ਪਛਮੀ ਆਸਟ੍ਰੇਲੀਆ ਦਾ ਸਿੱਖ ਨੌਜਵਾਨ ਸਿਮਰਨ ਸਿੰਘ ਸੰਧੂ ਸੋਲੋ ਪਾਇਲਟ ਬਣਿਆ
Published : Feb 28, 2018, 1:24 am IST
Updated : Feb 27, 2018, 7:54 pm IST
SHARE ARTICLE

ਪਰਥ, 27 ਫ਼ਰਵਰੀ (ਪਿਆਰਾ ਸਿੰਘ ਨਾਭਾ): ਆਸਟ੍ਰੇਲੀਆ ਦੇ ਸ਼ਹਿਰ ਪਰਥ ਦਾ 15 ਸਾਲਾ ਸਿੱਖ ਨੌਜਵਾਨ ਸਿਮਰਨ ਸਿੰਘ ਸੰਧੂ ਪੱਛਮੀ ਆਸਟ੍ਰੇਲੀਆ ਦੇ ਘਰੇਲੂ ਹਵਾਈ ਅੱਡਾ ਜੰਡਾਕੋਟ ਦੇ ਰਾਇਲ ਐਰੇ ਕਲੱਬ (ਡਬਲਿਯੂ.ਏ) ਤੋਂ ਸਿਖਲਾਈ ਲੈਣ ਉਪਰੰਤ 22 ਫ਼ਰਵਰੀ 2018 ਨੂੰ ਇਕੱਲਿਆਂ ਸਫ਼ਲਤਾ ਪੂਰਵਕ ਉਡਾਣ ਭਰ ਕੇ ਸੋਲੋ ਪਾਇਲਟ ਬਣਿਆ । 


ਸਿਮਰਨ ਦਾ ਪਰਿਵਾਰਕ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਸਬੰਧਤ ਹੈ। ਉਹ ਆਸਟ੍ਰੇਲੀਆ ਵਿਖੇ ਸਾਲ 2008 ਵਿਚ ਅਪਣੇ ਪਿਤਾ ਹਰਪਾਲ ਸਿੰਘ ਸੰਧੂ ਅਤੇ ਮਾਤਾ ਰਣਜੀਤ ਕੌਰ ਸੰਧੂ ਨਾਲ ਆਇਆ । ਇਸ ਸਮੇਂ ਸਿਮਰਨ ਰੋਜਮਾਇਨ ਸੀਨੀਅਰ ਹਾਈ ਸਕੂਲ ਵਿਚ ਗਿਆਰਵੀਂ ਜਮਾਤ ਵਿਚ ਪੜ੍ਹ ਰਿਹਾ ਹੈ।ਇਸ ਨਾਲ ਹੀ ਸਿਮਰਨ ਨੇ ਪਾਰਟ ਟਾਈਮ ਪੜ੍ਹਾਈ ਕੈਨਿੰਗਟਨ ਵਿਖੇ ਆਸਟ੍ਰੇਲੀਅਨ ਏਅਰ ਫ਼ੋਰਸ ਕੈਡਿਟ ਵਾਸਤੇ 22 ਅਪ੍ਰੈਲ 2015 ਨੂੰ ਦਾਖ਼ਲਾ ਲਿਆ ।ਸਮੁੱਚੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ ਕਿ ਸਿਮਰਨ ਪੱਛਮੀ ਆਸਟ੍ਰੇਲੀਆ ਦਾ ਪਹਿਲਾਂ ਸਿੱਖ ਕੈਡਿਟ ਹੈ।

SHARE ARTICLE
Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement