ਨੀਰਜਾ ਭਨੋਟ' ਦੇ ਕਾਤਲਾਂ ਦੀਆਂ FBI ਨੇ ਜਾਰੀ ਕੀਤੀਆਂ ਫੋਟੋਆਂ
Published : Jan 13, 2018, 10:55 am IST
Updated : Jan 13, 2018, 5:30 am IST
SHARE ARTICLE

ਵਾਸ਼ਿੰਗਟਨ : ਅਮਰੀਕਾ ਦੀ ਐੱਫ. ਬੀ. ਆਈ. (ਫੈਡਰਲ ਬਿਊਰੋ ਆਫ ਇਨਵੇਟੀਗੇਸ਼ਨ) ਨੇ ਹੀਰੋਇਨ ਆਫ ਹਾਈਜੈੱਕ ਬਣੀ ਨੀਰਜਾ ਭਨੋਟ ਦੇ ਕਾਤਲਾਂ ਦੀ ਫੋਟੋ ਹਾਲ ਹੀ 'ਚ ਜਾਰੀ ਕੀਤੀ ਹੈ ਐੱਫ. ਬੀ. ਆਈ. ਨੇ ਜਿਨ੍ਹਾਂ ਅੱਤਵਾਦੀਆਂ ਦੀ ਫੋਟੋ ਜਾਰੀ ਕੀਤੈ ਹੈ ਉਨ੍ਹਾਂ ਦੇ ਨਾਂ ਮੁਹੰਮਦ ਹਾਫਿਜ਼ ਅਲ ਤੁਰਕੀ, ਜਮਾਵ ਸਈਦ ਰਹੀਮ, ਮੁਹੰਮਦ ਅਬਦੁਲਾ ਖਲੀਲ ਹੁਸੈਨ ਅਤੇ ਮੁਹੰਮਦ ਅਲ ਮੁਨਵਰ ਹੈ। ਜ਼ਿਕਰਯੋਗ ਹੈ ਕਿ ਏਅਰਹੋਸਟੈਸ ਨੀਰਜਾ ਭਨੋਟ ਨੇ ਆਪਣੀ ਜਾਨ ਦਾਅ 'ਤੇ ਲਾ 360 ਲੋਕਾਂ ਨੂੰ ਮਰਨ ਤੋਂ ਬਚਾਇਆ ਸੀ। ਇਨ੍ਹਾਂ ਫੋਟੋਆਂ ਨੂੰ ਸਾਲ 2000 'ਤ ਐੱਫ. ਬੀ. ਆਈ. ਨੂੰ ਮਿਲੀਆਂ ਤਸਵੀਰਾਂ ਦੇ ਆਧਾਰ 'ਤੇ ਬਣਾਇਆ ਗਿਆ ਹੈ। ਐੱਫ. ਬੀ. ਆਈ. ਨੇ ਟਵੀਟ ਕਰ ਇਹ ਜਾਣਕਾਰੀ ਦਿੱਤੀ ਹੈ। 

ਨੀਰਜਾ ਨੂੰ ਭਾਰਤ ਸਰਕਾਰ ਨੇ ਇਸ ਬਹਾਦਰੀ ਅਤੇ ਹਿੰਮਤ ਲਈ ਮਰਨ ਤੋਂ ਬਾਅਦ ਅਸ਼ੋਕ ਚੱਕਰ ਨਾਲ ਸਨਮਾਨਿਤ ਵੀ ਕੀਤਾ ਜਿਹਡ਼ਾ ਭਾਰਤ ਦਾ ਸਰਬ ਉੱਚ ਪੁਰਸਕਾਰ ਹੈ। ਇਸ ਹਾਦਸੇ ਦੇ ਸਮੇਂ ਨੀਰਜਾ ਦੀ ਉਮਰ 22 ਸਾਲ ਦੀ ਸੀ ਅਤੇ ਨਾਲ ਹੀ ਪਾਕਿਸਤਾਨ ਨੇ ਵੀ ਨੀਰਜਾ ਨੂੰ 'ਤਮਗਾ-ਏ-ਇੰਸਾਨੀਅਤ' ਦਾ ਸਨਮਾਨ ਦਿੱਤਾ ਸੀ। ਨੀਰਜਾ ਦਾ ਜਨਮ 7 ਸਤੰਬਰ 1963 ਨੂੰ ਚੰਡੀਗਡ਼੍ਹ 'ਚ ਹੋਇਆ ਸੀ। ਉਸ ਦੇ ਪਿਤਾ ਹਰੀਸ਼ ਭਨੋਟ ਪੱਤਰਕਾਰ ਸਨ ਅਤੇ ਮਾਂ ਰਮਾ ਬਨੋਟ ਹਾਊਸ ਵਾਈਫ ਸੀਸ਼ ਨੀਰਜਾ ਦੀ ਪਡ਼੍ਹਾਈ ਮੁੰਬਈ 'ਚ ਕੀਤੀ ਸੀ, ਇਥੇ ਉਹ ਆਪਣੀ ਫੈਮਲੀ ਨਾਲ ਰਹਿੰਦੀ ਸੀ। ਨੀਰਜਾ ਦਾ ਵਿਆਹ ਸਾਲ 1985 'ਚ ਹੋਇਆ ਸੀ ਪਰ ਫਿਰ ਤਲਾਕ ਹੋ ਗਿਆ ਸੀ। 


5 ਸਤੰਬਰ 1986 ਦੇ ਦਿਨ ਨੀਰਜਾ ਮੁੰਬਈ ਤੋਂ ਅਮਰੀਕਾ ਜਾਣ ਵਾਲੀ ਪੈਨ ਐੱਮ 73 ਫਲਾਈਟ 'ਚ ਸਵਾਰ ਸੀ। ਪਰ ਕਰਾਚੀ ਪਹੁੰਚਦੇ ਹੀ ਉਹ ਫਲਾਈਟ ਹਾਈਜੈੱਕ ਕਰ ਲਈ ਗਈ। ਅਮਰੀਕਾ, ਪਾਕਿਸਤਾਨ ਅਤੇ ਭਾਰਤ ਜਿਹੇ 3 ਦੇਸ਼ਾਂ ਦੀ ਸੁਰੱਖਿਆ ਵਿਵਸਥਾ ਨੂੰ ਆਹਮਣੋ-ਸਾਹਮਣੇ ਖਡ਼੍ਹਾ ਕਰ ਦਿੱਤਾ ਸੀ। ਨੀਰਜਾ ਨੇ ਉਸ ਮੁਸ਼ਕਿਲ ਸਮੇਂ 'ਚ ਅਜਿਹੀ ਹਿੰਮਤ ਦਿਖਾਈ ਜਿਹਡ਼ਾ ਕੋਈ ਆਮ ਵਿਅਕਤੀ ਵੀ ਨਹੀਂ ਦਿਖਾ ਸਕਦਾ ਸੀ। ਨੀਰਜਾ ਨੇ ਐਮਰਜੰਸੀ ਦਰਵਾਜ਼ੇ ਤੋਂ ਸਾਰਿਆਂ ਨੂੰ ਬਾਹਰ ਕੱਢਿਆ ਅਤੇ ਆਖਿਰ 3 ਬੱਚਿਆਂ ਨੂੰ ਬਾਹਰ ਕੱਢਦੇ ਸਮੇਂ ਅੱਤਵਾਦੀਆਂ ਨੇ ਉਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਉਸ ਦੀ ਮੌਤ ਹੋ ਗਈ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement