
ਅਮਰੀਕਾ ਦੇ ਓਹਾਇਓ ਸੂਬੇ ਦੇ ਸ਼ਹਿਰ ਮੈਰੀਲੈਂਡ ਵਿਖੇ ਰਹਿ ਰਿਹਾ ਰੂਪ ਸਿੰਘ (51) ਜੋ ਲੁਧਿਆਣਾ ਦੇ ਇਕ ਸਿਆਸੀ ਪਰਿਵਾਰ ਨਾਲ ਸਬੰਧ ਰੱਖਦਾ ਹੈ, ਤਕਰੀਬਨ 31 ਸਾਲ ਪਹਿਲਾਂ ਅਮਰੀਕਾ ਆਇਆ ਸੀ। 2008 ਵਿਚ ਉਸ ਦਾ ਰਿਸ਼ਤਾ ਮੈਰੀਲੈਂਡ ਵਿਚ ਰਹਿ ਰਹੀ ਇਕ ਰੰਮੀ ਨਾਂਅ ਦੀ ਔਰਤ ਨੇ ਤਰਨ ਤਾਰਨ ਦੇ ਪਿੰਡ ਪੋਹੂਵਿਡ ਵਿਖੇ ਆਪਣੀ ਮਾਮੇ ਦੀ ਲੜਕੀ ਮਨਦੀਪ ਕੌਰ ਜਿਸ ਦਾ ਇਕ ਲੜਕਾ ਸੀ ਪਰ ਘਰਵਾਲਾ ਨਹੀਂ ਸੀ, ਦਸੰਬਰ 2014 ‘ਚ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ।
ਉਹ ਸਾਢੇ ਕੁ ਪੰਜ ਮਹੀਨੇ ਅੰਮ੍ਰਿਤਸਰ ‘ਚ ਰਹਿਣ ਉਪਰੰਤ ਅਮਰੀਕਾ ਆ ਗਿਆ ਤੇ ਆਪਣੀ ਪਤਨੀ ਤੇ ਬੇਟੇ ਦੇ ਅਮਰੀਕਾ ਲਈ ਦਸਤਾਵੇਜ਼ ਅਪਲਾਈ ਕਰ ਦਿੱਤੇ। 5 ਦਸੰਬਰ 2017 ਨੂੰ ਮਨਦੀਪ ਕੌਰ (40) ਤੇ ਉਸ ਦਾ ਲੜਕਾ ਸੈਨਵਰਪ੍ਰੀਤ ਸਿੰਘ (17 ਸਾਲ) ਨਿਊਯਾਰਕ ਪਹੁੰਚੇ।
11 ਦਸੰਬਰ ਸਵੇਰੇ 5 ਵਜੇ ਪੁਲਿਸ ਨੇ ਉਨ੍ਹਾਂ ਦੇ ਅਪਾਰਟਮੈਂਟ ਦਾ ਦਰਵਾਜ਼ਾ ਖੜਕਾਇਆ ਤਾਂ ਉਸ ਦੀ ਪਤਨੀ ਤੇ ਲੜਕਾ ਰੌਲਾ ਪਾਉਂਦੇ ਹੋਏ ਬਾਹਰ ਆ ਗਏ। ਇੰਟਰਪ੍ਰੇਟਰ ਰਾਹੀਂ ਉਸ ਦੀ ਪਤਨੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਤੇ ਮੇਰਾ ਮੇਲ-ਜੋਲ ਨਹੀਂ ਹੈ। ਪੁਲਿਸ ਰੂਪ ਸਿੰਘ ਨੂੰ ਥਾਣੇ ਲੈ ਗਈ ਤੇ ਉਨ੍ਹਾਂ ਨੂੰ ਨੌ ਵਜੇ ਥਾਣੇ ਆਉਣ ਲਈ ਕਿਹਾ।
ਰੂਪ ਸਿੰਘ ਨੇ ਪੁਲਿਸ ਨੂੰ ਸਾਰੀ ਗੱਲ ਦੱਸੀ ਤੇ ਜਦ ਪੁਲਿਸ ਰੂਪ ਸਿੰਘ ਦੇ ਘਰ ਫਿਰ ਗਈ ਤਾਂ ਉਸ ਦੀ ਪਤਨੀ ਤੇ ਲੜਕਾ ਆਪਣਾ ਸਮਾਨ ਛੱਡ ਕੇ ਭੱਜ ਚੁੱਕੇ ਸਨ। ਜਾਂਦੇ ਹੋਏ ਉਹ ਰੂਪ ਸਿੰਘ ਦਾ ਫ਼ੋਨ, ਸੋਨੇ ਦਾ ਕੜਾ, ਚੇਨੀ ਤੇ ਮੁੰਦਰੀ ਵੀ ਲੈ ਗਏ। ਰੂਪ ਸਿੰਘ ਨੇ ਇਸ ਸਬੰਧੀ ਕਲੀਵਲੈਂਡ ਪੁਲਿਸ ਨੂੰ ਤੇ ਇੰਮੀਗ੍ਰੇਸ਼ਨ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾਈ ਤੇ ਅਪੀਲ ਕੀਤੀ ਕਿ ਉਨ੍ਹਾਂ ਦੋਵਾਂ ਨੂੰ ਵਾਪਸ ਭਾਰਤ ਭੇਜਿਆ ਜਾਵੇ।
ਸਾਡੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਰੂਪ ਸਿੰਘ ਨੇ ਕਿਹਾ ਕੀ ਮਨਦੀਪ ਕੌਰ ਨੇ ਕਾਨੂਨ ਦੀਆਂ ਧਾਰਵਾ ਤਹਿਤ ਫ਼ੇਡਰਲ ਕਰਾਈਮ ਕੀਤਾ ਹੈ ਜਿਸ ਦੇ ਤਹਿਤ ਮਨਦੀਪ ਕੌਰ ਨੂੰ ਜੁਰਮਾਨਾ ਜਾਂ ਜੇਲ ਹੋ ਸਕਦੀ ਹੈ ਅਤੇ ਡੇਪੋਟ ਕੀਤਾ ਜਾ ਸਕਦਾ।