ਨਿਊਯਾਰਕ ਹਵਾਈ ਅੱਡੇ 'ਚ ਪਾਣੀ ਭਰਿਆ, ਮੁਸਾਫ਼ਰ ਪ੍ਰੇਸ਼ਾਨ
Published : Jan 9, 2018, 2:46 am IST
Updated : Jan 8, 2018, 9:16 pm IST
SHARE ARTICLE

ਨਿਊਯਾਰਕ, 8 ਜਨਵਰੀ : ਸਰਦ ਤੂਫ਼ਾਨੀ ਹਵਾਵਾਂ ਕਾਰਨ ਤਾਪਮਾਨ 'ਚ ਆਈ ਕਮੀ ਮਗਰੋਂ ਨਿਊਯਾਰਕ ਕੌਮਾਂਤਰੀ ਹਵਾਈ ਅੱਡੇ 'ਤੇ ਅੱਜ ਪਾਣੀ ਸਪਲਾਈ ਵਾਲੀ ਮੁੱਖ ਪਾਈਪ ਫੱਟ ਗਈ ਅਤੇ ਟਰਮਿਨਲ 'ਚ ਪਾਣੀ ਭਰ ਗਿਆ। ਇਸ ਕਾਰਨ ਕਈ ਕੌਮਾਂਤਰੀ ਉਡਾਨਾਂ ਰੱਦ ਕਰਨੀਆਂ ਪਈਆਂ।ਸੀ.ਐਨ.ਐਨ. ਮੁਤਾਬਕ ਚੈੱਕ ਇਨ ਕਾਊਂਟਰ ਦੀ ਛੱਤ ਤੋਂ ਪਾਣੀ ਟਪਕ ਰਿਹਾ ਹੈ ਅਤੇ ਟਰਮੀਨਲ ਦੇ 4 ਵੱਡੇ ਹਿੱਸੇ ਪਾਣੀ ਵਿਚ ਡੁੱਬੇ ਹੋਏ ਹਨ। ਹਵਾਈ ਅੱਡੇ 'ਤੇ ਪਾਣੀ ਦੀ ਮੁੱਖ ਪਾਈਪ ਦੇ ਟੁੱਟ ਜਾਣ ਕਾਰਨ ਪਾਣੀ ਭਰ ਗਿਆ ਹੈ। ਉੱਤਰੀ-ਪੂਰਬੀ ਅਮਰੀਕਾ 'ਚ ਕੜਾਕੇ ਦੀ ਠੰਢ ਪੈ ਰਹੀ ਹੈ ਅਤੇ ਨਿਊਯਾਰਕ ਸ਼ਹਿਰ ਦਾ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।


ਨਿਊਯਾਰਕ ਅਤੇ ਨਿਊਜਰਸੀ ਹਵਾਈ ਅੱਡਾ ਅਥਾਰਟੀ ਮੁਤਾਬਕ ਟਰਮੀਨਲ ਚਾਰ ਤੋਂ ਸਾਰੀਆਂ ਅੰਤਰ ਰਾਸ਼ਟਰੀ ਉਡਾਨਾਂ ਨੂੰ ਅਸਥਾਈ ਤੌਰ 'ਤੇ ਮੁਲਤਵੀ ਕਰ ਦਿਤਾ ਗਿਆ ਹੈ। ਜਿਹੜੇ ਯਾਤਰੀ ਪਹਿਲਾਂ ਹੀ ਇਥੇ ਪਹੁੰਚ ਗਏ ਸਨ ਉਨ੍ਹਾਂ ਨੂੰ ਹੋਰ ਟਰਮੀਨਲਾਂ ਜ਼ਰੀਏ ਭੇਜ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ ਸ਼ਾਇਦ ਪਾਈਪ 'ਚ ਪਾਣੀ ਜਮਾਂ ਹੋਣ ਕਾਰਨ ਇਹ ਟੁੱਟ ਗਈ ਹੈ।ਹਵਾਈ ਅੱਡਾ ਅਥਾਰਟੀ ਦੇ ਕਾਰਜਕਾਰੀ ਨਿਦੇਸ਼ਕ ਰਿਕ ਕੌਟਨ ਨੇ ਦਸਿਆ, ''ਜੇ.ਐਫ.ਕੇ. ਹਵਾਈ ਅੱਡੇ 'ਤੇ ਜੋ ਕੁਝ ਵੀ ਹੋਇਆ, ਉਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਯਾਤਰੀ ਇਸ ਤੋਂ ਬਿਹਤਰ ਸਹੂਲਤਾਂ ਚਾਹੁੰਦੇ ਹਨ।'' ਜ਼ਿਕਰਯੋਗ ਹੈ ਕਿ ਹਾਲ ਹੀ ਦੇ ਦਿਨਾਂ ਵਿਚ ਅਮਰੀਕਾ 'ਚ ਚੱਕਰਵਾਤੀ ਤੂਫ਼ਾਨਾਂ ਕਾਰਨ ਸੈਂਕੜੇ ਉਡਾਨਾਂ ਨੂੰ ਰੱਦ ਕਰਨਾ ਪਿਆ ਸੀ। (ਪੀਟੀਆਈ)

SHARE ARTICLE
Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement