ਪੈਟਰੋਲ- ਡੀਜ਼ਲ ਨਾਲ ਨਹੀਂ ਬਲਕਿ ਕੌਫ਼ੀ ਨਾਲ ਚੱਲਦੀਆਂ ਹਨ ਇੱਥੇ ਬੱਸਾਂ
Published : Dec 11, 2017, 3:04 pm IST
Updated : Dec 11, 2017, 9:34 am IST
SHARE ARTICLE

ਚੰਡੀਗੜ੍ਹ: ਤੁਸੀ ਬੇਸ਼ੱਕ ਇਸ ਨੂੰ ਮਜ਼ਾਕ ਸਮਝੋ ਪਰ ਅਜਿਹਾ ਸੱਚਮੁੱਚ ਹੋ ਰਿਹਾ ਹੈ। ਲੰਦਨ ਦੀਆਂ ਸੜਕਾਂ ਉੱਤੇ ਚੱਲਣ ਵਾਲੀਆਂ ਬੱਸਾਂ ਪੈਟਰੋਲ ਨਾਲ ਨਹੀਂ ਸਗੋਂ ਕੌਫ਼ੀ ਪਾ ਕੇ ਚੱਲ ਰਹੀਆਂ ਹਨ। ਇਹ ਕ੍ਰਿਸ਼ਮਾ ਬ੍ਰਿਟੇਨ ਦੀ ਤਕਨੀਕੀ ਕੰਪਨੀ ਬਾਓ-ਬੀਨ ਨੇ ਕਰ ਵਿਖਾਇਆ ਹੈ। ਇਨ੍ਹਾਂ ਨੇ ਕੌਫ਼ੀ ਦੀ ਰਹਿੰਦ-ਖੂੰਹਦ ਨਾਲ ਅਜਿਹਾ ਤੇਲ ਬਣਾਇਆ ਹੈ ਜੋ ਪੈਟਰੋਲ ਦੇ ਵਿਕਲਪ ਦਾ ਕੰਮ ਕਰ ਸਕਦਾ ਹੈ।

ਕਹਿਣ ਦਾ ਮਤਲਬ ਹੈ ਇਸ ਨੂੰ ਗੱਡੀਆਂ ਵਿੱਚ ਬਾਲਣ ਦੇ ਰੂਪ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨੂੰ ਡੀਜ਼ਲ ਵਿੱਚ ਮਿਲਾ ਕੇ ਪ੍ਰਭਾਵਸ਼ਾਲੀ ਜੈਵਿਕ ਬਾਲਣ ਵਿੱਚ ਤਬਦੀਲ ਕੀਤਾ ਗਿਆ ਹੈ। ਇਸ ਬਾਲਣ ਨਾਲ ਲੰਦਨ ਦੀਆਂ ਸੜਕਾਂ ਉੱਤੇ ਬੱਸਾਂ ਨੂੰ ਦੌੜਾਇਆ ਗਿਆ ਹੈ।



ਇਸ ਕੰਪਨੀ ਦਾ ਕਹਿਣਾ ਹੈ ਕਿ ਉਸ ਕੋਲ ਲੰਦਨ ਵਿੱਚ ਇੱਕ ਬੱਸ ਨੂੰ ਸਾਲ ਭਰ ਤੱਕ ਚਲਾਉਣ ਲਈ ਲੋੜੀਂਦਾ ਬਾਲਣ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਫਿਊਲ ਦੀ ਵਰਤੋਂ ਟ੍ਰਾਂਸਪੋਰਟ ਉਤਸਰਜਨ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦਾ ਹੈ।

ਜੈਵਿਕ ਬਾਲਣ ਕਿਸ ਨੂੰ ਕਹਿੰਦੇ ਹਨ..?

ਇਹ ਕੁਕਿੰਗ ਆਇਲ ਤੇ ਮੀਟ ਫੈਟ ਵਰਗੀ ਸਮੱਗਰੀਆਂ ਨਾਲ ਤਿਆਰ ਕੀਤਾ ਗਿਆ ਵੈਕਲ‍ ਕੋਇਲ ਬਾਲਣ ਹੁੰਦਾ ਹੈ। ਕੌਫ਼ੀ ਦੀ ਰਹਿੰਦ-ਖੂੰਹਦ ਨਾਲ ਇਸੇ ਤਰ੍ਹਾਂ ਦਾ ਤੇਲ ਕੱਢ ਕੇ ਇਹ ਜੈਵ ਬਾਲਣ ਤਿਆਰ ਕੀਤਾ ਜਾਵੇਗਾ। 


ਦੱਸ ਦਈਏ ਕਿ ਇਸ ਤਰ੍ਹਾਂ ਦੇ ਬਾਲਣ ਨਾਲ ਚੱਲਣ ਵਾਲੀਆਂ ਬੱਸਾਂ ਆਪਣੇ ਪੁਰਾਣੇ ਇੰਜਣ ਨਾਲ ਹੀ ਚੱਲ ਸਕਦੀਆਂ ਹਨ। ਯਾਨੀ ਕਿ ਉਨ੍ਹਾਂ ਦਾ ਇੰਜਣ ਬਦਲਣ ਦੀ ਜ਼ਰੂਰਤ ਨਹੀਂ ਹੈ।

SHARE ARTICLE
Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement