ਸ਼ਰੀਫ ਪਰਵਾਰ ਦੇ ਘਰ ਤੋਂ ਕੁੱਝ ਕਿ.ਮੀ. ਹੀ ਦੂਰ ਸੀ। ਚੈਕਪੋਸਟ ਦੇ ਕੋਲ ਹੀ ਇਕ ਧਾਰਮਿਕ ਸਮਾਗਮ ਵੀ ਚੱਲ ਰਿਹਾ ਸੀ।

ਨੌਜਵਾਨ ਸੀ ਹਮਲਾਵਰ : ਨਿਊਜ਼ ਏਜੰਸੀ ਮੁਤਾਬਕ ਹਮਲਾ ਬੁੱਧਵਾਰ ਰਾਤ ਨੂੰ ਹੋਇਆ। ਇਸਦੇ ਸੁਸਾਇਡ ਅਟੈਕ ਹੋਣ ਦੀ ਪੁਸ਼ਟੀ ਪੰਜਾਬ ਦੇ ਆਈਜੀ ਆਰਿਫ਼ ਨਵਾਜ ਨੇ ਕੀਤੀ ਹੈ। ਉਨ੍ਹਾਂ ਮੁਤਾਬਕ ਇਕ ਨੌਜਵਾਨ ਹਮਲਾਵਰ ਨੇ ਚੈਕਪੋਸਟ ਦੇ ਕੋਲ ਖ਼ੁਦ ਨੂੰ ਉਡਾ ਲਿਆ। ਮਾਰੇ ਗਏ ਲੋਕਾਂ ਵਿਚ 2 ਇੰਸਪੈਕਟਰ ਸਮੇਤ 5 ਪੁਲਿਸ ਕਰਮੀ ਹਨ। ਜ਼ਖਮੀ ਪੁਲਿਸ ਵਾਲਿਆਂ ਵਿਚ 4 ਦੀ ਹਾਲਤ ਗੰਭੀਰ ਹੈ।



ਲਾਹੌਰ ਦੇ ਡੀਆਈਜੀ ਡਾ. ਹੈਦਰ ਅਸ਼ਰਫ ਨੇ ਦਸਿਆ ਕਿ ਹਮਲਾਵਰ ਦੇ ਨਿਸ਼ਾਨੇ 'ਤੇ ਪੁਲਿਸ ਜਵਾਨ ਸਨ ਇਸ ਲਈ ਉਸਨੇ ਚੈਕਪੋਸਟ ਦੇ ਕੋਲ ਹੀ ਹਮਲਾ ਕੀਤਾ। ਹਮਲਾਵਰ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਚੈਕਪੋਸਟ ਦੇ ਕੋਲ ਹੀ ਤਬਲੀਗੀ ਸੈਂਟਰ ਵਿਚ ਧਾਰਮਿਕ ਸਮਾਗਮ ਵੀ ਚੱਲ ਰਿਹਾ ਸੀ।
 
ਅਫਸਰਾਂ ਦਾ ਇਹ ਵੀ ਕਹਿਣਾ ਹੈ ਕਿ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇਸ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤਕ ਸੁਣਾਈ ਦਿਤੀ। ਕੁੱਝ ਰਿਪੋਰਟਸ ਵਿਚ ਕਿਹਾ ਗਿਆ ਹੈ ਕਿ ਤਹਿਰੀਕ - ਏ - ਤਾਲਿਬਾਨ ਪਾਕਿਸਤਾਨ ਨੇ ਹਮਲੇ ਦੀ ਜ਼ਿੰਮੇਦਾਰੀ ਲਈ ਹੈ। ਇਸ ਸੰਗਠਨ ਨੇ ਪੁਲਿਸ 'ਤੇ ਹਮਲੇ ਕਰਨ ਦੀ ਚਿਤਾਵਨੀ ਦਿਤੀ ਸੀ। 



ਜ਼ਖਮੀ ਪੁਲਿਸ ਕਰਮੀ ਨੇ ਦਸਿਆ ਅੱਖਾਂ ਵੇਖਿਆ ਹਾਲ : ਜ਼ਖਮੀ ਪੁਲਿਸ ਕਰਮੀ ਆਬਿਦ ਹੁਸੈਨ ਨੇ ਦਸਿਆ ਕਿ ਮੈਂ ਵੇਖਿਆ ਕਿ ਇਕ ਮੁੰਡਾ ਵੇਨਿਊ ਵਿਚ ਵੜਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਅਸੀਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਖ਼ੁਦ ਨੂੰ ਉਡਾ ਲਿਆ। ਇਹ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਇਕ ਹਫ਼ਤੇ ਬਾਅਦ ਲਾਹੌਰ ਵਿਚ ਪਾਕਿਸਤਾਨ ਸੁਪਰ ਲੀਗ ਦਾ ਸੈਮੀਫ਼ਾਇਨਲ ਮੈਚ ਹੋਣਾ ਹੈ। ਡੀਆਈਜੀ ਅਸ਼ਰਫ ਕਹਿੰਦੇ ਹਨ ਕਿ ਮੈਚ ਦੇ ਮੱਦੇਨਜ਼ਰ ਸੁਰੱਖਿਆ ਦੇ ਕੜੇ ਇੰਤਜਾਮ ਕੀਤੇ ਗਏ ਹਨ। ਪਾਕਿ ਰੇਂਜਰਸ ਤੁਰੰਤ ਮੌਕੇ 'ਤੇ ਪੁੱਜੇ ਅਤੇ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ। 



ਰਾਸ਼ਟਰਪਤੀ ਨੇ ਕੀਤੀ ਹਮਲੇ ਦੀ ਨਿੰਦਿਆ : ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨੇ ਹਮਲੇ ਦੀ ਨਿੰਦਿਆ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਦੇ ਕੰਮਾਂ ਤੋਂ ਸਰਕਾਰ ਦੇ ਅੱਤਵਾਦ ਨਾਲ ਲੜਨ ਦਾ ਜ਼ਜਬਾ ਕਮਜ਼ੋਰ ਨਹੀਂ ਪਏਗਾ। ਉਥੇ ਹੀ ਪੰਜਾਬ ਦੇ ਮੁੱਖ ਮੰਤਰੀ ਸ਼ਹਬਾਜ ਸ਼ਰੀਫ ਨੇ ਪੁਲਿਸ ਤੋਂ ਹਮਲੇ ਦੀ ਰਿਪੋਰਟ ਮੰਗੀ ਹੈ। ਇਸ ਸਾਲ ਲਾਹੌਰ ਵਿਚ ਇਹ ਪਹਿਲਾ ਹਮਲਾ ਹੈ। ਲੰਘੇ ਸਾਲ ਲਾਹੌਰ ਵਿਚ ਕਈ ਹਮਲੇ ਹੋਏ ਸਨ, ਜਿਨ੍ਹਾਂ ਵਿਚ 60 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ।

SHARE ARTICLE
Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement