ਪੰਜਾਬ ਦੀ ਧੀ ਅਮਨਿੰਦਰ ਕੌਰ ਬਣੀ ਕੈਨੇਡਾ 'ਚ ਪੁਲਿਸ ਕਮਿਸ਼ਨਰ
Published : Mar 7, 2018, 3:01 pm IST
Updated : Mar 7, 2018, 9:31 am IST
SHARE ARTICLE

ਪੰਜਾਬ ਦੇ ਘੁਡਾਣੀ ਕਲਾਂ ਦੀ ਅਮਨਿੰਦਰ ਕੌਰ ਕੈਨੇਡਾ ‘ਚ ਪੁਲਿਸ ਕਮਿਸ਼ਨਰ ਬਣੀ ਹੈ। ਜਦ ਕੋਈ ਅਨਾਥ ਹੋ ਜਾਂਦਾ ਹੈ ਤਾਂ ਉਸ ਦੇ ਆਪਣੇ ਪੈਰਾਂ ‘ਤੇ ਖੜ੍ਹੇ ਹੋਣਾ ਤਾਂ ਇਕ ਪਾਸੇ, ਜਿਊਣ ਦੀ ਆਸ ਵੀ ਮੱਧਮ ਜਿਹੀ ਪੈ ਜਾਂਦੀ ਹੈ ਪਰ ਜ਼ਿਲ੍ਹਾ ਲੁਧਿਆਣਾ ਦੀ ਘੁਡਾਣੀ ਕਲਾਂ ਦੀ ਅਮਨਿੰਦਰ ਕੌਰ ਨੇ ਮਾਪਿਆਂ ਦੇ ਜਹਾਨੋਂ ਤੁਰ ਜਾਣ ਮਗਰੋਂ ਖ਼ੁਦ ਨੂੰ ਸਾਬਤ ਕਰ ਹੋਰਨਾਂ ਲਈ ਮਿਸਾਲ ਕਾਇਮ ਕੀਤੀ ਹੈ। 



ਅਮਨਿੰਦਰ ਕੌਰ ਅੱਜ-ਕੱਲ੍ਹ ਕੈਨੇਡਾ ਦੇ ਐਬਸਟਫੋਰਡ ਵਿਚ ਪੁਲਿਸ ਕਮਿਸ਼ਨਰ ਦੇ ਤੌਰ ‘ਤੇ ਕਾਰਜਸ਼ੀਲ ਹੈ। ਅਮਨਿੰਦਰ ਦੇ ਪਿਤਾ ਹਰਬੰਸ ਸਿੰਘ ਬੋਪਾਰਾਏ ਜੋ ਪੰਜਾਬ ਵਿਚ ਪੁਲਿਸ ਕਪਤਾਨ ਵਜੋਂ ਤਾਇਨਾਤ ਸਨ, ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਪੰਜ ਸਾਲ ਬਾਅਦ ਅਮਨਿੰਦਰ ਦੇ ਮਾਤਾ ਵੀ ਕੈਂਸਰ ਕਾਰਨ ਚੱਲ ਵਸੇ। ਫਿਰ ਅਮਨਿੰਦਰ ਦੀ ਭੂਆ ਉਸ ਨੂੰ ਦੋਵਾਂ ਭੈਣਾ ਸਮੇਤ ਆਪਣੇ ਕੋਲ ਕੈਨੇਡਾ ਲੈ ਗਈ।



ਕੈਨੇਡਾ ਜਾ ਕੇ ਅਮਨਿੰਦਰ ਨੇ ਆਪਣੀ ਮਿਹਨਤ ਦੇ ਦਮ ‘ਤੇ ਪੁਲਿਸ ਵਿਭਾਗ ਵਿਚ ਨੌਕਰੀ ਸ਼ੁਰੂ ਕੀਤੀ ਤੇ ਅੱਜ ਉਹ ਐਬਸਟਫੋਰਡ ਵਿਚ ਬਤੌਰ ਕਮਿਸ਼ਨਰ ਤਾਇਨਾਤ ਹੈ। ਅਮਨਿੰਦਰ ਦੇ ਪਿਤਾ ਦੇ ਦੋਸਤ ਉਜਾਗਰ ਸਿੰਘ ਨੇ ਗੱਲ ਕਰਦੇ ਦੱਸਿਆ ਕਿ ਸਾਡੇ ਪਿੰਡ ਦੀ ਧੀ ਨੇ ਪੂਰੀ ਦੁਨੀਆ ਵਿਚ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਮਨ ਨੇ ਪੰਜਾਬ ਦੀਆਂ ਧੀਆਂ,ਅਨਾਥ ਬੱਚਿਆਂ ਅਤੇ ਮਾਪਿਆਂ ਲਈ ਬਿਹਤਰੀਨ ਉਦਾਹਰਣ ਪੇਸ਼ ਕੀਤੀ ਹੈ।

ਪਿੰਡ ਵਾਸੀਆਂ ਨੇ ਦੱਸਿਆ ਕਿ ਹਰਬੰਸ ਸਿੰਘ ਤੇ ਉਨ੍ਹਾਂ ਦੀ ਪਤਨੀ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਘਰ ਸੁੰਨਾ ਜਿਹਾ ਹੋ ਗਿਆ ਪਰ ਅਮਨਿੰਦਰ ਦੀ ਆਪਣੀ ਕਾਮਯਾਬੀ ਨਾਲ ਇੱਥੇ ਫਿਰ ਖੁਸ਼ੀਆਂ ਵਾਪਿਸ ਆਈਆਂ ਹਨ।

SHARE ARTICLE
Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement